ਮੋਗਾ, 12 ਫਰਵਰੀ/ਸਫਲਸੋਚ/ਜ਼ਿਲਾ ਚੋਣ ਅਫਸਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਮੋਗਾ ਜ਼ਿਮਨੀ ਚੋਣ ਸਬੰਧੀ ਮੋਗਾ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਖੁਸ਼ ਕਰਨ ਲਈ ਉਮੀਦਵਾਰਾਂ ਵੱਲੋਂ ਧਨ, ਸ਼ਰਾਬ ਜਾਂ ਕੋਈ ਹੋਰ ਚੀਜ਼ ਦੇਣਾ ਰਿਸ਼ਵਤਖੋਰੀ ਹੈ ਅਤੇ ਇਹ ਸਜ਼ਾਯੋਗ ਅਪਰਾਧ ਹੈ। ਜੇਕਰ ਕੋਈ ਵਿਅਕਤੀ ਇਹ ਸਭ ਲੈਂਦਾ ਹੈ ਤਾਂ ਉਹ ਵੀ ਦੋਸ਼ੀ ਮੰਨਿਆ ਜਾਵੇਗਾ। ਦੋਸ਼ੀ ਵਿਅਕਤੀ ਨੂੰ ਇਕ ਸਾਲ ਤੱਕ ਦੀ ਸਜ਼ਾ ਅਤੇ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਦੀ ਚੈਕਿੰਗ ਲਈ ਹਰ ਠਾਣੇ ਅਧੀਨ ਉ¤ਡਣ ਦਸਤੇ ਬਣਾਏ ਗਏ ਹਨ ਜੋ ਕਿ ਜ਼ਿਮਨੀ ਚੋਣ ਦੌਰਾਨ ਨਿਗ੍ਹਾਂ ਰੱਖਣਗੇ ਕਿ ਕਿਤੇ ਕੋਈ ਧਨ, ਸ਼ਰਾਬ ਜਾਂ ਕੋਈ ਹੋਰ ਵਸਤੂ ਤਾਂ ਨਹੀਂ ਵੰਡੀ ਜਾ ਰਹੀ। ਇਸਦੇ ਨਾਲ ਹੀ ਸ੍ਰੀ ਥਿੰਦ ਨੇ ਮੋਗਾ ਹਲਕੇ ਦੇ ਲੋਕਾਂ ਨੂੰ ਇਕ ਹੋਰ ਅਪੀਲ ਕੀਤੀ ਹੈ ਕਿ ਜ਼ਿਮਨੀ ਚੋਣ ਦੌਰਾਨ ਜੋ ਕੋਈ ਵੀ ਵਿਅਕਤੀ ਵੱਡੀ ਮਾਤਰਾ ‘ਚ ਨਕਦ ਰਕਮ ਲੈ ਕੇ ਚੱਲਦਾ ਹੈ, ਉਹ ਇਸ ਸਬੰਧੀ ਦਸਤਾਵੇਜ਼ ਜ਼ਰੂਰ ਕੋਲ ਰੱਖੇ ਕਿ ਇਹ ਰਕਮ ਕਿੱਥੋਂ ਆਈ ਹੈ ਤੇ ਕਿੱਥੇ ਵਰਤੀ ਜਾਣੀ ਹੈ। ਉਨ੍ਹਾਂ ਦੱਸਿਆਂ ਕਿ ਅਜਿਹਾ ਨਾ ਕਰਨ ‘ਤੇ ਉ¤ਡਣ ਦਸਤਿਆਂ ਵੱਲੋਂ ਰਕਮ ਜ਼ਬਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਕਮ ਸਬੰਧੀ ਪੈਨ ਕਾਰਡ ਦੀ ਕਾਪੀ (ਜੇ ਕੋਈ ਹੈ), ਬਿਜ਼ਨਸ ਰਜਿਸਟ੍ਰੇਸ਼ਨ ਸਰਟੀਫਿਕੇਟ ਕਾਪੀ (ਜੇ ਕੋਈ ਹੈ), ਬੈਂਕ ਦੀ ਪਾਸ ਬੁੱਕ ਦੀ ਕਾਪੀ/ਬੈਂਕ ਸਟੇਟਮੈਂਟ, ਜਿਸ ‘ਚ ਨਕਦੀ ਕਢਾਉਣ ਦੀ ਐਂਟਰੀ ਹੋਈ ਹੋਵੇ, ਕੈਸ਼ ਬੁੱਕ ਦੀ ਕਾਪੀ ਅਤੇ ਇਸ ਸਬੂਤ ਦੀ ਕਾਪੀ ਕਿ ਨਾਲ ਲਿਜਾਈ ਜਾ ਰਹੀ ਰਕਮ ਕਿਸ ਮੰਤਵ ਲਈ ਵਰਤੀ ਜਾਣੀ ਹੈ, ਆਪਣੇ ਨਾਲ ਰੱਖਣੇ ਬਹੁਤ ਜ਼ਰੂਰੀ ਹਨ, ਨਹੀਂ ਤਾਂ ਰਕਮ ਸਬੰਧਤ ਵਿਭਾਗ ਵੱਲੋਂ ਜ਼ਬਤ ਕੀਤੀ ਜਾ ਸਕਦੀ ਹੈ।
Post a Comment