ਹੁਸ਼ਿਆਰਪੁਰ 6 ਫਰਵਰੀ /ਤਰਸੇਮ ਦਿਵਾਨਾ/ ਪੰਜਾਬ ਸਰਕਾਰ ਨੇ ਜਾਣ ਬੁਜਕੇ ਇਹੋ ਜਹੇ ਅਫਸਰ ਲਗਾਏ ਹੋਏ ਹਨ ਜੋ ਕਾਂਗਰਸ ਪਾਰਟੀ ਦੇ ਸ਼ੰਸਾਦ ਤੇ ਵੋਟਰਾ ਵਿਚ ਤ੍ਰਰੇੜਾ (ਫਰੈਕਸ਼ਨ) ਪਾ ਰਹੇ ਹਨ ਇਨ•ਾਂ ਸ਼ਬਦਾ ਦਾ ਪ੍ਰਟਾਵਾ ਮੈਬਰ ਪਾਰਲੀਮੈਂਟ ਸ੍ਰੀਮਤੀ ਸੰਤੋਸ਼ ਚੌਧਰੀ (ਲੋਕ ਸਭਾ ਹਲਕਾ ਹੁਸ਼ਿਆਰਪੁਰ) ਨੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਐਮਪੀਲੈਂਡ ਫੰਡ ਵਿਚੋ ਜਾਰੀ ਕੀਤੀਆ ਗ੍ਰਟਾਂ ਚੈਕ ਕਿ ਬਿਨ•ਾਂ ਵਜ•ਾ ਪੰਚੀ ਪ੍ਰਤੀਸ਼ਤ ਕਟੋਤੀ ਕਰਕੇ ਜਾਰੀ ਕੀਤੇ ਗਏ ਸਨ,ਉਹ ਚੈਕਾ ਬੀਡੀਪੀਓ ਸ੍ਰੀ ਹਰਗੋਬਿੰਦਪੁਰ ਨੂੰ ਵਾਪਿਸ ਕਰਕੇ ਮੌਕੇ ਤੇ ਪੂਰੀ ਰਕਮ ਵਾਲੇ ਚੈਕ ਜਾਰੀ ਕਰਵਾਉਣ ਤੋਂ ਬਾਅਦ ਪਿੰਡ ਭੰਬੋਈ ਵਿਚ ਵਰਕਰਾ ਨੂੰ ਸੰਬੋਧਨ ਕਰਦਿਆ ਕਹੇ।ਉਨ•ਾਂ ਕਿਹਾ ਕਿ ਇਸ ਹਲਕੇ ਵਿਚ ਮੇਰੇ ਵ¤ਲੋਂ ਜਾਰੀ ਕੀਤੀਆ ਗ੍ਰਾਟਾ ਦੇ ਦੋ ਲ¤ਖ ਰੁਪਏ ਤੋ ਹੇਠਾ ਵਾਲੀ ਰਕਮ ਦੇ ਚੈਕਾ ਵਿਚ ਬਿਨਾ ਵਜਾ 25 ਪ੍ਰਤੀਸ਼ਤ ਕਟੋਤੀ ਕਰਕੇ ਜਾਰੀ ਕੀਤੇ ਹੋਏ ਹਨ ਲ¤ਖ ਰੁਪਏ ਦੀ ਥਾ ਪਜੰਤਰ ਹਜਾਰ ਰੁਪਏ ਦਾ ਚੈਕ ਪੰਜਾਹ ਹਜ਼ਾਰ ਰੁਪਏ ਦੀ ਰਕਮ ਦਾ ਚੈਕ 37500 ਰੁਪਏ ਕ¤ਟਿਆ ਗਿਆ ਹੈ ਜੋ ਕਿ ਗਾਇਡ ਲਾਇਨ ਦੀਆਂ ਸ਼ਰਤਾ ਦੀ ਉਲੰਗਣਾ ਹੈ ਜਦੋ ਕਿ ਗਾਇਡ ਲਾਇਨ ਦੀਆ ਸ਼ਤਰਾ ਅਨੂਸਾਰ ਦੋ ਲ¤ਖ ਤੋਂ ਹੇਠਾ ਤ¤ਕ ਗ੍ਰਟਾਂ ਦੇ ਚੈਕਾ ਵਿਚ ਕਿਸੇ ਵੀ ਤਰ•ਾ ਦੀ ਕਟੋਤੀ ਨਹੀ ਕੀਤੀ ਜਾ ਸਕਦੀ।