ਮੌੜ ਮੰਡੀ 23 ਫਰਵਰੀ (ਹੈਪੀ ਜਿੰਦਲ) ਪਰਮ ਪੂਜਯ ਗੁਰੂ ਦੇਵ ਬ੍ਰਹਮ ਨਿਸ਼ਠ ਸ਼ਾਂਤ ਮੂਰਤੀ ਭੇਖ ਰਤਨ. ਭੇਖ ਭੂਸ਼ਣ, ਸ਼੍ਰੀ ਮਾਨ 108 ਮਹੰਤ ਸਵਾਮੀ ਮੂਨੀ ਜੀ ਜੋ ਕਿ ਡੇਰਾ ਬਾਬਾ ਨਿੱਕੂ ਰਾਮ ਜੀ ਦਾ ਸੰਚਾਲਣ 1965 ਤੋ ਕਰ ਰਹੇ ਸਨ ਮਿਤੀ 8/02/2013 ਨੂੰ ਆਪਣਾ ਪੰਚ ਭੋਤਿਕ ਸਰੀਰ ਤਿਆਗ ਕੇ ਬ੍ਰਹਮਲੀਨ ਹੋ ਗਏ ਸਨ।ਡੇਰਾ ਬਾਬਾ ਨਿੱਕੂ ਰਾਮ ਮੌੜ ਮੰਡੀ ਵਿੱਚ ਪ੍ਰਾਚੀਨ ਹਨੂੰਮਾਨ ਮੰਦਿਰ ਦੇ ਨਾਮ ਨਾਲ ਪ੍ਰਸਿੱਧ ਹੈ। ਉਨ੍ਹਾਂ ਦੇ ਨਮਿੱਤ ਰੱਖੇ ਸ਼੍ਰੀ ਅਖੰਡ ਪਾਠ ਦਾ ਭੋਗ 24/02/2013 ਨੂੰ ਡੇਰਾ ਬਾਬਾ ਨਿੱਕੂ ਰਾਮ ਜੀ ਨੇੜੇ ਥਾਣਾ ਮੌੜ ਵਿਖੇ ਪਾਇਆ ਜਾਵੇਗਾ।ਭੋਗ ਉਪਰੰਤ ਰਸਮ ਪਗੜੀ/ਗੁਰਗੱਦੀ ਦੇਣ ਦੀ ਰਸਮ ਸ਼੍ਰੀ ਮਹੇਸ਼ ਮੂਨੀ ਜੀ ਨੂੰ ਅਦਾ ਕੀਤੀ ਜਾਵੇਗੀ। ਮਿਤੀ 08/02/2013 ਤੋ ਹੀ ਸ਼ਰਧਾਲੂਆ ਵੱਲੋ ਡੇਰੇ ਵਿੱਚ ਬਾਬਾ ਜੀ ਦੇ ਨਮਿੱਤ ਹਰ ਰੋਜ ਲੰਗਰ ਚਲਾਏ ਜਾ ਰਹੇ ਹਨ ।ਭੋਗ ਉਪਰੰਤ ਲੰਗਰ ਅਤੁੱਟ ਵਰਤੇਗਾ।ਪ੍ਰਬੰਧਕ- ਸਵਾਮੀ ਕਿਸ਼ੋਰ ਦਾਸ ਜੀ,ਮਹੰਤ ਅੰਮ੍ਰਿਤ ਮੂਨੀ ਦਾਸ ਜੀ, ਸੰਤ ਰਮੇਸ਼ ਮੂਨੀ ਜੀ, ਸੰਤ ਰਵਿੰਦਰ ਮੂਨੀ ਜੀ, ਸੰਤ ਰਵੀ ਮੂਨੀ ਜੀ, ਸੰਤ ਰਤਨ ਮੂਨੀ ਜੀ,ਸੰਤ ਨੋਵੀ ਦਾਸ ਜੀ ਵੱਲੋ ਪ੍ਰਬੰਧ ਬਹੁਤ ਹੀ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ।


Post a Comment