ਸੰਗਰੂਰ, 22 ਫਰਵਰੀ (ਸੂਰਜ ਭਾਨ ਗੋਇਲ)- ਦੂਜੀ ਆਈ.ਆਰ.ਬੀ ਲੱਡਾ ਕੋਠੀ ਸੰਗਰੂਰ ਵਿਖੇ ਸ੍ਰੀ ਪਰਮਜੀਤ ਸਿੰਘ ਗਰੇਵਾਲ, ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਆਈ.ਆਰ.1(ਪੰਜਾਬ) ਪਟਿਆਲਾ ਦੀ ਪ੍ਰਧਾਨਗੀ ਹੇਠ ਆਈ.ਆਰ.ਬੀ ਬਟਾਲੀਅਨਜ਼ ਦੇ ਸਮੂਹ ਕਮਾਂਡੈਂਟਸ ਨਾਲ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਦੌਰਾਨ ਸੁਰੱਖਿਆਂ ਨਾਲ ਸੰਬੰਧਤ ਅਤੇ ਜਵਾਨਾਂ ਦੇ ਵੈਲਫੇਅਰ ਲਈ ਅਹਿਮ ਮੁੱਦੇ ਵਿਚਾਰੇ ਗਏ। ਮੀਟਿੰਗ ਤੋਂ ਬਾਅਦ ਦੂਜੀ ਆਈ.ਆਰ.ਬੀ ਦੇ ਦਰਜ਼ਾ 4 ਕਰਮਚਾਰੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਮੁਫਤ ਬੂਟ ਵੰਡੇ ਗਏ। ਇਸ ਤੋਂ ਇਲਾਵਾ ਵਾਤਾਵਰਣ ਦੀ ਸ਼ੁਧਤਾ ਲਈ ਸ. ਗਰੇਵਾਲ ਦੀ ਰਹਿਨੁਮਈ ਹੇਠ 300 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਸ੍ਰੀ ਮਨਦੀਪ ਸਿੰਘ ਸਿੱਧੂ ਪੀ.ਪੀ.ਐਸ ਕਮਾਂਡੈਂਟ ਪਹਿਲੀ ਆਈ.ਆਰ.ਬੀ, ਗੁਰਦੀਪ ਸਿੰਘ ਪੀ.ਪੀ.ਐਸ ਕਮਾਂਡੈਂਟ ਦੂਜੀ ਆਈ.ਆਰ.ਬੀ, ਸ੍ਰੀ ਹਰਜਿੰਦਰ ਸਿੰਘ ਪੀ.ਪੀ.ਐਸ ਕਮਾਂਡੈਂਟ ਤੀਜੀ ਆਈ.ਆਰ.ਬੀ, ਸ੍ਰੀ ਬਾਬੂ ਲਾਲ ਮੀਨਾ ਆਈ.ਪੀ.ਐਸ ਕਮਾਂਡੈਂਟ ਚੋਥੀ ਆਈ.ਆਰ.ਪੀ, ਸ੍ਰੀ ਨਰਿੰਦਰ ਸਿੰਘ ਪੀ.ਪੀ.ਐਸ ਸਹਾਇਕ ਕਮਾਂਡੈਂਟ ਪੰਜਾਵੀ ਆਈ.ਆਰ.ਬੀ, ਸ੍ਰੀਮਤੀ ਸਵਰਨਜੀਤ ਕੌਰ ਪੀ.ਪੀ.ਐਸ ਡੀ.ਐਸ.ਪੀ ਛੇਵੀ ਆਈ.ਆਰ.ਬੀ ਅਤੇ ਸ੍ਰੀ ਸਵਿੰਦਰ ਸਿੰਘ ਸੰਧੂ ਪੀ.ਪੀ.ਐਸ ਕਮਾਂਡੈਂਟ ਸੱਤਵੀਂ ਆਈ.ਆਰ.ਬੀ ਅਤੇ ਹੋਰ ਅਧਿਕਾਰੀ ਸਾਹਿਬਾਨ ਹਾਜ਼ਰ ਸਨ।


Post a Comment