ਸ਼ਾਹਕੋਟ/ਮਲਸੀਆਂ, 25 ਫਰਵਰੀ (ਸਚਦੇਵਾ) ਸਿਹਤ ਵਿਭਾਗ ਪੰਜਾਬ ਵੱਲੋਂ ਪੋਲਿਓ ਦੇ ਖਾਤਮੇ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਦੇ ਦੂਸਰੇ ਪੜਾਅ ‘ਚ ਸਿਵਲ ਹਸਪਤਾਲ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵੀਨਾ ਪਾਲ ਦੀ ਅਗਵਾਈ ‘ਚ ਬਲਾਕ ਸ਼ਾਹਕੋਟ ਅਤੇ ਲੋਹੀਆਂ ‘ਚ 0-5 ਸਾਲਾਂ ਦੇ 4812 ਬੱਚਿਆਂ ਨੂੰ ਘਰ-ਘਰ ਜਾ ਕੇ ਪੋਲਿਓ ਦੀਆਂ ਬੂੰਦਾ ਪਿਲਾਈਆਂ ਗਈਆਂ । ਇਸ ਸੰਬੰਧੀ ਜਾਣਕਾਰੀ ਦਿੰਦਿਆ ਸਿਵਲ ਹਸਪਤਾਲ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵੀਨਾ ਪਾਲ ਨੇ ਦੱਸਿਆ ਕਿ ਇਸ ਸਾਲ ਦੇ ਦੂਸਰੇ ਪੜਾਅ ‘ਚ ਪੱਲਸ ਪੋਲਿਓ ਮੁਹਿੰਮ ਤਹਿਤ ਸੋਮਵਾਰ ਨੂੰ ਪੋਲਿਓ ਟੀਮਾਂ ਵੱਲੋਂ ਬਲਾਕ ਸ਼ਾਹਕੋਟ ਅਤੇ ਲੋਹੀਆਂ ਦੇ 19869 ਘਰ ’ਚ ਜਾ ਕੇ 0-5 ਸਾਲ ਦੇ 4812 ਬੱਚਿਆ ਨੂੰ ਪੋਲਿਓ ਬੂੰਦਾ ਪਿਲਾਈਆਂ ਗਈਆਂ । ਉਨ•ਾਂ ਦੱਸਿਆ ਕਿ ਜਿਹੜੇ ਬੱਚੇ ਅੱਜ ਵੀ ਪੋਲਿਓ ਬੂੰਦਾਂ ਪੀਣ ਤੋਂ ਰਹਿ ਗਏ ਹਨ, ਉਨ•ਾਂ ਨੂੰ ਆਖਰੀ ਦਿਨ 26 ਫਰਵਰੀ ਨੂੰ ਪੋਲਿਓ ਟੀਮਾਂ (ਵੈਕਸੀਨੇਟਰਾਂ) ਵੱਲੋਂ ਘਰ-ਘਰ ਜਾ ਕੇ ਪੋਲਿਓ ਬੂੰਦਾ ਪਿਲਾਈਆਂ ਜਾਣਗੀਆਂ । ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਨੂੰ ਨੇਪੜੇ ਚਾੜ•ਣ ਲਈ ਟੀਮਾਂ ਨੂੰ ਸਹਿਯੋਗ ਦੇਣ ਤਾਂ ਜੋ ਕੋਈ ਵੀ ਬੱਚਾ ਪੋਲਿਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨੋਡਲ ਅਫਸਰ ਡਾਕਟਰ ਬਲਵਿੰਦਰ ਸਿੰਘ (ਅੱਖਾਂ ਦੇ ਮਾਹਿਰ), ਡਾਕਟਰ ਸੁਰਿੰਦਰ ਜਗਤ, ਡਾਕਟਰ ਅਰਵਿੰਦਰ, ਬਲਾਕ ਐਜੂਕੇਟਰ ਹਰਜਿੰਦਰ ਸਿੰਘ ਬਾਗਪੁਰ, ਐਲ.ਐਚ.ਵੀ ਗੁਰਮਿੰਦਰਜੀਤ ਕੌਰ, ਸਟਾਫ ਨਰਸ ਜਸਵਿੰਦਰ ਕੌਰ ਸਚਦੇਵਾ, ਹਰਜੋਤ ਕੌਰ ਸਚਦੇਵਾ, ਏ.ਪੀ.ਐਸ ਨਰਸਿੰਗ ਸਕੂਲ ਮਲਸੀਆਂ ਦੀਆਂ ਵਿਦਿਆਰਥਣਾ ਆਦਿ ਹਾਜ਼ਰ ਸਨ ।
ਪੱਲਸ ਪੋਲਿਓ ਮੁਹਿੰਮ ਤਹਿਤ ਸੋਮਵਾਰ ਨੂੰ ਸ਼ਾਹਕੋਟ ਦੇ ਇੱਕ ਮੁਹੱਲੇ ‘ਚ ਪੋਲਿਓ ਟੀਮ ਇੱਕ ਘਰ ਵਿੱਚ ਬੱਚੇ ਨੂੰ ਪੋਲਿਓ ਬੂੰਦਾਂ ਪਿਲਾਉਦੀ ਹੋਈ ।
Post a Comment