ਸ੍ਰੀਮਤੀ ਸੰਤੋਸ਼ ਚੌਧਰੀ ਨੇ ਗਾਇਡ ਲਾਇਨ ਦੀਆ ਸ਼ਰਤਾ ਬੀਡੀਪੀਓ ਨੂੰ ਦਿਖਾਕੇ ਮੌਕੇ ਤੇ ਕਰੀਬ ਦ¤ਸਾ ਪਿੰਡਾ ਨੂੰ ਜਾਰੀ ਕੀਤੀਆ ਹੋਈਆ ਗ੍ਰਾਂਟਾ ਦੇ ਚੈਕ ਠੀਕ ਕਰਵਾ ਕੇ ਲਏ।ਉਨ•ਾ ਕਿਹਾ ਕਿ ਜੋ ਵੀ ਗ੍ਰਾਟ ਜਿਸ ਕੰਮ ਵਾਸਤੇ ਜਿਸਨੂੰ ਐਮ.ਪੀ ਦੇ ਕੋਟੇ ਵਿਚੋ ਜਾਰੀ ਹੁੰਦੀ ਹੈ ਉਹੀ ਉਸੇ ਕੰਮ ਵਿਚ ਵੀ ਵਰਤੀ ਜਾ ਸਕਦੀ ਹੈ ਜੇ ਕਰ ਉਸ ਗ੍ਰਾਟ ਦੀ ਪਿੰਡ ਨੂੰ ਲੋੜ ਨਹੀ ਤੇ ਉਸ ਗ੍ਰਾਟ ਨੂੰ ਪਿੰਡ ਦੇ ਹੋਰ ਕਿਸੇ ਵਿਕਾਸ ਦੇ ਕੰਮ ਵਿਚ ਲਾਉਣਾ ਹੈ ਤਾ ਉਸ ਵਾਸਤੇ ਸਿਰਫ ਐਮ.ਪੀ ਹੀ ਲਿਖਤੀ ਤੋਰ ਤੇ ਤਪਦੀਲੀ ਕਰ ਸਕਦਾ ਹੈ ਨਾ ਕਿ ਕੋਈ ਡੀ.ਸੀ ਜਾ ਬੀਡੀਪੀਓ ਪਰ ਪਿੰਡ ਸ਼ਾਹਬਾਦ ਦੀਆ ਦੋ ਧਰਮਸ਼ਾਲਾ ਗੁਰੁ ਰਵੀਦਾਸ ਧਰਮਸ਼ਾਲਾ ਤੇ ਡਟਵਾਲ ਧਰਮਸ਼ਾਲਾ ਨੂੰ ਪੰਜਾਹ-ਪੰਜਾਹ ਹਜ਼ਾਰ ਦੀਆ ਗ੍ਰਾਟਾ ਦੇ ਚੈਂਕ ਬੀਡੀਪੀਓ ਬਟਾਲਾ ਨੇ ਬਿਨ•ਾ ਮੇਰੀ ਇਜਾਜਤ ਦੇ ਆਪਣੀ ਦੇਖ-ਰੇਖ ਹੇਠ ਕਰਵਾਉਣ ਲਈ ਮੈਨੂੰ ਲਿਖਤੀ ਸੂਚਨਾ ਭੇਜ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ।ਜਿਸ ਸਬੰਧੀ ਮੈ ਡੀ.ਸੀ ਗੁਰਦਾਸਪੁਰ ਨੂੰ ਸੂਚਿਤ ਕਰ ਦਿ¤ਤਾ ਹੈ ਅਤੇ ਬੀਡੀਪੀਓ ਬਟਾਲਾ ਵਿਰੁ¤ਧ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਕਰਵਾਵਾਗੀ ਅਤੇ ਪਾਰਲੀਮੈਂਟ ਵਿਚ ਵੀ ਇਸਦਾ ਜਿਕਰ ਕਰਾਗੀ।ਇਸ ਮੌਕੇ ਡਾ ਰਣਜੀਤ ਸਿੰਘ ਅਠਵਾਲ,ਹਰਜਿੰਦਰ ਸਿੰਘ,ਜਸਵੰਤ ਸਿੰਘ,ਬਲਵਿੰਦਰ ਸਿੰਘ,ਕੈ:ਸੁਰਜੀਤ ਸਿੰਘ ਭਾਮ,ਰਤਨ ਸਿੰਘ ਵੀਲਾ ਬ¤ਜੂ,ਪਰਮਜੀਤ ਸਿੰਘ,ਕਾਲਾ ਪ੍ਰਧਾਨ ਭਾਮੜ•ੀ,ਗੁਰਬਚਨ ਸਿੰਘ ਦਕੋਹਾ ਹਾਜ਼ਿਰ ਸਨ।


Post a Comment