ਲੁਧਿਆਣਾ (ਸਤਪਾਲ ਸੋਨੀ) ਰਿਸ਼ੀ ਨਗਰ ਵਾਸੀ ਰਾਕੇਸ਼ ਜੈਨ ਦੇ ਘਰ ਉਸ ਦੇ ਰਿਸ਼ਤੇਦਾਰ ਅਤੇ ਪੁਰਾਣੇ ਮੁਲਾਜਿਮ ਰਾਜੀਵ ਜੈਨ ਨੇ ਆਪਣੇ ਦੋ ਸਾਥੀਆਂ ਨਾਲ ਮਿਲਕੇ 70 ਲੱਖ ਦੀ ਲੁਟ ਦੀ ਵਾਰਦਾਤ ਨੂੰ ਅੰਜਾਮ ਦਿਤੱਾ। ਆਰੋਪੀ ਰਾਜੀਵ ਜੈਨ ਆਪਣੇ ਸਾਥੀਆਂ ਰੋਸ਼ਨ ਲਾਲ ਅਤੇ ਜਸਦੀਪ ਉਰਫ ਜਸੀ ਦੇ ਨਾਲ ਰਿਸ਼ੀ ਨਗਰ ਰਾਕੇਸ਼ ਜੈਨ ਦੇ ਘਰ ਪਹੁੰਚਿਆ।ਰਾਜੀਵ ਜੈਨ ਅਤੇ ਰੋਸ਼ਨ ਲਾਲ ਘਰ ਦੇ ਅੰਦਰ ਵੜ ਗਏ ਜਦਕਿ ਜਸਦੀਪ ਘਰ ਦੇ ਬਾਹਰ ਖੜ ਗਿਆ ।ਉਸ ਸਮੇਂ ਘਰ ਵਿੱਚ ਰਾਕੇਸ਼ ਜੈਨ ਦੀ ਪਤਨੀ ਸੁਨੰਦਾ ਜੈਨ,ਬੇਟਾ ਸਕਸ਼ਰ ਜੈਨ ਅਤੇ ਨੌਕਰ ਨਿਖਿਲ ਘਰ ਵਿੱਚ ਮੌਜੂਦ ਸਨ।ਰਾਜੀਵ ਜੈਨ ਨੇ ਸੁਨੰਦਾ ਜੈਨ ਨੂੰ ਕਿਹਾ ਕਿ ਉਹ ਆਪਣੀ ਭਤੀਜੀ ਦੇ ਵਿਆਹ ਦਾ ਕਾਰਡ ਦੇਣ ਆਇਆ ਹੈ ਜਿਸ ਲਈਆਪਣੇ ਨਾਲ ਉਹ ਲਡੂਆਂ ਦਾ ਡਾਬਾ ਵੀ ਲੈਕੇ ਆਇਆ ਸੀ।ਸੁਨੰਦਾ ਜੈਨ ਨੇ ਰਾਜੀਵ ਜੈਨ ਅਤੇ ਰੋਸ਼ਨ ਲਾਲ ਨੂੰ ਪਾਣੀ ਪਿਲਾਇਆ।ਰਾਜੀਵ ਜੈਨ ਅਤੇ ਰੋਸ਼ਨ ਲਾਲ ਨੇ ਮੌਕਾ ਪਾਕੇ ਤਿੰਨਾਂ ਨੂੰ ਰੱਸੀ ਨਾਲ ਬੰਨ ਦਿੱਤਾ ਅਤੇ ਚੀਕਣ ਚਿਲਾਉਣ ਤੇ ਚਾਕੂਆਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਇਸਦੇ ਬਾਦ ਆਰਪੀ ਘਰ ਵਿੱਚੋਂ 35 ਲੱਖ ਰੁਪਏ ਨਕਦ ਅਤੇ ਇੰਨੀ ਹੀ ਕੀਮਤ ਦੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਕਮਰੇ ਵਿੱਚ ਹਰ ਪਾਸੇ ਖੂਨ ਬਿਖਰਿਆ ਪਿਆ ਸੀ। ਨੌਕਰ ਨਿਖਿਲ ਨੇ ਕਿਸੇ ਤਰ੍ਹਾਂ ਆਪਣੀ ਰੱਸੀ ਖੋਲੀ ਅਤੇ ਪੁਲਿਸ ਕੰਟਰੋਲ ਰੂਮ ਤੇ ਇਤਲਾਹ ਦਿੱਤੀ। ਇਤਲਾਹ ਮਿਲਦੇ ਸਾਰ ਹੀ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ -1,ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ।