ਸ਼ਾਹਕੋਟ, 25 ਫਰਵਰੀ (ਸਚਦੇਵਾ) ਨਜ਼ਦੀਕੀ ਪਿੰਡ ਪਰਜੀਆਂ ਕਲਾਂ ਵਿਖੇ ਉਸ ਸਮੇਂ ਵੱਖ-ਵੱਖ ਪਾਰਟੀਆਂ ਨੂੰ ਵੱਡਾਂ ਝੱਟਕਾ ਲੱਗਾ, ਜਦ ਸੋਮਵਾਰ ਨੂੰ ਯੁਗਰਾਜ ਸਿੰਘ ਤੂਰ, ਅਮਰੀਕ ਸਿੰਘ ਕਲੇਰ ਅਤੇ ਰਣਜੀਤ ਸਿੰਘ ਤੂਰ ਦੀ ਪ੍ਰੇਰਣਾ ਸਦਕਾ ਸੈਕੜੇ ਪਰਿਵਾਰ ਪੀਪਲ ਪਾਰਟੀ ਆਫ ਪੰਜਾਬ, ਕਾਂਗਰਸ ਅਤੇ ਬਸਪਾ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਇਸ ਮੌਕੇ ਪਿੰਡ ‘ਚ ਕਰਵਾਏ ਗਏ ਸਮਾਗਮ ਮੌਕੇ ਵੱਡੀ ਗਿਣਤੀ ‘ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਸ਼ਾਮਲ ਹੋ ਗਏ, ਜਿਨ•ਾਂ ਨੂੰ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਸਿਰੋਪਾਓ ਭੇਂਟ ਕਰਕੇ ਪਾਰਟੀ ‘ਚ ਸ਼ਾਮਲ ਕੀਤਾ । ਇਸ ਮੌਕੇ ਜਥੇਦਾਰ ਕੋਹਾੜ ਨੇ ਪਾਰਟੀ ‘ਚ ਸ਼ਾਮਲ ਹੋਏ ਸਾਰੇ ਹੀ ਆਗੂਆਂ ਅਤੇ ਵਰਕਰਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਵਿੱਚ ਹਰ ਇੱਕ ਵਿਅਕਤੀ ਨੂੰ ਪੂਰਾ ਮਾਣ-ਸਤਿਕਾਰ ਮਿਲੇਗਾ । ਉਨ•ਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਵੱਲੋਂ ਸੂਬੇ ਦੀ ਤਰੱਕੀ ਲਈ ਹਰ ਤਰ•ਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦ ਸਾਡੇ ਸੂਬੇ ‘ਚ ਵੀ ਬਾਕੀ ਸੂਬਿਆ ਵਾਲੀਆਂ ਸਾਰੀਆਂ ਸਹੂਲਤਾਂ ਹੋਣਗੀਆਂ । ਉਨ•ਾਂ ਕਿਹਾ ਕਿ ਸੂਬੇ ‘ਚ ਜਲਦੀ ਹੀ ਖਸਤਾਂ ਹਾਲਤ ਸੜਕਾਂ ਨੂੰ ਬਣਾਇਆ ਜਾਵੇਗਾਂ ਅਤੇ ਸਕੂਲਾਂ ਵਿੱਚ ਅਧਿਆਕਾਂ ਦੀ ਘਾਟ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ । ਰੁਜ਼ਗਾਰ ਲਈ ਸਰਕਾਰ ਵੱਲੋਂ ਮੈਰਿਟ ਤਹਿਤ ਭਰਤੀ ਕਰਨ ਦੀ ਜੋ ਰੀਤ ਚਲਾਈ ਗਈ ਹੈ, ਉਸ ਨਾਲ ਯੋਗ ੳੇੁਮੀਦਵਾਰਾਂ ਨੂੰ ਕਿਸੇ ਵੀ ਸਿਫਾਰਸ਼ ਦੀ ਲੋੜ ਨਹੀਂ ਪਵੇਗੀ । ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਜਥੇਦਾਰ ਕੋਹਾੜ ਨੂੰ ਸ਼ਾਲ ਭੇਂਟ ਕਰਕੇ ਸਨਮਾਨਤ ਕੀਤਾ ਗਿਆ । ਇਥੇ ਇਹ ਵੀ ਜਿਕਰਯੋਗ ਹੈ ਕਿ ਸ਼੍ਰੌਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆ ‘ਚ ਕੁਲਦੀਪ ਸਿੰਘ ਸਾਗਰ ਮੈਂਬਰ ਪੀਪੀਪੀ ਜਨਰਲ ਕੌਸਲ ਪੰਜਾਬ, ਮੀਤ ਪ੍ਰਧਾਨ ਸਰਕਲ ਮਹਿਤਪੁਰ, ਮੀਤ ਪ੍ਰਧਾਨ ਜਿਲ•ਾਂ ਜਲੰਧਰ, ਮੀਤ ਪ੍ਰਧਾਨ ਸਰਕਲ ਆਦਿ ਦਾ ਨਾਂ ਸ਼ਾਮਲ ਹੈ, ਜਿਸ ਕਾਰਣ ਹਲਕੇ ‘ਚ ਪੀਪੀਪੀ ਨੂੰ ਸਭ ਤੋਂ ਵੱਡਾ ਝੱਟਕਾ ਲੱਗਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਯੂਥ ਆਗੂ ਤਜਿੰਦਰ ਸਿੰਘ ਰਾਮਪੁਰ, ਅਮਰੀਕ ਸਿੰਘ ਕਲੇਰ, ਯੁਗਰਾਜ ਸਿੰਘ ਤੂਰ, ਰਣਜੀਤ ਸਿੰਘ ਤੂਰ, ਮਦਨ ਲਾਲ ਮੱਦੀ ਪ੍ਰਾਪਟੀ ਡੀਲਰ, ਸੁਦਰਸ਼ਨ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਕੰਤਾ ਸੂਬਾ ਵਾਇਸ ਪ੍ਰਧਾਨ ਸ਼ੌਮਣੀ ਰੰਗਰੇਟਾ ਦਲ ਯੂਥ ਵਿੰਗ, ਚਰਨਦਾਸ ਗਾਬਾ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਕਪਿਲ ਚੌਪੜਾ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਹਾਕਮ ਸਿੰਘ, ਹਰਭਜਨ ਸਿੰਘ, ਪਵਨ ਕੁਮਾਰ, ਰਣਜੀਤ ਸਿੰਘ ਰੂਪਰਾ, ਹਰਜਿੰਦਰ ਸਿੰਘ, ਕਰਨੈਲ ਸਿੰਘ ਨਰੰਗਪੁਰ, ਕਰਨੈਲ ਚੰਦ ਪ੍ਰਧਾਨ ਵਾਲਮੀਕ ਮੰਦਰ ਕਮੇਟੀ, ਪਰਮਜੀਤ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ ।
ਪਿੰਡ ਪਰਜੀਆਂ ਕਲਾਂ ਵਿਖੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰਨ ਮੌਕੇ ਸਿਰੋਪਾਓ ਭੇਂਟ ਕਰਦੇ ਜਥੇਦਾਰ ਅਜੀਤ ਸਿੰਘ ਕੋਹਾੜ ਅਤੇ ਹੋਰ ।
Post a Comment