ਨਾਭਾ, 25 ਫਰਵਰੀ (ਜਸਬੀਰ ਸਿੰਘ ਸੇਠੀ) – ਸ੍ਰੀ ਗੁਰੂ ਰਵਿਦਾਸ ਜੀ ਸੇਵਾ ਸੁਸਾਇਟੀ (ਰਜਿ:) ਨਾਭਾ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 636ਵਾਂ ਪ੍ਰਕਾਸ ਦਿਹਾੜਾ ਸ੍ਰੀ ਰਵਿਦਾਸ ਮੰਦਿਰ ਬੌੜਾਂ ਗੇਟ ਨਾਭਾ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕਰਵਾ ਕੇ ਅ¤ਜ ਰਵਿਦਾਸ ਮੰਦਿਰ ਵਿਖੇ ਭੋਗ ਪਾਇਆ ਗਿਆ। ਇਸ ਮੌਕੇ ਇਲਾਕੇ ਵਿਚੋਂ ਭਾਰੀ ਗਿਣਤੀ ਵਿ¤ਚ ਸੰਗਤਾਂ ਨੇ ਪਹੁੰਚ ਕੇ ਆਪਣੀ ਹਾਜਰੀ ਲਵਾਈ। ਇਸ ਸਮੇਂ ਰਾਗੀ ਜਥੇ ਵਲੋਂ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਵ¤ਖ-ਵ¤ਖ ਬੁਲਾਰਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ ਤੇ ਭਰਪੂਰ ਚਾਨਣਾ ਪਾਇਆ। ਅ¤ਜ ਭੋਗ ਤੋਂ ਉਪਰੰਤ ਸਮੂਹ ਸੰਗਤਾਂ ਨੇ ਗੁਰੂ ਦਾ ਦਰਬਾਰ ਅਤੇ ਹਾਲ ਬਣਾਉਣ ਲਈ ਭਾਰੀ ਮਾਤਰਾ ਵਿ¤ਚ ਯੋਗਦਾਨ ਪਾਇਆ ਅਤੇ ਲੰਗਰ ਕਮੇਟੀ ਤੇ ਜੋ ਨਗਰ ਕੀਰਤਨ ਵਿ¤ਚ ਆਪਣੀਆਂ ਗ¤ਡੀਆਂ ਲੈ ਕੇ ਆਏ ਸਨ ਅਤੇ ਹੋਰ ਸੇਵਾ ਨਿਭਾਈ ਸੀ ਉਨ•ਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤਰ•ਾਂ ਹੀ ਅ¤ਜ ਨਾਭਾ ਬਲਾਕ ਦੇ ਪਿੰਡ ਬਿਰਧਨੋ ਵਿਖੇ ਭਗਤ ਰਵਿਦਾਸ ਕਮੇਟੀ ਵਲੋਂ ਵੀ ਇਹ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਨ ਸਭਾ ਦੇ ਪੰਜਾਬ ਦੇ ਸਪੀਕਰ ਦੇ ਪੀ.ਐਸ. ਕੁਲਵੰਤ ਸਿੰਘ ਅਟਵਾਲ ਵਿਸ਼ੇਸ ਤੌਰ ਤੇ ਪ੍ਰਗਰਾਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਬਿਹਾਰੀ ਲਾਲ ਨਾਭਾ, ਨਰਿੰਦਰਜੀਤ ਸਿੰਘ ਭਾਟੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਮੌਜੂਦਾ ਐਮ.ਸੀ., ਬੰਤ ਸਿੰਘ ਭੋੜੇ, ਮਾ; ਅਮਰ ਸਿੰਘ ਟੋਡਰਵਾਲ, ਮਾ: ਗੁਰਮੇਲ ਸਿੰਘ, ਕਰਮ ਸਿੰਘ ਪਹਾੜਪੁਰ, ਕੁਲਵੰਤ ਸਿੰਘ ਸੁ¤ਖੇਵਾਲ, ਐਸ.ਸੀ. ਵਿੰਗ ਦੇ ਜਿਲ•ਾ ਪ੍ਰਧਾਨ ਪਰਗਟ ਸਿੰਘ ਕੋਟ ਕਲਾਂ, ਰਾਮ ਧੰਨ ਸਿੰਘ ਰਾਮਗੜ•, ਹਰਦੇਵ ਸਿੰਘ ਗਲਵ¤ਟੀ, ਵੇਦ ਪ੍ਰਕਾਸ਼ ਕਾਲੀ, ਗੁਰਚਰਨ ਸਿੰਘ ਚੌਧਰੀਮਾਜਰਾ, ਬਲਵਿੰਦਰ ਸਿੰਘ ਪ੍ਰਧਾਨ, ਜਗਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਇਕਬਾਲਜੀਤ ਸਿੰਘ ਮੀਤ ਪ੍ਰਧਾਨ, ਰਿੰਕੂ ਕੁਮਾਰ ਜਨਰਲ ਸੈਕਟਰੀ, ਸੀਨੀਅਰ ਐਡੀਟਰ ਜਗਦੀਪ ਸਿੰਘ ਮਹਿਮੀ ਨੇ ਗੁਰੂ ਜੀ ਦੀ ਜੀਵਨੀ ਤੇ ਭਰਪੂਰ ਚਾਨਣਾ ਪਾਇਆ। ਇਸ ਤੋਂ ਇਲਾਵਾ ਇੰਸਪੈਕਟਰ ਹੇਮੰਤ ਕੁਮਾਰ ਸ਼ਰਮਾਂ ਐਸ.ਐਚ.ਓ. ਥਾਣਾ ਕੋਤਵਾਲੀ ਨਾਭਾ, ਬਲਜੀਤ ਸਿੰਘ ਏ.ਐਸ.ਆਈ. ਥਾਣਾ ਕੋਤਵਾਲੀ ਨਾਭਾ ਵਲੋਂ ਵਿਸ਼ੇਸ ਤੌਰ ਤੇ ਪਹੁੰਚ ਕੇ ਗੁਰੂ ਦੇ ਚਰਨਾਂ ਵਿ¤ਚ ਆਪਣੀ ਹਾਜਰੀ ਲਵਾਈ ਅਤੇ ਸੁਸਾਇਟੀ ਵਲੋਂ ਇਨ•ਾਂ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤ ਨੂੰ ਮਾਲਪੂੜੇ, ਖੀਰ, ਚਾਹ ਅਤੇ ਦਾਲ ਰੋਟੀ ਦਾ ਲੰਗਰ ਅਤੁ¤ਟ ਵਰਤਿਆ।


Post a Comment