ਮਾਨਸਾ, 22 ਫਰਵਰੀ ( ਸਫਲਸੋਚ) ਜ਼ਿਲ•ੇ ਵਿਚ ਪੋਲਿਓ ਦੇ ਖਾਤਮੇ ਲਈ ਕੱਲ• ਤੋਂ ਸ਼ੁਰੂ ਹੋ ਰਹੇ ਪਲਸ ਪੋਲਿਓ ਗੇੜ ਲਈ ਜ਼ਿਲ•ਾ ਪ੍ਰਸਾਸ਼ਨ ਨੇ ਸਿਹਤ ਵਿਭਾਗ ਤੋਂ ਇਲਾਵਾ ਬਾਕੀ ਵਿਭਾਗਾਂ ਅਤੇ ਸਮਾਜ-ਸੇਵੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮਾਨਸਾ ਵਿਚ 24, 25 ਅਤੇ 26 ਫਰਵਰੀ ਨੂੰ ਪਲਸ ਪੋਲਿਓ ਗੇੜ ਨੂੰ ਸਫ਼ਲਤਾਪੂਰਵਕ ਨੇਪਰੇ ਚੜ•ਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਲੋਕ ਸੇਵਾ ਵਾਲੇ ਕਾਰਜ ਵਿਚ ਅਣਗਹਿਲੀ ਬਿਲਕੁੱਲ ਨਾ ਵਰਤੀ ਜਾਵੇ। ਉਨ•ਾਂ ਕਿਹਾ ਕਿ ਘਰਾਂ ਤੋਂ ਇਲਾਵਾ ਜ਼ਿਲ•ੇ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਭੱਠਿਆਂ, ਝੁੱਗੀ-ਝੌਪੜੀਆਂ, ਨਿਰਮਾਣ ਅਧੀਨ ਇਮਾਰਤਾਂ, ਟੱਪਰੀਵਾਸਾਂ ਦੇ ਟਿਕਾਣਿਆਂ ਅਤੇ ਹਾਈ ਰਿਸਕ ਏਰੀਏ ਵਿਚ ਕੋਈ ਵੀ ਬੱਚਾ ਪੋਲਿਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ•ਾਂ ਜ਼ਿਲ•ਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਵ-ਜੰਮੇ ਬੱਚੇ ਤੋਂ ਲੈਕੇ 5 ਸਾਲ ਤੱਕ ਦੇ ਬੱਚੇ ਨੂੰ ਪੋਲਿਓ ਬੂੰਦਾਂ ਜ਼ਿੰਮੇਵਾਰੀ ਨਾਲ ਪਿਲਾਉਣ। ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਨੇ ਕਿਹਾ ਕਿ ਮਾਨਸਾ ਜ਼ਿਲ•ੇ ਵਿੱਚ 91610 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਲਈ ਰੈਗੂਲਰ 287 ਬੂਥ ਅਤੇ ਟਰਾਂਜਿਟ 13 ਬੂਥ ਲਗਾਏ ਗਏ ਹਨ। ਉਨ•ਾਂ ਕਿਹਾ ਕਿ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼੍ਯਨਾਂ ’ਤੇ ਪੋਲਿਓ ਬੂੰਦਾਂ ਪਿਲਾਉਣ ਲਈ 13 ਟਰਾਂਜਿਟ ਟੀਮਾਂ ਲਗਾਈਆਂ ਜਾ ਰਹੀਆਂ ਹਨ, ਜੋ ਹਰ ਸਮੇਂ ਬੱਚਿਆਂ ਨੂੰ ਬੂੰਦਾਂ ਪਿਲਾਉਣ ਲਈ ਕੰਮ ਕਰਨਗੀਆਂ। ਉਨ•ਾਂ ਕਿਹਾ ਕਿ ਭੱਠਿਆਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ਅਤੇ ਝੁੱਗੀਆਂ-ਝੌਂਪੜੀਆਂ ਲਈ 14 ਮੋਬਾਇਲ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਇਸ ਸਾਰੇ ਕੰਮ ਨੂੰ ਸਫ਼ਲਤਾ-ਪੂਰਵਕ ਨੇਪਰੇ ਚਾੜ•ਨ ਲਈ 85 ਸੁਪਰਵਾਈਜ਼ਰ ਲਗਾਏ ਗਏ ਹਨ। ਉਨ•ਾਂ ਕਿਹਾ ਕਿ ਪਲਸ ਪੋਲਿਓ ਦੇ ਇਸ ਗੇੜ ਦੀ ਦੇਖ-ਰੇਖ ਲਈ ਜ਼ਿਲ•ਾ ਪੱਧਰ ਤੋਂ 5 ਅਧਿਕਾਰੀਆਂ ਦੀਆਂ ਸੁਪਰਵਾਈਜ਼ਰ ਟੀਮਾਂ ਵੱਖ-ਵੱਖ ਏਰੀਏ ਵਿਚ ਵਿੱਢੀ ਜਾ ਰਹੀ ਇਸ ਮੁਹਿੰਮ ਦਾ ਜਾਇਜ਼ਾ ਲੈਣਗੀਆਂ। ਜ਼ਿਲ•ਾ ਟੀਕਾਕਰਨ ਅਫ਼ਸਰ ਡਾ. ਆਸ਼ਾ ਕਿਰਨ ਨੇ ਕਿਹਾ ਕਿ ਮੁਹਿੰਮ ਦੇ ਪਹਿਲੇ ਦਿਨ ਬੱਚਿਆਂ ਨੂੰ ਪੋਲਿਓ ਬੂਥਾਂ ’ਤੇ ਪੋਲਿਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਬਾਕੀ ਰਹਿੰਦੇ ਬੱਚਿਆਂ ਨੂੰ 25 ਅਤੇ 26 ਫਰਵਰੀ ਨੂੰ ਘਰ-ਘਰ ਜਾ ਕੇ ਪਿਲਾਈਆਂ ਜਾਣਗੀਆਂ ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਸਕੇ।

Post a Comment