ਸ੍ਰੀ ਮੁਕਤਸਰ ਸਾਹਿਬ, 12 ਫਰਵਰੀ/ਸਫਲਸੋਚ/ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਰਾਜਦੀਪ ਕੌਰ ਨੇ ਅੱਜ ਵੱਖ-ਵੱਖ ਸਕੂਲਾਂ ਅਤੇ ਡਿਸਪੈਂਸਰੀਆਂ ਦੀ ਅਚਨਚੇਤੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਵਿਚ ਵਿਸੇਸ਼ ਤੌਰ ਤੇ ਦੁਪਹਿਰ ਦੇ ਖਾਣੇ, ਵਿਦਿਆਰਥੀਆਂ ਦੀ ਹਾਜਰੀ, ਸਕੂਲ ਪ੍ਰਬੰਧ ਸਬੰਧੀ ਪੜਤਾਲ ਕੀਤੀ। ਉਨ੍ਹਾਂ ਪਿੰਡ ਰੁਪਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਪ੍ਰਾਈਮਰੀ ਸਕੂਲ ਦੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਪ੍ਰਾਈਮਰੀ ਸਕੂਲ ਵਿਚ ਆਰ.ਓ. ਸਿਸਟਮ ਦੀ ਦਰੁਸੱਤੀ ਅਤੇ ਖਾਣਾ ਸਫਾਈ ਨਾਲ ਬਣਾਉਣ ਅਤੇ ਸੈਕੰਡਰੀ ਸਕੂਲ ਵਿਚ ਸਫਾਈ ਕਰਵਾਉਣ ਸਬੰਧੀ ਨਿਰਦੇਸ਼ ਦਿੱਤੇ। ਇੱਥੇ ਉਨ੍ਹਾਂ ਕੁੜੀਆਂ ਲਈ ਬਣ ਰਹੇ ਹੌਸਟਲ ਦੀ ਇਮਾਰਤ ਦਾ ਜਾਂਿੲਜ਼ਾ ਵੀ ਲਿਆ। ਪਿੰਡ ਧਿਗਾਣਾ ਵਿਚ ਉਨ੍ਹਾਂ ਨੇ ਸਰਕਾਰੀ ਪ੍ਰਾਈਮਰੀ ਅਤੇ ਮਿੱਡਲ ਸਕੂਲ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਭੰਗਚੜੀ ਦੇ ਪ੍ਰਾਈਮਰੀ ਅਤੇ ਹਾਈ ਸਕੂਲ ਦਾ ਦੌਰਾ ਕੀਤਾ। ਪ੍ਰਾਈਮਰੀ ਸਕੂਲ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਅਤੇ ਇਸ ਸਕੂਲ ਦਾ ਪ੍ਰਵੇਸ ਪ੍ਰੋਜੈਕਟ ਤਹਿਤ ਹੋਈ ਮੱਧ ਵਰਤੀ ਪ੍ਰੀਖਿਆ ਦਾ ਨਤੀਜਾ ਵੀ ਨਿਰਾਸ਼ਾਜਨਕ ਸੀ। ਉਨ੍ਹਾਂ ਸਟਾਫ ਨੂੰ ਸਖਤ ਤਾੜਨਾ ਕੀਤੀ ਕਿ 18 ਫਰਵਰੀ ਤੋਂ ਪਹਿਲਾਂ ਪਹਿਲਾਂ ਸਕੂਲ ਦੀ ਸਾਫ ਸਫਾਈ ਕਰਵਾ ਕੇ ਸਕੂਲ ਦੀ ਹਾਲਤ ਸੁਧਾਰੀ ਜਾਵੇ ਨਹੀਂ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਭੰਗਚੜੀ ਦੇ ਹੀ ਪ੍ਰਾਈਮਰੀ ਹੈਲਥ ਸੈਂਟਰ ਵਿਚ ਕੋਈ ਵੀ ਸਟਾਫ ਹਾਜਰ ਨਹੀਂ ਸੀ ਅਤੇ ਇੱਥੇ ਉਪਲਬੱਧ ਮਤਾ ਰਜਿਸਟਰ ਵਿਚ ਸਰਪੰਚ ਦੀਆਂ ਅਗਾਉਂ ਮੋਹਰਾਂ ਲਗਾਈਆਂ ਹੋਈਆਂ ਸਨ ਅਤੇ ਮੌਕੇ ਤੇ ਹੀ ਹਾਜਰ ਪਿੰਡ ਦੇ ਸਰਪੰਚ ਨੇ ਤਸਦੀਕ ਕੀਤਾ ਕਿ ਇਸ ਰਜਿਸਟਰ ਵਿਚ ਇਕ ਮਤੇ ਤੇ ਉਸਦੀ ਮੋਹਰ ਥੱਲੇ ਕੀਤੇ ਦਸਤਖ਼ਤ ਵੀ ਫ਼ਰਜੀ ਹਨ। ਉਨ੍ਹਾਂ ਇਸ ਮੌਕੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੈਡਮ ਰਾਜਦੀਪ ਕੌਰ ਨੇ ਗੈਰਹਾਜਰ ਅਤੇ ਲਾਪਰਵਾਹ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਅੱਗੋ ਵੀ ਇਸੇ ਤਰਾਂ ਅਚਨਚੇਤੀ ਜਾਂਚ ਕਰਦੇ ਰਹਿਣਗੇ ਅਤੇ ਜਿੱਥੇ ਕਿਤੇ ਵੀ ਕੋਈ ਉਣਤਾਈ ਪਾਈ ਗਈ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਰਾਜਦੀਪ ਕੌਰ ਸਕੂਲਾਂ ਦੀ ਜਾਂਚ ਕਰਦੇ ਹੋਏ।
Post a Comment