ਮਾਨਸਾ 2ਫਰਵਰੀ ( ) ਰੋਟਰੀ ਕਲੱਬ ਮਾਨਸਾ ਵੱਲੋ ਅਤੇ ਐਮ.ਕੇ.ਸੀ ਕੈਸਰ ਰੋਕੋ ਸੰਸਥਾ ਨਾਲ ਮਿਲ ਕੇ ਕੈਂਸਰ ਦੇ ਦੇ 400 ਮਰੀਜਾਂ ਦੀ ਜਾਂਚ ਕੀਤੀ ਗਈ। ਜਿਹਨਾਂ ਦਾ ਮੁਫਤ ਮੁਫਮ ਮੈਮੋਗ੍ਰਾਫੀ, ਮੁਫਤ ਈ.ਸੀ.ਜੀ ਅਤੇ ਮੁਫਤ ਬਲੱਡ ਸੂਗਰ ਕੀਤੀ । ਇਸ ਤੋਂ ਇਲਾਵਾ ਮਰੀਜਾਂ ਦੀ ਜਾਂਚ ਤੋਂ ਬਾਦ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆ । ਇਸ ਮੌਕੇ ਤੇ ਸਕਾਟਲੈਡ ਦੀ ਮਸਹੂਰ ਸੰਸਥਾ ਦੀ ਪ੍ਰਤੀਨਿਧ ਨੇ ਗਰੀਬ ਮਰੀਜਾਂ ਨੂੰ ਵਿੱਤੀ ਮੱਦਦ ਕੀਤੀ । ਐਮ.ਕੇ.ਸੀ ਸੰਸਥਾ ਦੇ ਮੁੱਖੀ ਡਾ. ਕੁਲਵੰਤ ਸਿੰਘ ਧਾਲੀਵਾਲ ਜੀ ਨੇ ਦੱਸਿਆ ਕਿ 4 ਫਰਵਰੀ 2013 ਨੂੰ ਮੈਗਾ ਜਾਗਰੂਕਤਾ ਕੈਂਪ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 31 ਦਸੰਬਰ 2013 ਤੱਕ ਪੰਜਾਬ 500 ਹੋਰ ਕੈਂਪ ਲਾਏ ਜਾ ਰਹੇ ਹਨ। ਇਸ ਦੇ ਨਾ ਹੀ ਧਾਰੀਵਾਲ ਸਾਹਿਬ ਨੇ ਦੱਸਿਆ ਕਿ ਅਜਿਹੇ ਹੀ 1380 ਕੈਂਪ ਲਗਾਏ ਜਾ ਚੁੱਕੇ ਹਨ। ਉਹਨਾਂ ਨੇ ਦੱਸਿਆ ਕਿ ਕੈਂਸਰ ਦਾ ਰੋਗ ਵਿਸ਼ਵਵਿਆਪੀ ਹੈ। ਇਥੋ ਤੱਕ ਵਿਕਸਤ ਦੇਸਾਂ ਵਿਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਬਹੁਤ ਹੈ। ਉਹਨਾਂ ਨੇ ਇਗਲੈਂਡ ਦੀ ਉਦਾਹਰਣ ਦਿੰਦੇ ਦੱਸਿਆ ਕਿ ਸੰਨ 2011 ਵਿਚ ਕੈਂਸਰ ਪੀੜਤਾਂ ਦੀ ਗਿਣਤੀ 45000 ਸੀ । ਜੋ ਕਿ ਸਾਲ 2012 ਵਿਚ ਵੱਧ ਕੇ 48400 ਹੋ ਗਈ ਹੈ। ਪ੍ਰੰਤੂ ਉਥੇ ਸਿਹਤ ਸਹੂਲਤਾ ਵਧੀਆ ਹੋਣ ਕਰਕੇ ਕੈਂਸਰ ਕਾਰਨ ਲੋਕਾਂ ਦੀ ਮੌਤ ਘੱਟ ਹੁੰਦੀ ਹੈ। ਕਲੱਬ ਦੇ ਪ੍ਰਧਾਨ ਅਸੋਕ ਸਪੋਲੀਆਂ ਨੇ ਦੱਸਿਆ ਕਿ ਪੰਜਾਬ ਵਿਚ ਕਿਸਾਨਾਂ ਵੱਲੋ ਨਿਰਧਾਰਤ ਮਾਤਰਾਂ ਤੋ ਕਿਤੇ ਵੱਧ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਅਤੇ ਜਮੀਨ ਹੇਠਲੇ ਪ੍ਰਦੂਸਤ ਪਾਣੀ ਕਰਕੇ ਮਾਲਵਾ ਖੇਤਰ ਵਿਚ ਕੈਂਸਰ ਰੋਗ ਦਿਨੋ ਦਿਨ ਵੱਧ ਰਹੇ ਹਨ। ਇਸ ਲਈ ਲੋਕਾਂ ਨੂੰ ਇਸ ਦੀ ਮੁੱਢਲੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਇਲਾਜ ਹੋ ਸਕੇ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸ੍ਰ. ਮਨਜੀਤ ਸਿੰਘ ਸਦਿਉੜਾ ਨੇ ਦੱਸਿਆ ਕਿ ਸਿੱਖ ਕੌਸਲ ਆਫ ਸਕਾਟਲੈਂਡ ਅਤੇ ਮਨਜੀਤ ਕੌਰ ਚਾਲਵਾ ਟਰੱਸਟ ਦਾ ਧੰਨਵਾਦ ਕਰਦਿਆਂ ਕੁਲਵੰਤ ਸਿਘ ਧਾਲੀਵਾਲ ਨੂੰ ਇਹ ਯਕੀਨ ਦਿਵਾਇਆ ਕਿ ਰੋਟਰੀ ਕਲੱਬ ਮਾਨਸਾ ਉਹਨਾਂ ਦੇ ਸਹਿਯੋਗ ਨਾਲ ਅੱਗੇ ਤੋਂ ਵੀ ਇਸ ਤਰ•ਾਂ ਕੈਂਪ ਲਗਾਏਗਾ । ਇਸ ਕੈਂਪ ਦੀ ਇਹ ਵਿਸੇਸ਼ਤਾ ਸੀ ਕਿ ਇਸ ਵਿਚ ਕਿਸੇ ਵੀ ਵਿਅਕਤੀ ਨੂੰ ਮੁੱਖ ਮਹਿਮਾਨ ਨਹੀਂ ਬਣਾਇਆ । ਰਿਬਨ ਕੱਟਣ ਦੀ ਰਸਮ ਇਕ ਸਾਧਾਰਨ ਮਰੀਜ ਵੱਲੋ ਕੀਤੀ ਗਈ ।ਇਸ ਮੌਕੇ ਤੇ ਰੋਟਰੀ ਕਲੱਬ ਦੇ ਮੈਂਬਰ ਭਗਵਾਨ ਦਾਸ ਗਰਗ, ਤਰਸੇਮ ਪੱਪੂ, ਪਰਵੀਨ ਚੁਰਾਇਆ, ਵਨੀਤ ਕੁਮਾਰ, ਮਹਿੰਦਰੀਪੁਰੀ, ਹਰਭਗਵਾਨ, ਗੁਰਮੇਲ ਮੇਲਾ, ਪਰਮਜੀਤ ਸਿੰਘ ਆਦਿ ਸ਼ਾਮਿਲ ਹੋਏ ।ਅਤੰਤ ਵਿਚ ਕਲੱਬ ਦੇ ਸਕੱਤਰ ਤੇ ਪ੍ਰੋਜੈਕਟ ਸਕੱਤਰ ਰਾਹੁਲ ਭਾਰਦਵਾਜ ਅਤੇ ਵਨੀਤ ਕੁਮਾਰ ਨੇ ਆਏ ਹੋਏ ਮਰੀਜਾਂ ਅਤੇ ਸਟਾਫ ਦਾ ਧੰਨਵਾਦ ਕੀਤਾ ।
Post a Comment