ਮਾਨਸਾ 2ਫਰਵਰੀ ( ) ਜਿਲਾ ਮਾਨਸਾ ਪੁਲਿਸ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਗੈਰ ਕਾਨੂੰਨੀ ਤੇ ਮਾੜੇ ਅਨਸਰਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾਂ ਮਿਲੀ ਜਦੋਂ ਸ:ਥ: ਫੌਜੀ ਰਾਮ ਥਾਣਾ ਝੁਨੀਰ ਸਮੇਤ ਪੁਲਿਸ ਪਾਰਟੀ ਵੱਲੋ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਬੱਸ ਅੱਡਾ ਪਿੰਡ ਲਾਲਿਆਵਾਲੀ ਪਾਸ ਹਰਚਰਨ ਸਿੰਘ ਉਰਫ ਡੁੰਗਰ ਪੁੱਤਰ ਸਰਵਣ ਸਿੰਘ ਵਾਸੀ ਲਾਲਿਆਵਾਲੀ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸ ਪਾਸੋ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਜਿਸ ਵਿਰੁੱਧ ਮੁਕੱਦਮਾ ਨੰ: 7 ਮਿਤੀ 1-2-2013 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਝੁਨੀਰ ਦਰਜ਼ ਰਜਿਸਟਰ ਕੀਤਾ ਗਿਆ। ਕਥਿੱਤ ਦੋਸ਼ੀ ਨੇ ਮੁੱਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਇਹ ਨਸ਼ੀਲਾ ਪਾਊਡਰ ਹਰਿਆਣਾ ਪ੍ਰ੍ਰਾਂਤ ਤੋਂ ਕਿਸੇ ਨਾਮਲੂਮ ਵਿਆਕਤੀ ਪਾਸੋ ਇੱਕ ਹਜ਼ਾਰ ਰੁਪਏ ਦਾ ਲੈ ਕੇ ਆਇਆ ਸੀ ਅਤੇ 20 ਰੁਪਏ ਪ੍ਰਤੀ ਚਮਚੇ ਦੇ ਹਿਸਾਬ ਨਾਲ ਅੱਗੇ ਵੇਚਣਾ ਸੀ। ਕਥਿੱਤ ਦੋਸੀ ਦਾ ਮਾਨਯੋਗ ਅਦਾਲਤ ਵਿੱਚੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।
2. ਥਾਣਾ ਝੁਨੀਰ ਦੀ ਹੀ ਪੁਲਿਸ ਪਾਰਟੀ ਜਿਸਦੀ ਅਗਵਾਈ ਹੌਲਦਾਰ ਰਾਜਪਾਲ ਸਿੰਘ ਨੰਬਰ 319/ਮਾਨਸਾ ਕਰ ਰਿਹਾ ਸੀ, ਪਾਸ ਦੌਰਾਨੇ ਗਸ਼ਤ ਬਾਹੱਦ ਪਿੰਡ ਲਾਲਿਆਵਾਲੀ ਮੁਖਬਰੀ ਮਿਲੀ ਕਿ ਗੁਰਪਿਆਰ ਸਿੰਘ ਉਰਫ ਘੋਗੜ ਪੁੱਤਰ ਜਗਜੀਤ ਸਿੰਘ ਉਰਫ ਭਾਨਾ ਵਾਸੀ ਲਾਲਿਆਵਾਲੀ ਆਪਣੇ ਘਰ ਵਿੱਚ ਲਾਹਣ ਅਤੇ ਸ਼ਰਾਬ ਨਜਾਇਜ ਰੱਖਣ ਤੇ ਕਸੀਦ ਕਰਨ ਦਾ ਆਦੀ ਹੈ। ਜਿਸ ਵਿਰੁੱਧ ਮੁਕੱਦਮਾ ਨੰ: 6 ਮਿਤੀ 1-2-2013 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ ਦਰਜ਼ ਰਜਿਸਟਰ ਕਰਵਾਇਆ। ਮੌਕਾ ਪਰ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਤਾਂ 50 ਲੀਟਰ ਲਾਹਣ ਬਰਾਮਦ ਹੋਣ ਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ ਜਾਰੀ ਹੈ।
3. ਇਸੇ ਤਰਾ ਥਾਣਾ ਸਦਰ ਬੁਢਲਾਡਾ ਦੇ ਸ:ਥ: ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਪੁੱਲ ਸੂਆ ਬਾਹੱਦ ਪਿੰਡ ਬੀਰੋਕੇ ਕਲਾਂ ਪਾਸ ਮੋਟਰਸਾਈਕਲ ਹੀਰੋ ਹਾਂਡਾ ਪੈਸ਼ਨ ਨੰਬਰੀ ਪੀਬੀ.31ਈ-2623 ਪਰ ਸਵਾਰ ਮਦਨ ਲਾਲ ਉਰਫ ਮੱਦੀ ਪੁੱਤਰ ਗੁਰਬਚਨ ਲਾਲ ਵਾਸੀ ਬੀਰੋਕੇ ਕਲਾਂ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸ ਪਾਸੋਂ 1400 ਨਸ਼ੀਲੀਆ ਗੋਲੀਆ ਮਾਰਕਾ ਫਿਨੋਟਿਲ ਅਤੇ 2 ਸੀਸ਼ੀਆ ਰੈਕਸਕਾਫ ਬਰਾਮਦ ਕੀਤੀਆ। ਇਸ ਸਬੰਧੀ ਮੁਕੱਦਮਾ ਨੰਬਰ 4 ਮਿਤੀ 1-2-2013 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਬੁਢਲਾਡਾ ਦਰਜ ਰਜਿਸਟਰ ਕਰਵਾ ਕੇ ਕਥਿੱਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੋਟਰ ਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਕਥਿੱਤ ਦੋਸ਼ੀ ਆਦੀ ਮੁਜਰਮ ਹੈ। ਜਿਸ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਦੇ ਦੋ ਮੁਕੱਦਮੇ (ਮੁਕੱਦਮਾ ਨੰਬਰ 160 ਮਿਤੀ 26-8-2005 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ ਅਤੇ ਮੁਕੱਦਮਾ ਨੰਬਰ 10 ਮਿਤੀ 30-7-2010 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਬੁਢਲਾਡਾ) ਦਰਜ਼ ਹੋਏ ਸਨ। ਕਥਿੱਤ ਦੋਸ਼ੀ ਦਾ ਮਾਨਯੋਗ ਅਦਾਲਤ ਵਿੱਚੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।
4. ਇਸੇ ਤਰਾ ਸ:ਥ: ਮੱਖਣ ਸਿੰਘ ਇੰਚਾਰਜ ਪੁਲਿਸ ਚੌਕੀ ਬਹਿਨੀਵਾਲ (ਥਾਣਾ ਜੌੜਕੀਆ) ਸਮੇਤ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਬਾਹੱਦ ਪਿੰਡ ਬਣਾਂਵਾਲੀ ਪਾਸ ਬਿੱਕਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਝੰਡੂਕੇ ਹਾਲ ਆਬਾਦ ਰਾਏਪੁਰ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸ ਪਾਸੋਂ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋਣ ਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਮੁਕੱਦਮਾ ਨੰਬਰ 2 ਮਿਤੀ 1-2-2013 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੌੜਕੀਆਂ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ ਜਾਰੀ ਹੈ।
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾਵੇਗਾ ਅਤੇ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇਗਾ।
Post a Comment