‘ਸਿ¤ਖ ਯੂਥ ਆਫ ਪੰਜਾਬ‘ ਵਲੋਂ ‘ਜਾਗਰੂਕਤਾ ਮਾਰਚ‘ ਕ¤ਢਿਆ ਗਿਆ।

Tuesday, February 05, 20130 comments


ਹੁਸ਼ਿਆਰਪੁਰ 5 ਫਰਵਰੀ (ਨਛ¤ਤਰ ਸਿੰਘ) -‘ਸਿ¤ਖ ਯੂਥ ਆਫ ਪੰਜਾਬ‘ ਵਲੋਂ ਨਸ਼ਿਆਂ, ਪਤਿਤਪੁਣਾ, ਰਾਜਨੀਤੀ ਦਾ ਅਪਰਾਧੀਕਰਨ, ਔਰਤਾਂ ਵਿਰੁਧ ਵ¤ਧ ਰਹੀ ਹਿੰਸਾ ਅਤੇ ਸ¤ਭਿਆਚਾਰਕ ਗੰਦਲੇਪਣ ਵਿਰ¤ੁਧ ਆਵਾਜ਼ ਬੁਲੰਦ ਕਰਨ ਲਈ ਅ¤ਜ ਏਥੇ ਜਥੇਬੰਦੀ ਦੇ ਪ੍ਰਧਾਨ ਰਣਬੀਰ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਇਸ ਮਾਰਚ ਵਿ¤ਚ ਸੈਂਕੜੇ ਨੌਜਵਾਨਾਂ ਨੇ ਹਿ¤ਸਾ ਲਿਆ। ਉਹਨਾਂ ਦੇ ਹ¤ਥਾਂ ਵਿ¤ਚ ਕੇਸਰੀ ਝੰਡੇ ਅਤੇ ਤਖਤੀਆਂ ਫੜੀਆਂ ਹੋਈਆਂ ਸਨ, ਜਿਨਾਂ ਉਤੇ ਨੌਜਵਾਨਾਂ ਨੂੰ ਹੋਕਾ ਦੇਣ ਲਈ ਨਾਹਰੇ ਲਿਖੇ ਹੋਏ ਸਨ । ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਬੋਲਦਿਆਂ ਕਿਹਾ ਕਿ ਭਾਰਤ ਅੰਦਰ 65 ਫੀਸਦੀ ਆਬਾਦੀ ਉਨਾਂ ਲੋਕਾਂ ਦੀ ਹੈ ਜਿੰਨਾਂ ਦੀ ਉਮਰ 35 ਸਾਲ ਤੋਂ ਘ¤ਟ ਹੈ। ਪਰ ਇਸਦੇ ਬਾਵਜੂਦ ਨੌਜਵਾਨਾਂ ਨੂੰ ਅਗਵਾਈ ਲਈ ਅ¤ਗੇ ਨਹੀ ਆਉਣ ਦਿ¤ਤਾ ਜਾਂਦਾ। ਰਾਜਨੀਤਿਕ ਪਾਰਟੀਆਂ ਕੁਝ-ਕੁ ਪਰਿਵਾਰਾਂ ਦੀ ਲਪੇਟ ਵਿਚ ਹਨ ਤੇ ਕੁਝ-ਕ ਪਰਿਵਾਰਾਂ ਦੇ ਨੌਜਵਾਨ ਹੀ ਹਰ ਪਾਸੇ ਘੇਰਾ ਘ¤ਤਕੇ ਬੈਠੇ ਹਨ। ਜਦਕਿ ਸਿਧਾਂਤਕ ਤੇ ਹ¤ਕ-ਸ¤ਚ ਲਈ ਲੜਨ ਵਾਲੇ ਨੌਜਵਾਨ ਹਾਸ਼ੀਏ ਉਤੇ ਧ¤ਕ ਦਿ¤ਤੇ ਗਏ ਹਨ।  