ਮਾਨਸਾ 23ਫਰਵਰੀ ( ਸਫਲਸੋਚ) ਜਿਲ੍ਹਾ ਕਚਿਹਰੀ ਮਾਨਸਾ ਵਿਖੇ ਨਿਰਮਾਨ ਅਧੀਨ ਏ.ਡੀ.ਆਰ. ਸੈਂਟਰ ਵਿਖੇ ਕੰਮਕਾਜ ਸੁਰੂ ਹੋ ਜਾਵੇਗਾ, ਜਿੱਥੇ ਜਿਲ੍ਹੇ ਦੇ ਲੋਕ, ਮੁਫਤ ਕਾਨੂੰਨੀ ਸਹਾਇਤਾ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਣਗੇ। ਇਸ ਸੈਂਟਰ ਵਿੱਚ ਕੇਸਾਂ ਨੂੰ ਆਪਸੀ ਰਜਾਮੰਦੀ ਰਾਹੀ ਨਿਪਟਾਉਣ ਲਈ ਮੇਡੀਏਸ਼ਨ ਸੈਂਟਰ ਵੀ ਸੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਸ੍ਰੀ ਅਮਰਿੰਦਰ ਸਿੰਘ ਸੇਰਗਿੱਲ, ਐਡੀਸਨਲ ਮੈਬਰ ਸਕੱਤਰ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਵੱਲੋ ਦਿੱਤੀ ਗਈ ਜੋ ਕਿ ਵਿਸੇਸ ਤੋਰ ਤੇ ਏ.ਡੀ.ਆਰ. ਸੈਂਟਰ ਦੀਆਂ ਤਿਆਰੀਆਂ ਦਾ ਜਾਇਜਾਂ ਲੈਣ ਲਈ ਚੰਡੀਗੜ੍ਹ ਤੋ ਪਹੁੰਚੇ ਸਨ। ਮਾਨਯੋਗ ਸ੍ਰੀ ਗੁਰਬੀਰ ਸਿੰਘ, ਜਿਲ੍ਹਾ ਅਤੇ ਸੈਜੱਜ, ਮਾਨਸਾ ਵੱਲੋ ਅਦਾਲਤ ਕੰਪਲੈਕਸ ਵਿੱਚ ਆਯੋਜਿਤ ਹੋਈ ਲੋਕ ਅਦਾਲਤ ਦੀ ਪ੍ਰਧਾਨਗੀ ਦੋਰਾਨ ਦੱਸਿਆ ਗਿਆ ਕਿ ਇਸ ਏ.ਡੀ.ਆਰ. ਸੈਟਰ ਵਿੱਚ ਵਕੀਲ ਸਹਿਬਾਨਾਂ ਵੱਲੋ ਲੋੜਵੰਦ ਲੋਕਾ ਨੂੰ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਮੁਹਈਆ ਕਰਵਾਈ ਜਾਵੇਗੀ। ਏ.ਡੀ.ਆਰ. ਸੈਂਟਰ ਜਿਲ੍ਹੇ ਦੇ ਲੋਕਾ ਲਈ ਇੱਕ ਵੱਡਾ ਤੋਹਫਾ ਹੋਵੇਗਾ। ਉਹਨਾਂ ਨੇ ਏ.ਡੀ.ਆਰ. ਸੈਂਟਰ ਦੀਆਂ ਤਿਆਰੀਆਂ ਸਮੇਂ ਸਿਰ ਮੁੰਕਮਲ ਕਰਨ ਲਈ ਪੀ.ਡਬਲਯੂ.ਡੀ. (ਬੀ. ਐਂਡ ਆਰ) ਦੇ ਅਧਿਕਾਰੀਆਂ ਅਤੇ ਸਬੰਧਤ ਠੇਕੇਦਾਰ ਨੂੰ ਜਰੂਰੀ ਹਦਾਇਤਾ ਜਾਰੀ ਕੀਤੀਆਂ। ਇਸ ਮੋਕੇ ਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਸ੍ਰੀ ਕਵਲਜੀਤ ਸਿੰਘ ਅਤੇ ਸ੍ਰੀ ਆਰ. ਕੇ. ਸਰਮਾਂ ਸਹਾਇਕ ਜਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਵੀ ਹਾਜਰ ਸਨ।

Post a Comment