ਵਾਰਦਾਤ ਤੋਂ ਤੁਰੰਤ ਬਾਦ ਜਖਮੀਆਂ ਸੁਨੰਦਾ,ਸਕਸ਼ਰ ਅਤੇ ਨਿਖਿਲ ਨੂੁੰ ਦਯਾਨੰਦ ਹਸਪਤਾਲ ਵਿੱਚ ਭਰਤੀ ਕਰਵਾ ਦਿਤਾ ਗਿਆ ਹੈ ਜਿਥੇ ਸਕਸ਼ਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਾਰਦਾਤ ਤੋਂ ਤੁੰਰਤ ਬਾਦ ਪੁਲਿਸ ਨੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਅਤੇ ਆਰੋਪੀਆਂ ਦੀ ਤਸਵੀਰ ਜਾਰੀ ਕਰ ਦਿੱਤੀ । ਆਰ.ਕੇ.ਰੋਡ ‘ਤੇ ਥਾਨਾ ਡਵੀਜ਼ਨ ਨੰ: 6 ਵਲੋਂ ਲਗਾਏ ਗਏ ਨਾਕੇ ਦੌਰਾਨ ਆਰੋਪੀ ਰਾਜੀਵ ਜੈਨ ਆਪਣੇ ਸਕੂਟਰ ਤੇ ਜਾ ਰਿਹਾ ਸੀ ਪੁਲਿਸ ਨੇ ਰਾਜੀਵ ਜੈਨ ਨੂੰ ਕਾਬੂ ਕਰਕੇ ਉਸ ਦੇ ਕੋਲੋਂ 13 ਲੱਖ ਰੁਪਏ ਦੀ ਨਕਦੀ ਅਤੇ 170 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਹਨ ।ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਵਲੋਂ ਦਸਿਆ ਗਿਆ ਕਿ ਪੁਲਿਸ ਵਲੋਂ ਰਾਜੀਵ ਜੈਨ ਦੇ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਰਾਜੀਵ ਜੈਨ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।ਰਾਜੀਵ ਜੈਨ ਤੋਂ ਹੋਰ ਪੁੱਛ-ਗਿੱਛ ਜਾਰੀ ਹੈ ।ਮਿਤੀ 2-2-13 ਨੁੰ ਇੰਨਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੋਧੇਵਾਲ ਸਮੇਤ ਸਾਥੀ ਕਰਮਚਾਰੀਆ ਦੇ ਅਤੇ ਥਾਣੇਦਾਰ ਸੋਹਨ ਲਾਲ ਥਾਣਾ ਪੀ.ਏ.ਯੂ ਲੁਧਿਆਣਾ ਸਮੇਤ ਪੁਲਿਸ ਪਾਰਟੀ ਦੇ ਜੁਆਇੰਟ ਨਾਕਾਬੰਦੀ ਸ਼ੁਭਾਸ਼ ਨਗਰ ਚੌਕ ਜੋਧੇਵਾਲ ਬਸਤੀ ਮੁਕੱਦਮਾ ਨੰਬਰ 6 ਮਿਤੀ 1-2-2013 ਅ/ਧ 394,307,34 ਆਈ ਪੀ ਸੀ ਦੀ ਤਫਤੀਸ਼ ਵਿੱਚ ਸ਼ੱਕੀ ਪੁਰਸ਼ਾ ਦੀ ਚੈਕਿੰਗ ਤੇ ਸੀ ਅਤੇ ਦੋਸ਼ੀਆ ਜਸਬੀਰ ਸਿੰਘ ਅਤੇ ਰੋਸ਼ਨ ਲਾਲ ਦੀਆ ਫੋਟੌਆ ਨਂੂੰ ਦੇਖ ਕੇ ਵਹੀਕਲਾਂ ਦੀ ਚੈੇਕਿੰਗ ਕਰ ਰਹੇ ਸੀ ਤਾਂ ਦੋ ਵਿਅਕਤੀ ਇੱਕ ਥਰੀਵਲਰ ਪਰ ਸਵਾਰ ਸੀ,ਜੋ ਥਰੀਵਲਰ ਦੇ ਰੁਕਣ ਪਰ ਪੁਲਿਸ ਪਾਰਟੀ ਨੁੰ ਦੇਖ ਕੇ ਘਬਰਾ ਕੇ ਮੁੜਨ ਲੱਗੇ ਜਿਹਨਾ ਨੂੰ ਕਾਬੂ ਕੀਤਾ ਜਿਹਨਾਂ ਨੇ ਆਪਣਾ ਨਾਮ ਜਸਬੀਰ ਸਿੰਘ ਉਰਫ ਜੱਸੀ ਦੱਸਿਆਂ ਅਤੇ ਦੂਜੇ ਨੇ ਆਪਣਾ ਨਾਮ ਰੋਸ਼ਨ ਲਾਲ ਦੱਸਿਆ।ਜਿਹਨਾਂ ਦੀਆ ਫੋਟੌਆ ਦੇਖ ਕੇ ਹੁਲੀਆ ਮਿਲਾਇਆ ਜੋ ਉਹੀ ਦੋਸ਼ੀ ਸੀ ਜੋ ਉਕਤ ਮੁਕੱਦਮਾ ਵਿੱਚ ਲੋੜੀਦੇ ਸੀ।ਜਿਹਨਾਂ ਦਾ ਇੱਕ ਸਾਥੀ ਰਾਜੀਵ ਜੈਨ ਜੋ ਮਿਤੀ 1-2-13 ਨੂੰ ਪਹਿਲਾ ਹੀ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜੋ ਉਕਤ ਦੋਸ਼ੀਆ ਨੇ ਆਪਣੇ ਫਰਦ ਇੰਨਸਾਫ ਵਿੱਚ ਇਕਰਾਰ ਕੀਤਾ ਜਸਬੀਰ ਸਿੰਘ ਉਰਫ ਜੱਸੀ ਪਾਸੋ 2 ਲੱਖ ਰੁਪੲੈ ਅਤੇ ਰੋਸ਼ਨ ਲਾਲ ਪਾਸੋ 15 ਲੱਖ 35 ਹਜਾਰ 500 /ਰੁਪੲੈ ਅਤੇ ਸੋਨਾ ਜੇਵਰਾਤ ਬ੍ਰਾਮਦ ਹੋਏ ਹਨ।ਜਿਹਨਾ ਪਾਸੋ ਕੁਲ(17 ਲੱਖ 48 ਹਜਾਰ 500 ਰੁਪੲੈ) ਅਤੇ ਸੋਨਾ ,ਗਹਿਣਾ ਜੇਵਰਾਤ ਬ੍ਰਾਮਦ ਹੋਏ ਹਨ।ਜਿਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਹੁਣ ਤੱਕ ਮੁਕੱਦਮਾ ਵਿੱਚ 30 ਲੱਖ 35 ਹਜਾਰ 500/ਰੁਪੲੈ ਨਗਦੀ ਅਤੇ ਸੋਨਾ ਜੇਵਰਾਤ ਵਿੱਚੋ ਕੁਝ ਗਹਿਣੇ ਛੱਡ ਕੇ ਲੱਗਭੱਗ ਬਾਕੀ ਗਹਿਣੇ ਬ੍ਰਾਮਦ ਕੀਤੇ ਜਾ ਚੁੱਕੇ ਹਨ।ਹੋਰ ਪੁੱਛ-ਗਿੱਛ ਜਾਰੀ ਹੈ ।
Post a Comment