ਮੋਗਾ 'ਚ ਕੇਂਦਰੀ ਸੁਰੱਖਿਆ ਫੋਰਸਾਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ ਕੀਤੀ

Wednesday, January 30, 20130 comments


ਚੰਡੀਗੜ੍ਹ, 30 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਾਮਜਦਗੀ ਪੱਤਰ ਭਰਨ ਤੋਂ ਲੈ ਕੇ ਵੋਟਾਂ ਦੀ ਗਿਣਤੀ ਦੇ ਦਿਨ ਤੱਕ ਪੂਰੀ ਚੋਣ ਪ੍ਰੀਕ੍ਰਿਆ ਦੌਰਾਨ ਮੋਗਾ 'ਚ ਕੇਂਦਰੀ ਸੁਰੱਖਿਆ ਫੋਰਸਾਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਪਾਰਟੀ ਭਾਰਤੀ ਚੋਣ ਕਮਿਸ਼ਨ ਨੂੰ ਲਿੱਖ ਕੇ ਕੇਂਦਰੀ ਸੁਰੱਖਿਆ ਫੋਰਸਾਂ ਨੂੰ ਨਾ ਸਿਰਫ ਵੋਟਾਂ ਪੈਣ ਤੱਕ, ਬਲਕਿ ਪੂਰੀ ਚੋਣ ਪ੍ਰੀਕ੍ਰਿਆ ਦੌਰਾਨ ਇਨ੍ਹਾਂ ਦੀ ਤੈਨਾਤੀ ਕਰਨ ਵਾਸਤੇ ਲਿੱਖੇਗੀ।ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਮਨੋਬਲ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਚਲਦੇ ਪੰਜਾਬ ਪੁਲਿਸ ਬਹੁਤ ਦਬਾਅ 'ਚ ਹੈ। ਜਿਸਦੇ ਚਲਦੇ ਇਨ੍ਹਾਂ ਵੱਲੋਂ ਨਿਰਪੱਖਤਾ ਨਾਲ ਕਾਰਵਾਈ ਦੀ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੁਲਿਸ ਪ੍ਰਤੀ ਅਕਾਲੀਆਂ ਵੱਲੋਂ ਵਤੀਰਾ ਅਪਣਾਇਆ ਜਾ ਰਿਹਾ ਹੈ, ਅੰਮ੍ਰਿਤਸਰ 'ਚ ਇਕ ਏਐਸਆਈ ਨੂੰ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਸਨੇ ਆਪਣੀ ਬੇਟੀ ਨਾਲ ਅਕਾਲੀ ਆਗੂ ਵੱਲੋਂ ਕੀਤੀ ਛੇੜਖਾਨੀ ਦਾ ਵਿਰੋਧ ਕੀਤਾ, ਇਕ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ ਇਕ ਏਆਈਜੀ ਦੀ ਲੱਤ ਤੋੜ ਦਿੱਤੀ ਅਤੇ ਹਰ ਰੋਜ ਐਸਐਚਐਓ ਰੈਂਕ ਦੇ ਪੁਲਿਸ ਅਫਸਰਾਂ ਨਾਲ ਅਕਾਲੀ ਆਗੂਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਅਜਿਹੇ 'ਚ ਇਨ੍ਹਾਂ ਪਾਸੋਂ ਅਕਾਲੀਆਂ ਦੇ ਨਿਰਦੇਸ਼ਾਂ ਨੂੰ ਮਨ੍ਹਾ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬੇ 'ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਦਾ ਬੁਰਾ ਹਾਲ ਹੈ। ਆਰਥਿਕ ਪੱਧਰ 'ਤੇ ਸਾਲ 2006 'ਚ ਕਾਂਗਰਸ ਸ਼ਾਸਨ ਦੌਰਾਨ 6ਵੇਂ ਸਥਾਨ 'ਤੇ ਰਿਹਾ ਸੂਬਾ ਹੁਣ ਅਕਾਲੀ ਰਾਜ 'ਚ 12ਵੇਂ ਸਥਾਨ ਦੀ ਸ਼ਰਮਨਾਕ ਹਾਲਤ 'ਚ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਾਲੀਆਂ ਕੋਲ ਵੋਟਾਂ ਮੰਗਣ ਲਈ ਇਕ ਵੀ ਮੁੱਦਾ ਨਹੀਂ ਹੈ ਅਤੇ ਚਾਹੇ ਸ਼ਹਿਰਾਂ ਦੇ ਹੋਣ ਜਾਂ ਫਿਰ ਪਿੰਡਾਂ ਦੇ ਸਾਰੇ ਲੋਕ ਬਦਹਾਲ ਕਾਨੂੰਨ ਵਿਵਸਥਾ ਤੋਂ ਦੁਖੀ ਹਨ।