ਨਾਭਾ, 25 ਫਰਵਰੀ (ਜਸਬੀਰ ਸਿੰਘ ਸੇਠੀ) – ਭਾਰਤੀ ਕਿਸਾਨ ਯੂਨੀਅਨ ਡਕੌਦਾ ਦੀ ਬਲਾਕ ਨਾਭਾ ਵੱਲੋਂ ਹਰਵਿੰਦਰ ਸਿੰਘ ਅਗੇਤਾ ਅਤੇ ਡਾ.ਦਰਸ਼ਨ ਪਾਲ ਜਿਲ•ਾ ਪ੍ਰਧਾਨ ਦੀ ਅਗਵਾਈ ਵਿੱਚ ਝੰਡਾ ਮਾਰਚ ਕੱਢਿਆ ਗਿਆ। ਜਿਸ ਦਾ ਮੁੱਖ ਮੁੱਦਾ 6ਮਾਰਚ ਨੂੰ 17 ਕਿਸਾਨ ਜੱਥੇਬੰਦੀਆਂ ਵੱਲੋਂ ਰੇਲ ਰੋਕਣ ਦੇ ਸਬੰਧ ਵਿੱਚ ਵਿਚਾਰ ਵਟਾਦਰਾਂ ਕਰਨਾ ਸੀ। ਇਹ ਝੰਡਾ ਮਾਰਚ ਬੌੜਾ ਖੁਰਦ, ਛੱਜੂਭੱਟ, ਲੋਹਾਰਮਾਜਰਾ, ਬਿਨਾਹੇੜੀ, ਕਕਰਾਲਾ ਪਿੰਡਾਂ ਵਿੱਚ ਕੱਢਿਆ ਗਿਆ। ਇਸ ਮੌਕੇ ਡਾ.ਦਰਸ਼ਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਬੇਧਿਆਨ ਦੇ ਮੁੱਦੇ ਤੇ ਸਾਰੀਆਂ ਕਿਸਾਨ ਯੂਨੀਅਨਾਂ ਇੱਕ ਹਨ ਜਿਸਨੂੰ ਲੈਕੇ ਹੀ 6ਮਾਰਚ ਨੂੰ ਰੇਲ ਰੋਕੋ ਅੰਦੋਲਨ ਛੇੜਿਆ ਜਾਵੇਗਾ। ਇਸ ਮੌਕੇ ਅਜੈਬ ਸਿਘੰ ਅਗੇਤਾ, ਜਗਤਾਰ ਸਿੰਘ ਨਰਮਾਣਾ,ਕੁਲਜੀਤ ਸਿੰਘ, ਚਮਕੌਰ ਸਿੰਘ, ਰਾਮ ਲਾਲ, ਇੰਦਰਜੀਤ ਸਿੰਘ, ਸੱਤਪਾਲ ਸਿੰਘ, ਗੁਰਲਾਲ ਸਿੰਘ, ਮਹਿੰਦਰ ਸਿੰਘ, ਸੁਲਤਾਨ ਸਿੰਘ ਕਕਰਾਲਾ ਤੋ ਇਲਾਵਾ ਕਿਸਾਨਾਂ ਨੇ 6ਮਾਰਚ ਦੇ ਧਰਨੇ ਵਿੱਚ ਵੱਧ ਚੜਕੇ ਹਿੱਸਾ ਲੈਣ ਦਾ ਭਰੌਸਾ ਦਿੱਤਾ ਅਤੇ ਕਿਸਾਨਾਂ ਦੀ ਹੋਰ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ।

Post a Comment