ਫਿਰੋਜਪੁਰ 6ਫਰਵਰੀ (ਸਫਲਸੋਚ) ਸਿਵਲ ਹਸਪਤਾਲ, ਫਿਰੋਜ਼ਪੁਰ ਵਿਖੇ ਵਿਸ਼ਵ ਕੈਂਸਰ ਦਿਵਸ ਜਿਲ੍ਹਾ ਸਿਹਤ ਅਫਸਰ ਡਾ: ਵਾਈ. ਕੇ. ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਡਾ: ਵਾਈ.ਕੇ. ਗੁਪਤਾ ਦੁਆਰਾ ਕੈਂਸਰ ਦੇ ਲੱਛਣ ਅਤੇ ਰੋਕਥਾਮ ਲਈ ਜਾਣਕਾਰੀ ਦਿੰਦਿਆ ਕਿਹਾ ਕਿ ਕੈਂਸਰ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ ਅਤੇ 71 ਪ੍ਰਤੀਸ਼ਤ ਫੇਫੜੇ ਦਾ ਕੈਂਸਰ ਤੰਬਾਕੂ ਦੇ ਸੇਵਨ ਕਰਨ ਨਾਲ ਹੁੰਦਾ ਹੈ।ਉਹਨਾਂ ਨੇ ਇਹ ਵੀ ਦੱਸਿਆ ਕਿ ਕੈਂਸਰ ਦੇ ਮਰੀਜ਼ਾ ਨੂੰ ਮੁੱਖ ਮੰਤਰੀ ਪੰਜਾਬ, ਕੈਂਸਰ ਰਾਹਤ ਕੋਸ਼ ਰਾਂਹੀ ਕੈਂਸਰ ਦਾ ਮੁਫਤ ਇਲਾਜ਼ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਹਸਪਤਾਲਾਂ ਨੂੰ ਮਾਨਤਾਂ ਪ੍ਰਾਪਤ ਹੇੈ ਸਰਕਾਰ ਦੁਆਰਾ ਉਹਨਾਂ ਹਸਪਤਾਲਾਂ ਨੂੰ 1,50,000/ ਰੁਪਏ ਇੱਕ ਮਰੀਜ਼ ਦੇ ਇਲਾਪਿਛੇ ਦਿੱਤੀ ਜਾ ਰਹੀ ਹੈ।ਇਸ ਮੌਕੇ ਆਸ਼ੂਤੋਸ਼ਾ ਤਲਵਾੜ ਨੋਡਲ ਅਫਸਰ, ਕੈਂਸਰ ਨੇ ਦੱਸਿਆ ਕਿ ਕੈਂਸਰ ਹੋਣ ਦੇ ਮੁੱਖ 12 ਲੱਛਣ ਹਨ। ਜਿਵੇ ਕਿ ਛਵਿਚ ਗੰਢ,ਗੁਪਤ ਅੰਗਾਂ ਵਿਚੋਂ ਪੀਕ ਵਗਣਾ,ਪੇਟ ਵਿਚ ਗੋਲੇ ਨਾਲ ਤੇ ਵਜ਼ਨ ਘੱਟਣ ਦੇ ਨਾਲ,ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲਿਆ,ਟੱਟੀ ਵਿੱਚ ਬਿਨ੍ਹਾ ਦਰਦ ਖੁੂਨ ਆਉਣ, ਕਿਸੇ ਕੁਦਰਤੀ ਛੇਦ ਵਿਚੋਂ ਬਿਨ੍ਹਾ ਵਜਾਖੂਨ ਵਗਣਾ,ਬਿਨ੍ਹਾ ਕਾਰਨ ਸਿਰ ਦਰਦ ਅਤੇ ਦੌਰੇ,ਸਰੀਰ ਵਿਚ ਕਿਤੇ ਵੀ ਗੰਢ ਆਦਿ ਮੁੱਖ ਲੱਛਣ ਹਨ । ਉਹਨਾ ਨੇ ਇਹ ਵੀ ਕਿਹਾਕਿ ਜੇਕਰ ਸਮੇਂ ਸਿਰ ਕੇੈਂਸਰ ਦਾ ਇਲਾਜ਼ ਹੋ ਜਾਵੇ ਤਾਂ ਕੈਂਸਰ ਤੋਂ ਬਚਿਆ ਜਾ ਸਕਦਾ ਹੈ।