ਨਾਭਾ, 23 ਫਰਵਰੀ (ਜਸਬੀਰ ਸਿੰਘ ਸੇਠੀ) –ਪਿੰਡ ਸਾਧੋਹੇੜੀ ਦੇ ਸਕਰਾਰੀ ਪ੍ਰਾਇਮਰੀ ਸਕੂਲ ਵਿਖੇ ਅੱਜ ਸਰਕਾਰੀ ਹੋਮਿੳਪੈਥੀ ਡਿਸਪੈਸਰੀ ਰਾਜਪੁਰਾ ਵੱਲੋ ਪੈਪਸਿਕੋ ਪ੍ਰਾਈਵੇਟ ਲਿਮਟਿਡ ਚੰਨੋ ਦੀ ਮੱਦਦ ਨਾਲ ਮੁਫਤ ਕੈਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਰਾਜਪੁਰਾ ਤੋ ਵਿਸੇਸ ਤੌਰ ਤੋ ਪ੍ਰਸਿੱਧ ਹੋਮਿਓਪੈਥੀ ਮਾਹਿਰ ਡਾ ਨਿਰਮਲ ਸਿੰਘ ਦੀ ਅਗਵਾਈ ਵਾਲੀ ਟੀਮ ਪਹੁੰਚੀ ਅਤੇ ਉਹਨਾਂ ਨੇ ਕਰੀਬ 200 ਮਰੀਜਾਂ ਨੂੰ ਚੈਕ ਕੀਤਾ । ਇਸ ਕੈਂਪ ਵਿੱਚ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਤੇ ਡਾ ਨਿਰਮਲ ਸਿੰਘ ਨੇ ਦੱਸਿਆ ਕਿ ਹੋਮਿਓਪੈਥੀ ਨਾਲ ਹਰ ਬੀਮਾਰੀ ਦਾ ਇਲਾਜ ਸੰਭਵ ਹੈ। ਉਨ•ਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਹੋਮਿਓਪੈਥੀ ਨਾਲ ਜਿਲਾ ਪਟਿਆਲਾ ਵਿੱਚ ਹੀ ਨਹੀ ਬਲਕਿ ਪੂਰੇ ਪੰਜਾਬ ਵਿਚਲੇ ਕੈਂਸਰ, ਔਰਤਾਂ ਦੀ ਬੱਚੇਦਾਨੀ ਕੈਂਸਰ ਅਤੇ ਹੋਰ ਵੱਡੀਆਂ ਬੀਮਾਰੀਆਂ ਨਾਲ ਪੀੜਿਤ ਮਰੀਜਾਂ ਦਾ ਸਫਲ ਇਲਾਜ ਕੀਤਾ ਹੈ ਜੋ ਅੱਜ ਵਧੀਆ ਢੰਗ ਨਾਲ ਆਪਣੀ ਜਿੰਦਗੀ ਜੀਅ ਰਹੇ ਹਨ। ਇਸ ਮੌਕੇ ਤੇ ਪੈਪਸਿਕੋ ਦੇ ਡਾ ਹਰਕੀਰਤ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ, ਡਾ ਅਮਿੰ੍ਰਤ ਪਾਲ ਕੌਰ ਨਾਭਾ, ਜਗਦੀਸ ਕੁਮਾਰ, ਬਲਜਿੰਦਰ ਸਿੰਘ ਸੋਢੀ ,ਬਲਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪਿੰਡ ਢੀਗੀ , ਭੁਪਿੰਦਰ ਸਿੰਘ, ਹਰਚਰਨ ਸਿੰਘ, ਇਕਬਾਲ ਸਿੰਘ, ਬਲਜਿੰਦਰ ਸੋਢੀ, ਗੁਰਧਿਆਨ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਵਿਨੈ ਕੁਮਾਰ, ਜਗਦੀਸ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
– ਨਾਭਾ ਨਜਦੀਕ ਪਿੰਡ ਸਾਧੋਹੇੜੀ ਵਿਖੇ ਰਾਜਪੁਰਾ ਹੋਮਿਓਪੈਥੀ ਡਿਸਪੈਸਰੀ ਵੱਲੋ ਲਗਾਏ ਗਏ ਕੈਪ ਵਿੱਚ ਮਰੀਜਾਂ ਦੀ ਜਾਂਚ ਕਰਦੇ ਡਾ ਨਿਰਮਲ ਸਿੰਘ ।


Post a Comment