ਸ਼ਾਹਕੋਟ, 25 ਫਰਵਰੀ (ਸਚਦੇਵਾ) ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਸੋਮਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਫੋਰਸ ਸ਼ਾਹਕੋਟ ਵੱਲੋਂ ਡੀ.ਐਸ.ਪੀ ਦਫਤਰ ਦੇ ਬਾਹਰ ਮੁੱਖ ਮਾਰਗ ‘ਤੇ ਚਾਹ-ਪਕੌੜਿਆ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਡੀ.ਐਸ.ਪੀ ਸ਼ਾਹਕੋਟ ਹਰਪ੍ਰੀਤ ਸਿੰਘ ਬੈਨੀਪਾਲ ਨੇ ਲੰਗਰ ਦਾ ਉਦਘਾਟਨ ਕੀਤਾ, ਉਪਰੰਤ ਭਾਈ ਸਤਨਾਮ ਸਿੰਘ ਹੈੱਡ ਗੰ੍ਰਥੀ ਗੁਰਦੁਆਰਾ ਸਾਹਿਬ ਪਿੰਡ ਖਾਨਪੁਰ ਰਾਜਪੁਤਾ ਨੇ ਅਰਦਾਸ ਕੀਤੀ । ਡੀ.ਐਸ.ਪੀ ਹਰਪ੍ਰੀਤ ਸਿੰਘ ਬੈਨੀਪਾਲ ਅਤੇ ਸੰਸਥਾਂ ਦੇ ਅਹੁਦੇਦਾਰਾਂ ਨੇ ਰਾਹਗੀਰਾਂ ਨੂੰ ਚਾਹ-ਪਕੌੜਿਆ ਦਾ ਲੰਗਰ ਵਰਤਾਇਆ । ਸੰਸਥਾਂ ਦੇ ਅਹੁਦੇਦਾਰਾਂ ਵੱਲੋਂ ਡੀ.ਐਸ.ਪੀ ਬੈਨੀਪਾਲ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਫੋਰਸ ਸ਼ਾਹਕੋਟ ਪ੍ਰਧਾਨ ਚਮਨ ਲਾਲ ਖਾਨਪੁਰ ਰਾਜਪੁਤਾ, ਸੰਦੀਪ ਕੁਮਾਰ, ਕਮਲਜੀਤ ਭੱਟੀ, ਸੀਤਾ ਰਾਮ ਠਾਕੁਰ, ਅਮਨ ਮਲਹੋਤਰਾ ਸਮਾਜ ਸੇਵਕ, ਹਰਪਾਲ ਮੈਸਨ, ਤਰਸੇਮ ਲਾਲ, ਸੁੱਚਾ ਗਿੱਲ, ਸੰਤੋਖ ਸਿੰਘ ਮਲਸੀਆ, ਚਰਨ ਸਿੰਘ ਸਰਪੰਚ ਖਾਨਪੁਰ ਰਾਜਪੁਤਾ, ਜਰਨੈਲ ਸਿੰਘ, ਲਖਵੀਰ ਚੰਦ ਖਾਨਪੁਰ, ਸੁਰਜੀਤ ਲਾਲ, ਦਲੀਪ ਸਿੰਘ ਹੌਲਦਾਰ ਆਦਿ ਨੇ ਸੇਵਾ ਨਿਭਾਈ ।
Post a Comment