ਡਾ: ਰੋਹਿਤ ਸਿੰਗਲ ਨੇ ਮੁੂੰਹ ਦੇ ਕੈਂਸਰ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਮੂੰਹ ਦਾ ਕੈਂਸਰ ਹਿੰਦੁਸਤਾਨ ਵਿਚ ਸਭ ਤੋਂ ਜ਼ਿਆਦਾ ਹੈ।ਇਹ ਕੈਂਸਰ ਤੰਬਾਕੂ ਅਤੇ ਸਰਾਬ ਦੀ ਵਰਤੋਂ ਨਾਲ ਹੁੰਦਾ ਹੈ।ਇਸ ਦੇ ਲੱਛਣ ਮੁੂੰਹ ਜਾਂ ਗਲ ਵਿਚ ਗਿੱਲਟੀ ਬਣ ਜਾਣਾ ਅਤੇ ਖਾਣ ਵਿਚ ਮੁਸਕਿਲ ਆਉਣੀ, ਆਵਾਜ਼ ਦਾ ਭਾਰੀ ਹੋਣਾ ਜਾਂ ਨਿੱਕਲਣਾ ਬੰਦ ਹੋਣਾ। ਉਹਨਾਂ ਨੇ ਉਥੇ ਹਾਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਦਾ ਸੈਵਨ ਬਿਲਕੁਲ ਨਾ ਕਰਨ ਕਿਉਕਿ ਇਸ ਦਾ ਸੇਵਨ ਕਰਨ ਨਾਲ ਇੱਕ ਤਾਂ ਬਿਮਾਰੀ ਲੱਗਦੀ ਹੇੈ ਅਤੇ ਨਾਲ ਹੀ ਕਾਨੂੰਨੀ ਜੂਰਮ ਹੇ। ਇਸ ਮੌਕੇ ਤੇ ਡਾ: ਨੀਰਜ਼ਾ ਤਲਵਾੜ ,ਸ੍ਰੀਮਤੀ ਮਨਿੰਦਰ ਕੋਰ ਜਿਲ੍ਹਾ ਮਾਸ ਮੀਡਿਆ ਅਫਸਰ,ਜਿਲ੍ਹਾ ਪ੍ਰੋਗਰਾਮ ਮੈਨੇਜ਼ਰ ਸ੍ਰੀ ਹਰੀਸ਼ ਕਟਾਰੀਆ,ਸ੍ਰੀਮਤੀ ਨੇਹਾ ਭੰਡਾਰੀ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ, ਵਿਕਾਸ ਕਾਲੜਾ ਸਟੇਨੋ(ਸਿਵਲ ਸਰਜਨ ਫਿਰੋਜ਼ਪੁਰ), ਸ੍ਰੀ ਇੰਦਰਜੀਤ ਸਿੰਘ ਗੋਗੀਆ ਪ੍ਰਧਾਨ ਐਨ.ਜੀ.ਓ. ਕੁਆਰਡੀਨੇਸ਼ਂਨ ਕਮਿਟੀ,ਸ੍ਰ: ਮਨਜੀਤ ਸਿੰਘ ਧਾਮੀ,ਸ੍ਰੀ ਦੀਵਾਨ ਚੰਦ ਸੁਖੀਜ਼ਾ,ਸ੍ਰੀ ਕ੍ਰਿਸ਼ਨ ਚੰਦਰ ਗਲੋਤਹਰਾ, ਸ੍ਰੀ ਬਗੀਚ ਸਿੰਘ ਨਾਗਪਾਲ (ਕੰਪਿਓਟਰ ਅਪਰੇਟਰ) ਆਦਿ ਵੀ ਮੌਜੂਦ ਸਨ।

Post a Comment