ਨਾਂਭਾ, 5 ਫਰਵਰੀ (ਜਸਬੀਰ ਸਿੰਘ ਸੇਠੀ) ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ । ਜਿਸ ਤਹਿਤ ਪੰਜਾਬ ਦੇ ਸਹਿਰਾਂ ਅਤੇ ਪਿੰਡਾਂ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਜਲਦ ਹੀ ਪਿੰਡਾਂ ਲਈ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਹਰੇਕ ਪਿੰਡਾਂ ਦੇ ਸਾਰੇ ਕੰਮਾਂ ਨੂੰ ਇੱਕ ਬਾਰ ਵਿਚ ਹੀ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਸ: ਮੱਖਣ ਸਿੰਘ ਲਾਲਕਾ ਨੇ ਨਾਭਾ ਨੇੜਲੇ ਪਿੰਡ ਸਾਲੂਵਾਲ ਵਿਖੇ 33 ਲੱਖ ਦੀ ਲਾਗਤ ਨਾਲ ਤਿਆਰ ਬੱਸ ਸਟੈਡ, ਪਾਣੀ ਵਾਲੀ ਟੈਕੀ, ਗਲੀਆਂ ਨਾਲੀਆਂ ਅਤੇ ਗੇਟ ਦਾ ਉਦਘਾਟਨ ਕਰਨ ਉਪਰੰਤ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸ: ਲਾਲਕਾ ਨੇ ਕਿਹਾ ਕਿ ਪੰਚਾਇਤ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਦੁਆਰਾ ਪਿੰਡਾਂ ਨੂੰ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਹੀ ਪੂਰਾ ਕਰਵਾਇਆ ਜਾਵੇਗਾ । ਇਸ ਮੌਕੇ ਪਿੰਡ ਵਾਸੀਆਂ ਵੱਲੋ ਹਲਕਾ ਇੰਚਾਰਜ ਸ: ਲਾਲਕਾ ਦਾ ਵਿਸੇਸ ਸਨਮਾਨ ਕੀਤਾ ਗਿਆ। ਇਸ ਮੌਕੇ ਅਸੋਕ ਬਾਂਸਲ ਮੈਬਰ ਜਨਰਲ ਕੌਸਲ, ਸ: ਗੁਰਦਿਆਲ ਇੰਦਰ ਸਿੰਘ ਬਿੱਲੂ ਸਾਬਕਾ ਚੇਅਰਮੈਨ, ਗੁਰਚਰਨ ਸਿੰਘ ਘਮਰੌਦਾ ਚੇਅਰਮੈਨ ਬਲਾਕ ਸੰਮਤੀ ਨਾਭਾ, ਗੁਰਸੇਵਕ ਸਿੰਘ ਗੋਲੂ ਜਿਲ੍ਹਾਂ ਪ੍ਰਧਾਨ ਐਸ ਓ ਆਈ, ਬੀ ਡੀ ਪੀ ਓ ਅਕਬਰ ਅਲੀ, ਕਰਮ ਸਿੰਘ ਮਾਂਗੇਵਾਲ ਮੈਬਰ ਵਰਕਿੰਗ ਕਮੇਟੀ, ਸੁਰਿੰਦਰ ਸਿੰਘ ਬੱਬੂ ਪ੍ਰਚਾਰਕ ਸਕੱਤਰ ਬੀ ਸੀ ਵਿੰਗ, ਪ੍ਰਿਤਪਾਲ ਕੌਰ ਸਰਪੰਚ, ਚਮਕੌਰ ਸਿੰਘ, ਹਰਪਾਲ ਕੌਰ ਵਜੀਦਪੁਰ ਮੈਬਰ ਬਲਾਕ ਸੰਮਤੀ, ਸਾਹਬ ਸਿੰਘ, ਬਸੀਰ ਮੁਹੰਮਦ, ਗੁਰਵਿੰਦਰ ਸਿੰਘ ਪੰਚ, ਗੇਜਾ ਪੰਧੇਰ ਸਾਬਕਾ ਪੰਚ, ਦੇਵਾ ਸਿੰਘ, ਮੇਹਰਦੀਨ, ਏ ਐਸ ਆਈ. ਨਰਿੰਦਰ ਸਿੰਘ, ਹਰਪਾਲ ਸਿੰਘ ਰਾਜਗੜ੍ਹ ਸੀਨੀਅਰ ਅਕਾਲੀ ਆਗੂ, ਜਸਵੀਰ ਸਿੰਘ ਵਜੀਦਪੁਰ ਪੀ ਏ ਲਾਲਕਾ ਸਮੁੱਚੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

Post a Comment