ਸੰਗਰੂਰ,ਅਮਰਗੜ•, 22 ਫਰਵਰੀ (ਸੂਰਜ ਭਾਨ ਗੋਇਲ)- ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ ਬਨਭੌਰਾ ਵਿਖੇ ਸਮੂਹ ਸਟਾਫ਼ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਕੀਤੇ ਯੋਗਦਾਨ ਸਦਕਾ ਸਕੂਲ ਦੇ ਵਿਦਿਆਰਥੀਆਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਲਈ ਆਰ.ਓ ਸਿਸਟਮ ਲਗਵਾਇਆ ਗਿਆ। ਆਰ.ਓ ਸਿਸਟਮ ਦਾ ਉਦਘਾਟਨ ਹਲਕਾ ਅਮਰਗੜ• ਦੇ ਐਮ.ਐਲ.ਏ ਸ. ਇਕਬਾਲ ਸਿੰਘ ਝੂੰਦਾਂ ਨੇ ਕੀਤਾ। ਉਨ•ਾਂ ਤਕਰੀਬਨ 50,000 ਹਜ਼ਾਰ ਰੁਪਏ ਦੀ ਕੀਮਤ ਨਾਲ ਲੱਗਣ ਵਾਲੇ ਆਰ.ਓ ਸਿਸਟਮ ਲਈ ਸਮੂਹ ਸਟਾਫ਼ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ•ਾਂ ਕਿਹਾ ਪਾਣੀ ਅੰਦਰ ਗੰਦਗੀ ਕਾਰਨ ਕਈਂ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਆਰ.ਓ ਦਾ ਪਾਣੀ ਲਾਭਦਾਇਕ ਸਾਬਿਤ ਹੁੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਸ. ਜਸਵਿੰਦਰ ਸਿੰਘ, ਸਕੂਲ ਪ੍ਰਿੰਸੀਪਲ ਮੈਡਮ ਹਰਜੀਤ ਕੌਰ, ਦਰਸ਼ਨ ਸਿੰਘ, ਸ. ਪਰਮਜੀਤ ਸਿੰਘ ਚੀਮਾ, ਮਨਦੀਪ ਸਿੰਘ, ਅਮਨਦੀਪ ਸਿੰਘ, ਪ੍ਰਵੀਨ ਕੁਮਾਰ, ਅਮਰਜੀਤ ਸਿੰਘ, ਸਤਨਾਮ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Post a Comment