ਬਾਅਦ ਵਿਚ ਮੀਟਿੰਗ 'ਚ ਸੂਬੇ ਭਰ ਤੋਂ ਸ਼ਾਮਿਲ ਹੋਣ ਆਏ ਪਾਰਟੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਗਾ ਦੇ ਲੋਕ ਜੋਗਿੰਦਰਪਾਲ ਜੈਨ ਦੇ ਧੌਖੇ ਨਾਲ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਜਿਸਨੇ ਅਕਾਲੀਆਂ ਨੇ ਬਿਜਨੇਸ ਡੀਲ ਕਰ ਲਈ। ਹੁਣ ਮੋਗਾ ਦੇ ਲੋਕ ਉਸਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਜੈਨ ਦਾ ਸ਼ਾਨਦਾਰ ਵਿਕਲਪ ਵਿਜੇ ਸਾਥੀ ਦਿੱਤਾ, ਜਿਸਨੂੰ ਮੋਗਾ ਜਿਮਨੀ ਚੋਣਾਂ ਲਈ ਮੋਗਾ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਗਿਆ ਹੈ।ਇਸ ਮੌਕੇ ਮੌਜੂਦ ਸਾਰੇ ਪਾਰਟੀ ਆਗੂਆਂ ਦੇ ਨਾਲ ਪਾਰਟੀ ਨੇ ਆਪਣੀ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਮੋਗਾ ਲਈ ਪਾਰਟੀ ਟਿਕਟ ਮੰਗਣ ਹੋਰ ਚਾਹਵਾਨਾਂ 'ਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਾਲਤੀ ਥਾਪਰ, ਦਰਸ਼ਨ ਬਰਾੜ, ਜਗਦਰਸ਼ਨ ਕੌਰ, ਜਗਰੂਪ ਸਿੰਘ ਤਖਤਪੁਰਾ ਅਤੇ ਹੋਰ ਉਸ ਵੇਲੇ ਸਟੇਜ 'ਤੇ ਮੌਜੂਦ ਸਨ, ਜਦੋਂ ਪੀਸੀਸੀ ਪ੍ਰਧਾਨ ਨੇ ਵਿਜੇ ਸਾਥੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਗਰਸ ਵਰਕਿੰਗ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਜੋਗਿੰਦਰਪਾਲ ਜੈਨ ਨੇ ਮੋਗਾ ਦੇ ਲੋਕਾਂ ਦਾ ਭਰੌਸਾ ਤੋੜਿਆ ਹੈ, ਜਿਨ੍ਹਾਂ ਨੇ ਉਸਨੂੰ ਲਗਾਤਾਰ ਵਿਧਾਨ ਸਭਾ ਲਈ ਚੁਣਿਆ।ਵਿਧਾਨ ਸਭਾ 'ਚ ਕਾਂਗਰਸ ਧਿਰ ਦੇ ਆਗੂ ਸੁਨੀਲ ਜਾਖੜ ਨੇ ਭਰੌਸਾ ਜਤਾਇਆ ਕਿ ਪਾਰਟੀ ਵੱਡੇ ਫਰਕ ਨਾਲ ਮੋਗਾ 'ਚ ਜਿੱਤ ਦਰਜ ਕਰੇਗੀ, ਕਿਉਂਕਿ ਨਾ ਸਿਰਫ ਜੈਨ ਦੇ ਧੌਖੇ ਤੋਂ ਗੁਸਾਏ ਹਨ, ਬਲਕਿ ਸਰਕਾਰ ਤੋਂ ਵੀ ਦੁਖੀ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਗੁਰਜੀਤ, ਰਾਣਾ ਕੇਪੀ ਸਿੰਘ, ਚੌਧਰੀ ਜਗਜੀਤ, ਚੌਧਰੀ ਸੰਤੋਖ, ਮੁਹੰਮਦ ਸਦੀਕ, ਲਾਲੀ ਮਜੀਠੀਆ, ਤ੍ਰਿਪਤ ਬਾਜਵਾ, ਹਰਪ੍ਰਤਾਪ ਅਜਨਾਲਾ, ਅਜੀਤ ਸਿੰਘ ਸ਼ਾਂਤ, ਗੁਰਦੀਪ ਸਿੰਘ ਭੈਣੀ, ਅਵਤਾਰ ਹੈਨਰੀ, ਕਿੱਕੀ ਢਿਲੋਂ, ਗੁਰਪ੍ਰੀਤ ਕਾਂਗੜ, ਫਤਹਿ ਸਿੰਘ ਬਾਜਵਾ, ਚਿਰੰਜੀ ਲਾਲ ਗਰਗ, ਅਮਰਜੀਤ ਸਿੰਘ ਸਮਰਾ, ਜਸਬੀਰ ਡਿੰਪਾ, ਕਰਮਜੀਤ ਰਿੰਕੂ, ਰਾਜਾ ਵੜਿੰਗ, ਸੁਖਬਵਿੰਦਰ ਡੈਨੀ, ਭਾਰਤ ਭੂਸ਼ਣ ਆਸ਼ੂ, ਗੁਰਚਰਨ ਭੁੱਲਰ, ਵਿਕ੍ਰਮ ਚੌਧਰੀ, ਹਰਮਿੰਦਰ ਗਿੱਲ, ਗੁਰ ਇਕਬਾਲ ਕੌਰ ਬਬਲੀ, ਕਰਨ ਬਰਾੜ, ਲਵ ਕੁਮਾਰ ਗੋਲਡੀ, ਸੁਖਮੀਤ ਕਾਕਾ ਲੋਹਗੜ੍ਹ, ਹਰਦਿਆਲ ਕੰਬੋਜ, ਗੁਰਮੇਲ ਪਹਿਲਵਾਨ, ਸ਼ਾਮ ਸੁੰਦਰ ਅਰੋੜਾ, ਹੰਸ ਰਾਜ ਜੋਸਨ, ਸਤਨਾਮ ਕੈਂਥ, ਮਲਕੀਅਤ ਸਿੰਘ ਬੀਰਮੀ, ਲਖਬੀਰ ਲੱਖਾ, ਤਰਲੋਚਨ ਸੌਂਧ, ਤਾਰਾ ਸਿੰਘ ਸੰਧੂ ਆਦਿ ਵੀ ਮੌਜੂਦ ਰਹੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger