ਸਰਦੂਲਗੜ੍ਹ 2 ਫਰਵਰੀ (ਸੁਰਜੀਤ ਸਿੰਘ ਮੋਗਾ) ਸਰਦਾਰੀਆ ਯੂਥ ਕਲੱਬ ਬਰਨਾਲਾ ਵੱਲੋ ਪਿੰਡ ਆਲੀਕੇ ਦੇ ਗੁਰਦੁਵਾਰਾ ਅਕਾਲਸਰ ਸਾਹਿਬ ਵਿਖੇ ਪਹਿਲਾ ਦਸਤਾਰ ਸਿਖਲਾਈ ਕੈੱਪ 31 ਜਨਵਰੀ ਨੂੰ ਇਲਾਕਾ ਨਿਵਾਸੀ ਸੰਗਤਾ ਅਤੇ ਗੁਰਦੁਵਾਰਾ ਸਾਹਿਬ ਦੇ ਸੇਵਾਦਾਰਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਜਿਸ ਵਿੱਚ 50 ਨੌਜਵਾਨਾ ਨੇ ਦਸਤਾਰਬੰਦੀ 'ਚ ਭਾਗ ਲਿਆ ਲਿਆ ਅਤੇ ਦਸਤਾਰ ਦੀ ਮਹਾਨਤਾ ਬਾਰੇ ਦੱਸਿਆ ਅਤੇ ਇਸ ਅਮੀਰ ਵਿਰਸੇ ਤੋ ਭੱਜ ਰਹੇ ਨੌਜਵਾਨਾ ਨੂੰ ਸਰਦਾਰੀ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਕੈਪ ਵਿੱਚ ਭਾਗ ਲੈਣ ਵਾਲੇ ਨੌਜਵਾਨਾ ਨੇ ਪ੍ਰਣ ਕੀਤਾ ਕਿ ਉਹ ਅੱਗੇ 5-5 ਨੌਜਵਾਨਾ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣਗੇ। ਇਸ ਮੌਕੇ ਅਨਮੋਲਦੀਪ ਸਿੰਘ ਨੇ ਕਿਹਾ ਕਿ ਦਸਤਾਰ ਗੁਰਸਿੱਖਾ ਦੀ ਸਾਨ ਅਤੇ ਮਾਨ ਹੈ, ਪ੍ਰੰਤੂ ਕੁਝ ਸਰਾਰਤੀ ਅਨਸਰਾ ਵੱਲੋ ਢਾਅ ਲਾਈ ਜਾ ਰਹੀ ਹੈ। ਇਸ ਨੂੰ ਬਚਾਉਣ ਦੀ ਬਹੁਤ ਲੌੜ ਹੈ। ਇਸ ਮੌਕੇ ਅਵਾਗ ਸਿੰਘ, ਨਰਿੰਦਰ ਸਿੰਘ, ਗੁਰਦੀਪ ਸਿੰਘ, ਜਗਸੀਰ ਸਿੰਘ, ਨਰਿੰਦਰ ਸਿੰਘ, ਕਰਨਵੀਰ ਸਿੰਘ ਅਤੇ ਸੁਰਜੀਤ ਸਿੰਘ ਆਦਿ ਹਾਜਿਰ ਸਨ।
Post a Comment