32 ਹੋਰ ਦਫਤਰ ਹੋਣਗੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿੱਚ ਤਬਦੀਲ-ਨਾਰੰਗ

Tuesday, February 12, 20130 comments


ਫਿਰੋਜ਼ਪੁਰ 12 ਫਰਵਰੀ/ਸਫਲਸੋਚ/20 ਫਰਵਰੀ ਤੋਂ 25 ਫਰਵਰੀ ਤੱਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ ‘ ਏ ’ ਅਤੇ ਬਲਾਕ ‘ ਬੀ ’ ਵਿੱਚ ਫਿਰੋਜ਼ਪੁਰ ਦੇ 32 ਦਫਤਰ ਸ਼ਿਫਟ ਹੋ ਜਾਣਗੇ , ਇਹਨਾਂ ਦਫਤਰਾਂ ਦੇ ਸ਼ਿਫਟ ਹੋਣ ਨਾਲ ਜਿਥੇ ਸਰਕਾਰੀ ਕੰਮ ਕਾਜ ਵਿੱਚ ਸੌਖ ਹੋ ਜਾਵੇਗੀ ਉਥੇ ਹੀ ਲੋਕਾਂ ਦੇ ਕੰਮ ਵੀ ਇੱਕੋ ਛੱਤ ਹੇਠ ਹੋਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਨੇ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕਰਨ ਉਪਰੰਤ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਿਫਟ ਹੋਣ ਵਾਲੇ ਦਫਤਰਾਂ ਵਿੱਚ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ, ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਅੰਦਰੂਨੀ ਪੜਤਾਲ ਸੰਸਥਾ (ਮਾਲ), ਡਿਪਟੀ ਡਾਇਰੈਕਟਰ ਫੈਕਟਰੀਜ਼, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਜ਼ਿਲ•ਾ ਲੋਕ ਸੰਪਰਕ ਅਫਸਰ, ਸਹਾਇਕ ਡਾਇਰੈਕਟਰ ਯੂਥ ਸਰਵਿਸਿਜ਼, ਡਿਪਟੀ ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜ਼ਿਲ•ਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਸਿਵਲ ਸਰਜਨ, ਜ਼ਿਲ•ਾ ਆਯੂਰਵੇਦਿਕ ਅਫਸਰ, ਜ਼ਿਲ•ਾ ਨਗਰ ਯੋਜਨਾਂਕਾਰ, ਜ਼ਿਲ•ਾ ਪ੍ਰੋਗਰਾਮ ਅਫਸਰ, ਆਈ.ਸੀ.ਡੀ.ਐਸ., ਉਪ ਮੰਡਲ ਮੈਜਿਸਟ੍ਰੇਟ ਫਿਰੋਜ਼ਪੁਰ, ਤਹਿਸੀਲਦਾਰ, ਜ਼ਿਲ•ਾ ਟਰਾਂਸਪੋਰਟ ਅਫਸਰ, ਸਕੱਤਰ ਆਰ.ਟੀ.ਏ., ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਣ, ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ, ਉਪ ਆਬਕਾਰੀ ਤੇ ਕਰ ਕਮਿਸ਼ਨਰ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ, ਮੰਡਲ ਭੂਮੀ ਰੱਖਿਆ ਅਫਸਰ, ਜ਼ਿਲ•ਾ ਭਾਸ਼ਾ ਅਫਸਰ, ਜ਼ਿਲ•ਾ ਸਿੱਖਿਆ ਅਫਸਰ (ਸ: ਸਿ:), ਜ਼ਿਲ•ਾ ਸਿੱਖਿਆ ਅਫਸਰ (ਐ: ਸਿ::), ਸੁਪਰਡੈਂਟ ਟਾਈਪਰਾਈਟਰ ਵਰਕਸਾਪ, ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ, ਇੰਸਪੈਕਟਰ ਨਾਪ ਅਤੇ ਤੋਲ, ਅਫਸਰ ਇੰਚਾਰਜ ਉਰਦੂ ਰਿਕਾਰਡ ਰੂਮ, ਸਦਰ ਕਾਨੂੰਗੋ, ਐਚ.ਆਰ.ਸੀ., ਜ਼ਿਲ•ਾ ਨਜ਼ਾਰਤ ਸ਼ਾਖਾ, ਤਾਲਮੇਲ ਸ਼ਾਖਾ ਅਤੇ ਸੁਵਿਧਾ ਸੈਂਟਰ ਅਤੇ ਜ਼ਿਲ•ਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਦੇ ਦਫਤਰ ਸ਼ਾਮਲ ਹਨ। ਸ. ਨਾਰੰਗ ਨੇ ਦੱਸਿਆ ਕਿ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦਾ ਕੰਮ ਲੱਗਭਗ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਦਫਤਰ ਵੀ ਜਲਦੀ ਹੀ ਸ਼ਿਫਟ ਕਰ ਦਿੱਤੇ ਜਾਣਗੇ। ਉਨ•ਾਂ ਉਪਰੋਕਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਤੋਂ ਜਲਦੀ ਅਲਾਟ ਕੀਤੀ ਗਈ ਥਾਂ ਵਿੱਚ ਆਪਣੇ ਦਫਤਰ ਤਬਦੀਲ ਕਰਨ। ਇਸ ਮੌਕੇ ਉਨ•ਾਂ ਦੇ ਨਾਲ ਐਸ.ਡੀ.ਐਮ. ਫਿਰੋਜ਼ਪੁਰ ਸ਼੍ਰੀ ਗੁਰਜੀਤ ਸਿੰਘ ਪੰਨੂ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਅਮਿਤ ਬੈਂਬੀ, ਜ਼ਿਲ•ਾ ਲੋਕ ਸੰਪਰਕ ਅਫਸਰ ਸ. ਅਮਰੀਕ ਸਿੰਘ, ਸਕੱਤਰ ਰੈਡ ਕਰਾਸ ਸੋਸਾਇਟੀ ਸ਼੍ਰੀ ਅਸ਼ੋਕ ਬਹਿਲ, ਉਪ ਮੰਡਲ ਇੰਜੀਨਿਅਰ ਸ. ਮਨਪ੍ਰੀਤਮ ਸਿੰਘ  ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger