ਨਾਭਾ, 25 ਫਰਵਰੀ (ਜਸਬੀਰ ਸਿੰਘ ਸੇਠੀ) – ਨਾਭਾ ਦੇ ਅਧੀਨ ਪੈਂਦੀ ਸਬ ਤਹਿਸੀਲ ਭਾਦਸੋਂ ਵਿੱਚ ਅਕਾਲੀਦਲ ਭਾਜਪਾ ਦੀ ਹੁੰਝਾਫੇਰ ਹੋਈ ਜਿੱਤ ਤੋਂ ਬਾਅਦ ਅੱਜ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਸਮੂਹ ਜੇਤੂ ਉਮੀਦਵਾਰਾਂ ਅਤੇ ਆਗੂਆਂ ਦੀ ਮੀਟਿੰਗ ਕੀਤੀ ਅਤੇ ਭਾਦਸੋਂ ਦੇ ਵੋਟਰਾਂ ਦਾ ਪਾਰਟੀ ਨੂੰ ਮਜਬੂਤ ਬਣਾਉਣ ਤੇ ਧੰਨਵਾਦ ਕੀਤਾ ਉਨ•ਾਂ ਇਨ•ਾਂ ਚੋਣਾਂ ਵਿੱਚ ਸਖਤ ਮਿਹਨਤ ਕਰਨ ਵਾਲੇ ਆਪਣੇ ਆਗੂਆਂ ਅਤੇ ਵਰਕਰਾਂ ਦੀ ਪਿੱਠ ਥਾਪੜੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਲਾਲਕਾ ਨੇ ਕਿਹਾ ਕਿ ਵੋਟਰਾਂ ਵੱਲੋਂ ਜਿਸ ਤਰ•ਾਂ ਸ੍ਰੋਮਣੀ ਅਕਾਲੀਦਲ ਅਤੇ ਭਾਜਪਾ ਦੇ ਉਮੀਦਵਾਰਾਂ ਵਿੱਚ ਵਿਸ਼ਵਾਸ ਜਤਾਇਆ ਹੈ ਉਸ ਨਾਲ ਹੁਣ ਜੇਤੂ ਉਮੀਦਵਾਰਾਂ ਦੀ ਜਿੰਮੇਵਾਰੀ ਵੀ ਵੱਧ ਗਈ ਹੈ ਇਸ ਲਈ ਵੋਟਰਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਚਾਹੀਦੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੱਖਣ ਸਿੰਘ ਲਾਲਕਾ ਨੇ ਕਿਹਾ ਪਾਰਟੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਉਨ•ਾਂ ਨੂੰ ਇਹ ਚੋਣਾਂ ਪੂਰੀ ਤਰ•ਾਂ ਸੁਤੰਤਰ ਹੋਕੇ ਲੜਨ ਦਾ ਥਾਪੜਾ ਦਿੱਤਾ ਹੋਇਆ ਅਤੇ ਹੁਣ ਸਾਰੀਆਂ ਦੀ ਸਾਰੀਆਂ ਸੀਟਾਂ ਜਿੱਤਕੇ ਪਾਰਟੀ ਪ੍ਰਧਾਨ ਦੀ ਝੋਲੀ ਵਿੱਚ ਪਾ ਦਿੱਤੀਆਂ ਹਨ। ਲਾਲਕਾ ਨੇ ਕਿਹਾ ਕਿ ਭਾਦਸੋਂ ਦੇ ਵੋਟਰਾਂ ਨੇ ਅਕਾਲੀ ਭਾਜਪਾ ਗਠਜੋੜ ਨੂੰ ਹੋਰ ਮਜਬੂਤ ਕਰ ਦਿੱਤਾ ਹੈ ਜੋ ਕਿ ਆਉਣ ਵਾਲੀ ਲੋਕਸਭਾ ਚੋਣਾਂ ਵਿੱਚ ਪਾਰਟੀ ਨੂੰ ਹੋਰ ਮਜਬੂਤ ਬਣਾਉਣਗੇ। ਭਾਦਸੋਂ ਨਗਰ ਪੰਚਾਇਤ ਦੀ ਪ੍ਰਧਾਨਗੀ ਦੇ ਸਵਾਲ ਤੇ ਉਨ•ਾਂ ਕਿਹਾ ਕਿ ਨਗਰ ਪੰਚਾਇਤ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਬਾਰੇ ਫੈਸਲਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬੀ.ਜੇ.ਪੀ ਲੀਡਰਸ਼ਿਪ ਕਰੇਗੀ ਪਰ ਸਾਡੇ ਸਾਰੇ ਉਮੀਦਵਾਰ ਇੱਕਜੂਟ ਹਨ ਜੋ ਫੈਸਲਾ ਪਾਰਟੀ ਵੱਲੋਂ ਲਿਆ ਜਾਵੇਗਾ ਉਹ ਸਭ ਨੂੰ ਪ੍ਰਵਾਨ ਹੈ। ਇਸ ਮੌਕੇ ਐਸ.ਓ.ਆਈ ਦੇ ਜਿਲ•ਾਂ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਯੂਥ ਅਕਾਲੀਦਲ ਆਗੂ ਮਾਨਵਰਿੰਦਰ ਸਿੰਘ ਲੱਸੀ, ਸੁਰਿੰਦਰ ਸਿੰਘ ਬੱਬੂ ਕਰਤਾਰ ਕੰਬਾਇਨ, ਲਖਬੀਰ ਸਿੰਘ ਲੌਟ, ਐਡਵੋਕੇਟ ਜਗਦੀਸ਼ ਸਿੰਘ ਲਾਲਕਾ, ਗੁਰਬਖਸ਼ ਸਿੰਘ ਸਿਬਿਆ, ਬਲਤੇਜ ਸਿੰਘ ਖੋਖ, ਜਸਵੀਰ ਸਿੰਘ ਛਿੰਦਾ ਪੀ.ਏ. ਟੂ ਲਾਲਕਾ , ਸਮੂਹ ਜੇਤੂ ਉਮੀਦਵਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

Post a Comment