ਮੋੜ ਮੰਡੀ-- (ਹੈਪੀ ਜਿੰਦਲ) ਬੀਤੇ ਦਿਨ ਯੂਥ ਅਕਾਲੀ ਦਲ ਸਰਕਲ ਮੋੜ ਦੇ ਪ੍ਰਧਾਨ ਜਗਸੀਰ ਸਿੰਘ ਬੁਰਜ ਦੀ ਮਾਤਾ ਦਲੀਪ ਕੋਰ ਦੇ ਅਕਾਲ ਚਲਾਣੇ ਤੇ ਰੱਖੇ ਗਏ ਸਹਿਜ ਪਾਠ ਦੇ ਭੋਗ ਉਪਰੰਤ ਅਕਾਲੀ ਲੀਡਰਾਂ ਨੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੋਕੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਸ ਪਰਿਵਾਰ ਦੀ ਅਕਾਲੀ ਦਲ ਨੂੰ ਬਹੁਤ ਦੇਣ ਹੈ ਜਦ ਕਿ ਪਾਰਟੀ ਦੇ ਔਖੇ ਸਮੇ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਅਤੇ ਦਿਨ-ਰਾਤ ਪਾਰਟੀ ਦੀ ਚੜਦੀ ਕਲਾ ਲਈ ਕੰਮ ਕੀਤਾ। ਉਨਾਂ ਕਿਹਾ ਕਿ ਮਾਤਾ ਜੀ ਦੇ ਚਲੇ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਪਾਰਟੀ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਇਸ ਤੋ ਇਲਾਵਾ ਜਗਦੀਪ ਸਿੰਘ ਨਕਈ ਨੇ ਵੀ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਸਿਘੰ ਸਾਬਕਾ ਚੇਅਰਮੈਨ ਨੇ ਨਿਭਾਈ। ਇਸ ਮੋਕੇ ਅਮਰਜੀਤ ਸਿਘ ਸਿੱਧੂ, ਸੁਖਰਾਜ ਸਿਘੰ ਨੱਤ, ਸਰੂਪ ਸਿੰਗਲਾ, ਜਥੇਦਾਰ, ਗੁਰਤੇਜ ਸਿੰਘ ਢੱਡੇ, ਜਥੇਦਾਰ ਕੁਲਦੀਪ ਸਿੰਘ, ਬਲਵੀਰ ਸਿਘ ਸਿੱਧੂ ਤਲਵੰਡੀ ਸਾਬੋ, ਬਲਦੇਵ ਸਿੰਘ ਝੰਡੂਕੇ, ਅੰਗਰੇਜ ਸਿੰਘ ਮੋੜ ਚੜਤ ਸਿਘ, ਧਰਮਪਾਲ ਮੋੜ, ਗੁਰਪ੍ਰੀਤ ਪੀਰਕੋਟ, ਸੁਰਿੰਦਰ ਪਾਲ ਮਾਹਲ, ਬੀਰਬਲ ਦਾਸ, ਮਨੋਜ ਕੁਮਾਰ ਮੋਜੀ, ਜਗਜੀਤ ਸਿੰਘ ਜੋਧਪੁਰ, ਵਿਜੈ ਕੁਮਾਰ ਸੰਦੋਹਾ ਪ੍ਰਧਾਨ, ਵਿਜੈ ਕੁਮਾਰ ਸਾਬਕਾ ਐਮ ਸੀ ਆਦਿ ਵਰਕਜ਼ ਮੋਜੂਦ ਸਨ।

Post a Comment