ਸ੍ਰੀ ਗੁਰੁ ਰਵਿਦਾਸ ਜੀ ਦਾ 636 ਵਾਂ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੁਮ-ਧਾਮ ਨਾਲ ਮਨਾਇਆ
Monday, February 25, 20130 comments
ਮਾਨਸਾ 25ਫਰਵਰੀ( ਸਫਲਸੋਚ ) ਮਾਨਸਾ ਦੇ ਪਿੰਡ ਮੂਲਾ ਸਿੰਘ ਵਾਲਾ ਵਿਖੇ ਸ੍ਰੀ ਗੁਰੁ ਰਵਿਦਾਸ ਜੀ ਦਾ 636 ਵਾਂ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੁਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਅਤੇ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਪਿਆਰਿਆਂ ਵੱਲੋਂ ਸੁੰਦਰ ਨਗਰ ਕੀਰਤਨ ਦੌਰਾਨ ਕਮੇਟੀ ਪ੍ਰਧਾਨ ਰੂਪ ਸਿੰਘ ਕਲੇਰ,ਖਜ਼ਾਨਚੀ ਰਾਮਫਲ ਸਿੰਘ,ਸੈਕਟਰੀ ਕੁਲਦੀਪ ਸਿੰਘ ਕੀਪਾ,ਗੁਰਚਰਨ ਸਿੰਘ ਕਲੇਰ,ਵਕੀਲ ਸੁਖਚੈਨ ਸਿੰਘ,ਸਿਕੰਦਰ ਸਿੰਘ,ਸੀਰਾ ਸਿੰਘ,ਦਰਸ਼ਨ ਸਿੰਘ ਅਤੇ ਪਰਗਟ ਸਿੰਘ ਆਦਿ ਨੇ ਗੁਰੁ ਦੇ ਪੰਜਾਂ ਪਿਆਰਿਆਂ ਨੂੰ ਸਿਰੋਪੇ ਭੇਂਟ ਕੀਤੇ।ਇਸ ਮੌਕੇ ਲੰਗਰ ਦਾ ਭੰਡਾਰਾ ਵੀ ਅਤੁੱਟ ਵਰਤਾਆਿ ਗਿਆ।

Post a Comment