ਸਰਦੂਲਗੜ੍ਹ 2 ਫਰਵਰੀ (ਸੁਰਜੀਤ ਸਿੰਘ ਮੋਗਾ) ਮਾਨਸਾ ਜਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਸੀਨੀਅਰ ਪੁਲਿਸ ਕਪਤਾਨ ਡਾਕਟਰ ਨਰਿੰਦਰ ਕੁਮਾਰ ਭਾਰਗਵ ਦੇ ਦਿਸ਼ਾ ਨਿਰਦੇਸਾ ਤਹਿਤ ਚਲਾਈ ਗਈ ਮੁਹਿੰਮ ਤੇ ਕਾਰਵਾਈ ਕਰਦਿਆ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਰਾਕੇਸ ਕੁਮਾਰ ਡੀ.ਐਮ.ਪੀ. ਦੀ ਯੋਗ ਰਹਿਣਮਾਈ ਹੇਠ ਹੌਲਦਾਰ ਪੁਰਖਾਰਾਮ ਨੂੰ ਗੁਪਤਚਰ ਦੀ ਸੂਹ ਤੇ ਆਪਣੀ ਪੂਰੀ ਪੁਲਿਸ ਪਾਰਟੀ ਨਾਲ ਪਿੰਡ ਆਹਲੂਪੁਰ ਵਿਖੇ ਗੁਰਪ੍ਰੀਤ ਸਿੰਘ ਕਸ਼ਮੀਰ ਸਿੰਘ(ਰਾਏਸਿੱਖ) ਦੇ ਘਰ ਛਾਪਾਮਾਰੀ ਕਰਕੇ 25 ਲੀਟਰ ਨਜਾਇਜ ਸਰਾਬ ਅਤੇ 100 ਲੀਟਰ ਲਾਹਣ ਅਤੇ ਸਾਰਾ ਸਮਾਨ ਸਮੇਤ ਭੱਠੀ ਨੂੰ ਬਰਰਮਦ ਕਰਕੇ ਉਕਤ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਦਾ ਗਿਆ। ਤਫਤੀਸ ਵਿੱਚ ਉਕਤ ਨੇ ਮੰਨਿਆ ਕਿ ਉਹ ਘਰ ਵਿੱਚ ਲਾਹਣ ਪਾ ਕੇ ਨਜਾਇਜ ਸਰਾਬ ਬਣਾ ਕੇ ਲੋਕਾ ਨੂੰ ਵੇਚਣ ਦਾ ਕਾਰੋਬਾਰ ਕਰਦਾ ਸੀ। ਉਕਤ ਤੇ ਮੁਕੱਦਮਾ ਨੰਬਰ 6 ਮਿਤੀ 1-2-13 ਅ/ਧ 61 ਆਬਕਾਰੀ ਐਕਟ ਤਹਿਤ ਦਰਜ ਕਰ ਦਿੱਤਾ ਗਿਆ ਹੈ। ਐਸ.ਐਚ.ੳ. ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਇਹ ਲੋਕ ਪੈਸੇ ਕਮਾਉਣ ਦੀ ਲਾਲਸਾ ਨਾਲ ਨਸ਼ੀਲੇ ਪਦਾਰਥਾ ਨੂੰ ਵੇਚਣ ਦਾ ਕੰਮ ਕਰਦੇ ਹਨ, ਜਿਸ ਨਾਲ ਸਾਡੇ ਨੌਜਵਾਨ ਬੱਚੇ ਬੱਚੀਆ ਲਈ ਬਹੁਤ ਘਾਤਕ ਹਨ ਅਤੇ ਉਹਨਾ ਨਸ਼ੇ ਦੇ ਸਦਾਗਰਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਮਾੜੀਆ ਹਰਕਤਾ ਤੋ ਬਾਜ ਆ ਜਾਣ ਉਹਨਾ ਨੂੰ ਕਿਸੇ ਵੀ ਹਾਲਤ 'ਚ ਬਖਸਿਆ ਨਹੀ ਜਾਵੇਗਾ। ਉਹਨਾ ਦੱਸਿਆ ਉਕਤ ਤੋ ਸਖਤੀ ਨਾਲ ਤਫਤੀਸ ਕੀਤੀ ਜਾ ਰਹੀ ਹੈ, ਜਿਸ ਤੋ ਹੋਰ ਵੀ ਸੁਰਾਗ ਮਿਲਣ ਦੀ ਆਸ ਹੈ।
Post a Comment