ਉਹਨਾਂ ਨੌਜਵਾਨਾਂ ਨੂੰ ਅ¤ਗੇ ਆਉਣ ਦਾ ਸ¤ਦਾ ਦਿੰਦਿਆਂ ਕਿਹਾ ਕਿ ਉਹ ਸੁਚਾਰੂ ਅਤੇ ਹਾਂ-ਪ¤ਖੀ ਸੋਚ ਲੈ ਕੇ ਰਾਜਨੀਤੀ ਵਿ¤ਚ ਕੁ¤ਦਣ।ਉਹਨਾਂ ਕਿਹਾ ਕਿ ਪੰਜਾਬ ਅੰਦਰ ਨੌਜਵਾਨਾਂ ਨੂੰ ਸਭ ਤੋਂ ਵ¤ਧ ਮਾਰ ‘ਨਸ਼ਿਆਂ, ਪਤਿਤਪੁਣੇ, ਰਾਜਨੀਤੀ ਦਾ ਅਪਰਾਧੀਕਰਨ ਅਤੇ ਸ¤ਭਿਆਚਾਰਕ ਗੰਦਲੇਪਣ‘ ਨੇ ਮਾਰੀ ਹੈ। ਉਹਨਾਂ ਕਿਹਾ ਕਿ ‘ਔਰਤਾਂ ਵਿਰੁਧ ਵ¤ਧ ਰਹੀ ਹਿੰਸਾ ਅਤੇ ਅਸਹਿਨਸ਼ੀਲ਼ਤਾ‘ ਸਾਡੇ ਸਮਾਜ ਅੰਦਰ ਆਏ ਨਿਘਾਰ ਦੀ ਪ੍ਰਤ¤ਖ ਝਲਕ ਹੈ। ਨਿ¤ਤ ਦਿਨ ਵਾਪਰ ਰਹੇ ਬਲਾਤਕਾਰ ਵਰਗੇ ਘਿਨਾਉਣੇ ਕੁਕਰਮ ਸਾਨੂੰ ਸ਼ਰਮਸਾਰ ਕਰ ਰਹੇ ਹਨ। ਸਿ¤ਖ ਯੂਥ ਆਫ ਪੰਜਾਬ ਦੇ ਪ੍ਰਧਾਨ ਰਣਬੀਰ ਸਿੰਘ ਨੇ ਕਿਹਾ ਕਿ ਇਨਾਂ ਸਮਾਜਕ ਬੁਰਾਈਆਂ ਵਿਰੁਧ ਚੇਤੰਨਤਾ ਲਿਆਉਣ ਲਈ ਜਥੇਬੰਦੀ ਵਲੋਂ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਕਨਵੈਨਸ਼ਨਾਂ ਅਤੇ ਮਾਰਚਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਪ੍ਰੋਗਰਾਮਾਂ ਦੀ ‘ਆਰੰਭਤਾ  ਇਸ ਸ਼ਹਿਰ ਤੋਂ ਕੀਤੀ ਜਾ ਰਹੀ ਹੈ। 
ਉਹਨਾਂ ਦਸਿਆ ਕਿ ਅੰਮ੍ਰਿਤਸਰ ‘ਚ ਬੇਟੀ ਦੀ ਇ¤ਜ਼ਤ ਬਚਾਉਂਦਿਆਂ ਇਕ ਵਰਦੀਧਾਰੀ ਬਾਪ ਨੂੰ ਦਿਨ-ਦਿਹਾੜੇ ਭਰੇ ਬਾਜ਼ਾਰ ਸਥਾਨਕ ਰਾਜਨੀਤਕ ਆਗੂ ਵ¤ਲੋਂ ਗੋਲੀਆਂ ਮਾਰ ਕੇ ਕਤਲ ਕਰਨਾ, ਫਰੀਦਕੋਟ ਸ਼ਹਿਰ ‘ਚ ਦਿਨ-ਦਿਹਾੜੇ ਰਾਜਨੀਤਕ ਪਰਿਵਾਰ ਨਾਲ ਸਬੰਧਤ ਲੜਕੇ ਵ¤ਲੋਂ ਸ਼ਰੂਤੀ ਨਾਮਕ ਲੜਕੀ ਨੂੰ ਉਸ ਦੇ ਮਾਪਿਆਂ ਦੀ ਮੌਜੂਦਗੀ ਵਿਚ ਘਰੋਂ ਅਗਵਾ ਕਰ ਕੇ ਲੈ ਜਾਣਾ, ਦਿ¤ਲੀ ‘ਚ ਵਹਿਸ਼ੀ ਤਰੀਕੇ ਨਾਲ ਹੋਇਆ ਗੈਂਗਰੇਪ, ਰਾਹੁਲ ਗਾਂਧੀ ਵ¤ਲੋਂ ਪੰਜਾਬ ਵਿਚ 70% ਨੌਜਵਾਨਾਂ ਨੂੰ ਨਸ਼ਈ ਕਹੇ ਜਾਣਾ, ਅਸੈਂਬਲੀ ‘ਚ ਵਿਧਾਨਕਾਰਾਂ ਵ¤ਲੋਂ ਸਾਰੀ ਸ਼ਰਮ ਲਾਹ ਕੇ ਇਕ ਦੂਜੇ ਨੂੰ ਗਾਲਾਂ ਕ¤ਢਣਾ ਅਤੇ ਭ੍ਰਿਸ਼ਟ ਨੇਤਾਵਾਂ ਦੇ ਭ੍ਰਿਸ਼ਟਾਚਾਰ ਵਿ¤ਚ ਸ਼ਮੂਲੀਅਤ ਦੇ ਕਿ¤ਸੇ, ਸਮਾਜ ਨੂੰ ਸ਼ਰਮਸਾਰ ਕਰਦੇ ਰਹੇ।ਉਹਨਾਂ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਰਾਜਨੀਤੀ ਦਾ ਅਪਰਾਧੀਕਰਨ ਹੋ ਚੁ¤ਕਾ ਹੈ, ਮਰਦ ਪ੍ਰਧਾਨ ਸਮਾਜ ਦੀ ਔੋਰਤ-ਜਾਤੀ ਪ੍ਰਤੀ ਘਿਨਾਉਣੀ ਸੋਚ ਦਾ ਸ਼ਿਕਾਰ ਹੋ ਚੁ¤ਕਾ ਹੈ, ਪੰਜਾਬ ਨਸ਼ਿਆਂ ਦੀ ਗ੍ਰਿਫਤ ਵਿਚ ਬੁਰੀ ਤਰਾਂ ਫਸ ਚੁ¤ਕਾ ਹੈ, ਬਹੁਤੇ ਸਿ¤ਖ ਨੌਜਵਾਨਾਂ ਦੇ ਸਿਰਾਂ ਤੋਂ ਦਸਤਾਰਾਂ ਗਾਇਬ ਹੋ ਚੁ¤ਕੀਆਂ ਹਨ, ਲ¤ਚਰ ਗੀਤਾਂ ਨੂੰ ਸੁਣਨ ਅਤੇ ਪਸੰਦ ਕਰਨ ਵਾਲੇ ਲੜਕੇ-ਲੜਕੀਆਂ ਦੀ ਗਿਣਤੀ ਵ¤ਧਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਸਮਾਜਿਕ ਬੁਰਾਈਆਂ ਲਈ ਮਾਂ-ਬਾਪ, ਅਧਿਆਪਕ, ਡਾਕਟਰ, ਪੁਲਿਸ, ਰਾਜਨੀਤਕ ਅਤੇ ਧਾਰਮਿਕ ਆਗੂ ਸਭ ਬਰਾਬਰ ਦੇ ਜ਼ਿੰਮੇਵਾਰ ਹਨ। ਮੀਤ-ਪ੍ਰਧਾਨ ਪਰਮਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡੇ ਸਮਾਜ ਦੀ ਇਹ ਤਸਵੀਰ ਦਿਲ ਹਲਾਉਣ ਵਾਲੀ ਹੈ, ਸਾਡੇ ਨੌਜਵਾਨ ਲੜਕੇ-ਲੜਕੀਆਂ ਸੋਚ ਹੀ ਨਹੀਂ ਰਹੇ ਕਿ ਕਿਵੇਂ ਇਹ ਸਮਾਜਿਕ ਬੁਰਾਈਆਂ ਸਾਡੇ ਭਵਿ¤ਖ ਨੂੰ ਧੁੰਦਲਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸਮਾਜ ਅੰਦਰ ਆ ਚੁ¤ਕੇ ਇਸ ਨਿਘਾਰ ਨੂੰ ਠ¤ਲ• ਪਾਉਣੀ ਪਵੇਗੀ ਅਤੇ ਪੰਥ ਅਤੇ ਪੰਜਾਬ ਨੂੰ ਸਫਲਤਾ ਅਤੇ ਤਰ¤ਕੀ ਦਾ ਰਾਹ ਦਿਖਾਉਣਾ ਹੋਵੇਗਾ। ਉਹਨਾਂ ਨੌਜਵਾਨ ਲੜਕੇ-ਲੜਕੀਆਂ ਨੂੰ ਹੋਕਾ ਦੇਂਦਿੰਆਂ ਕਿਹਾ ਕਿ ਪੰਜਾਬ ਨੂੰ ਨਸ਼ਾ-ਮੁਕਤ ਸੂਬਾ ਬਣਾਉਣਾ ਹੋਵੇਗਾ, ਸਿ¤ਖ ਨੌਜਵਾਨਾਂ ਦੇ ਸਿਰਾਂ ਉ¤ਤੇ ਦਸਤਾਰਾਂ ਨੂੰ ਸਜਾਉਣਾ ਹੋਵੇਗਾ, ਔਰਤਾਂ ਦਾ ਸਤਿਕਾਰ ਕਾਇਮ ਕਰਨਾ ਹੋਵੇਗਾ ਅਤੇ ਉਹਨਾਂ ਅੰਦਰ ਸਵੈ-ਮਾਣ ਜਗਾਉਣਾ ਹੋਵੇਗਾ ਅਤੇ ਲ¤ਚਰ ਗੀਤਾਂ ਉ¤ਤੇ ਪਾਬੰਦੀ ਦੀ ਮੰਗ ਕਰਨ ਤੋਂ ਪਹਿਲਾਂ ਅਜਿਹੇ ਗੀਤਾਂ ਨੂੰ ਨਾ-ਸੁਣਨ ਲਈ ਆਪਣੇ ਉਤੇ ਸਵੈ-ਪਾਬੰਦੀ ਲਾਉਣੀ ਪਵੇਗੀ, ਰਾਜਨੀਤੀ ਦੇ ਹੋ ਰਹੇ ਅਪਰਾਧੀਕਰਨ ਨੂੰ ਰੋਕਣ ਲਈ ਸਾਫ-ਸੁਥਰੇ ਕਿਰਦਾਰ ਵਾਲੇ ਪੜੇ-ਲਿਖੇ ਨੌਜਵਾਨਾਂ ਨੂੰ ਲੋਕ ਸੇਵਾ ਲਈ ਰਾਜਨੀਤੀ ਦੇ ਪਿੜ ਵਿਚ ਕੁ¤ਦਣਾ ਹੋਵੇਗਾ। ਮਾਰਚ ਵਿ¤ਚ ਮਨਜੀਤ ਸਿੰਘ ਕਰਤਾਰਪੁਰ, ਗੁਰਮੀਤ ਸਿੰਘ,  ਗੁਰਪਰੀਤ ਸਿੰਘ ਜਿਲਾ ਪ੍ਰਧਾਨ, ਹਰਪਰੀਤ ਸਿੰਘ (ਜਨਰਲ ਸਕ¤ਤਰ), ਗੁਰਨਾਮ ਸਿੰਘ (ਸਰਕਲ ਪ੍ਰਧਾਨ), ਮਨਜੋਤ ਸਿੰਘ, ਰਮਨਦੀਪ ਸਿੰਘ, ਨਿਰਵੈਰ ਸਿੰਘ, ਗੁਰਨਾਮ ਸਿੰਘ, ਅਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਤਜਿੰਦਰ ਸਿੰਘ, ਚਰਨਜੀਤ ਸਿੰਘ, ਸ਼ਿਵਇੰਦਰ ਸਿੰਘ, ਗਗਨਦੀਪ ਸਿੰਘ ਵ¤ਡੀ ਗਿਣਤੀ ਵਿ¤ਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger