ਲਹਿਰਾਗਾਗਾ,6 ਢਰਵਰੀ(ਸੂਰਜ ਭਾਨ ਗੋਇਲ)ਵਿੱਦਿਆ ਰਤਨ ਪੋਲੀਟੈਕਨਿਕ, ਖੋਖਰ (ਲਹਿਰਾਗਾਗਾ) ਦੇ ਵਿੱਦਿਆਰਥੀਆਂ ਦਾ ਪਲੇਸਮੈਂਟ ਅਭਿਆਨ ਸੁਚੱਜੇ ਢੰਗ ਨਾਲ ਜਾਰੀ ਹੈ । ਵਿੱਦਿਆ ਰਤਨ ਪੋਲੀਟੈਕਨਿਕ ਕਾਲਜ ਦੀ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਪਰਿਅੰਕਾ ਸ਼ਰਮਾ ਪੁੱਤਰੀ ਸ੍ਰੀ ਦਵਿੰਦਰ ਕੁਮਾਰ ਵਾਸੀ ਚੀਮਾ ਮੰਡੀ ਨੇ ਏਅਰ ਇੰਡੀਆ ਵਿੱਚ ਪਲੇਸਮੈਂਟ ਹਾਸਲ ਕੀਤੀ ਹੈ । ਇਸ ਮੌਕੇ ਕਾਲਜ ਦੇ ਪਿੰ੍ਰਸੀਪਲ ਕਰਨਲ ਰਣਜੀਤ ਸਿੰਘ ਖੇੜਾ ਨੇ ਦੱਸਿਆ ਕਿ ਵਿੱਦਿਆ ਰਤਨ ਪੋਲੀਟੈਕਨਿਕ ਵਿੱਚ ਵਧੀਆ ਪਲੇਸਮੈਂਟ ਕਰਾਉਣ ਲਈ ਕਾਲਜ ਵਿੱਚ ਟੈਕਨੀਕਲ ਕੁਇਜ਼, ਟਰੇਨਿੰਗ ਵਰਕਸ਼ਾਪ ਸੈਮੀਨਾਰ, ਅਕਸਪਰਟ ਲੈਕਚਰ ਤੇ ਵਿੱਦਿਆਰਥੀ ਸ਼ਕਸੀਅਤ ਉਭਾਰਨ ਲਈ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਵਿਦਿਆਰਥੀ ਨੌਕਰੀ ਯੋਗ ਹੋ ਸਕਣ । ਕਾਲਜ ਦੀ ਮੈਨੇਜਮੈਂਟ ਵੱਲੋ ਸ਼੍ਰੀ ਚੈਰੀ ਗੋਇਲ ਅਤੇ ਸ਼੍ਰੀ ਹਿੰਮਾਸ਼ੂ ਗਰਗ ਜੀ ਨੇ ਪਰਿਅੰਕਾ ਸ਼ਰਮਾਂ ਨੂੰ ਵਧੀਆ ਪਲੇਸਮੈਂਟ ਮਿਲਣ ਤੇ ਮੁਬਾਰਕਬਾਦ ਦਿੱਤੀ ਤੇ ਦੱਸਿਆ ਕਿ ਕਾਲਜ ਵਿੱਚ ਪਲੇਸਮੈਂਟ ਦਾ ਸਿਲਸਿਲਾ ਜਨਵਰੀ ਤੋ ਅਗਸਤ 2013 ਤੱਕ ਜਾਰੀ ਰਹੇਗਾ ਤੇ ਨਾਮਵਾਰ ਕੰਪਨੀਆਂ ਵਿੱਚ ਐਜੂਕੇਸ਼ਨਲ ਟਰਿੱਪ ਲਗਾ ਕੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਨੌਕਰੀਆਂ ਹਾਸਲ ਕਰਨ ਦੇ ਮਹੱਤਵਪੂਰਨ ਮੌਕੇ ਦਿਵਾਏ ਜਾਣਗੇ ।

Post a Comment