ਵਿਧਾਇਕ ਪ੍ਰੇਮ ਮਿੱਤਲ ਨੇ ਮਾਨਸਾ ਨਿਵਾਸੀਆ ਦੀਆਂ ਮੁਸਿਕਲਾਂ ਸੁਣੀਆਂ

Saturday, February 02, 20130 comments


ਮਾਨਸਾ-2ਫਰਵਰੀ (        ) ਅੱਜ ਵਿਧਾਇਕ ਸ੍ਰੀ ਪ੍ਰੇਮ ਮਿੱਤਲ ਵਨ-ਵੇ ਟਰੈਫਿਕ ਰੋਡ ਮਾਨਸਾ ਦੇ ਨਿਵਾਸੀਆਂ ਦੀ ਸਿਕਾਇਤ ਤੇ ਲੋਕਾਂ ਨੂੰ ਆ ਰਹੀਆਂ ਦਿਕਤਾਂ ਦਾ ਨਿਵਾਰਨ ਕਰਨ ਲਈ ਮੌਕੇ ਤੇ ਪੁੱਜੇ। ਲੋਕਾਂ ਨੇ ਵਿਧਾਇਕ ਨੂੰ ਪਾਣੀ ਦੀ ਨਿਕਾਸੀ ਸਬੰਧੀ ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਵਾਉਦੇ ਹੋਏ ਮਦਦ ਦੀ ਗੁਹਾਰ ਲਗਾਈ ਜਿਸ ਨੂੰ ਸ੍ਰੀ ਮਿੱਤਲ ਨੇ ਧਿਆਨ ਨਾਲ ਸੁਣਨ ਤੋਂ ਬਾਅਦ ਨਗਰ-ਕੌਸਲ ਮਾਨਸਾ ਦੇ ਪ੍ਰਧਾਨ ਸ੍ਰੀ ਆਤਮਜੀਤ ਸਿੰਘ ਕਾਲਾ ਨੂੰ ਮੌਕੇ ਤੇ ਬੁਲਾ ਕੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਲੋਕਾਂ ਨੂੰ ਭਰੋਸ਼ਾ ਦਿੱਤਾ ਕਿ ਜਲਦ ਤੋਂ ਜਲਦ ਉਹਨਾਂ ਨੂੰ ਆ ਰਹੀ ਨਿਕਾਸੀ ਸਬੰਧੀ ਹਰ ਦਿੱਕਤ ਦੂਰ ਕਰ ਦਿੱਤੀ ਜਾਵੇਗੀ। ਇਸ ਮੌਕੇ ਨਰਪਿੰਦਰ ਸਿੰਘ ਬਿੱਟੂ ਖਿਆਲਾ, ਅੰਗਰੇਜ ਮਿੱਤਲ, ਗੁਰਪ੍ਰੀਤ ਭੈਣੀਬਾਘਾ, ਪਵਨ ਕੋਟਲੀ ਤੋਂ ਇਲਾਵਾਂ ਹੋਰ ਵੀ ਕਈ ਇਲਾਕਾ ਨਿਵਾਸੀ ਅਤੇ ਸਹਿਰ ਦੇ ਪਤਵੰਤੇ ਸੱਜਣ ਹਾਜਿਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger