ਭਦੌੜ/ਸ਼ਹਿਣਾ 10 ਫਰਵਰੀ (ਸਾਹਿਬ ਸੰਧੂ) : ਸਾਡੇ ਦੇਸ਼ ਅੰਦਰ ਦਿਨੋ ਦਿਨ ਵੱਧ ਰਹੀ ਟਰੈਫਿਕ ਸਮੱਸਿਆ ਨਾਲ ਜਿੱਥੇ ਹਰ ਰੋਜ ਦੀ ਤਰ•ਾਂ ਅਨੇਕਾਂ ਐਕਸੀਡੈਂਟਾਂ ਨਾਲ ਮੌਤਾਂ ਹੋ ਜਾਂਦੀਆਂ ਹਨ ਅਤੇ ਬਹੁਤੇ ਕੰਮਕਾਰ ਕਰਨ ਤੋਂ ਲਾਚਾਰ ਹੋ ਜਾਂਦੇ ਹਨ, ਇਸੇ ਹੀ ਤਰ•ਾਂ ਦੀ ਹੋਈ ਹੈ ਇੱਥੋਂ ਨੇੜਲੇ ਪਿੰਡ ਜਾਂਗਪੁਰ (ਮੁੱਲਾਪੁਰ) ਦੇ ਨੌਜਵਾਨ ਸੁਖਵਿੰਦਰ ਸਿੰਘ ਨਾਲ ਜਿਸ ਦਾ ਕੁਝ ਸਾਲ ਪਹਿਲਾ ਐਕਸੀਡੈਂਟ ਹੋਣ ਕਾਰਨ ਰੀਡ• ਦੀ ਹੱਡੀ ਦੇ ਮਣਕੇ ਟੁੱਟ ਗਏ ਸਨ, ਜਿਸ ਕਾਰਨ ਉਹ ਚੱਲਣ ਤੋਂ ਅਸਮਰੱਥ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਦੀ ਮਾਤਾ ਅਜਮੇਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਘਰ ਵਿੱਚ ਅੱਤ ਦੀ ਗਰੀਬੀ ਹੋਣ ਕਾਰਨ ਮੈਂ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹਾਂ, ਉਹਨਾਂ ਦੱਸਿਆ ਕਿ ਸੁਖਵਿੰਦਰ ਸਿੰਘ ਸ਼ਹਿਰ ਤੋਂ ਪਿੰਡ ਨੂੰ ਆ ਰਿਹਾ ਸੀ, ਜਿਸ ਦਾ ਰਸਤੇ ਵਿੱਚ ਐਕਸੀਡੈਂਟ ਹੋ ਜਾਣ ਕਾਰਨ ਰੀਡ• ਦੀ ਹੱਡੀ ਦੇ ਮਣਕੇ ਟੁੱਟ ਗਏ, ਜਿਸ ਕਾਰਨ ਉਹ ਚੱਲਣ ਫਿਰਨ ਤੋਂ ਵੀ ਅਸਮਰੱਥ ਹੈ, ਸੁਖਵਿੰਦਰ ਹੀ ਇੱਕਲਾ ਘਰ ਵਿੱਚ ਕਮਾਊ ਸੀ, ਜਿਸ ਕਾਰਨ ਸਾਡੇ ਘਰ ਦਾ ਗੁਜਾਰਾ ਚਲਾਉਣਾ ਵੀ ਬੰਦ ਹੋ ਗਿਆ। ਮਾਤਾ ਨੇ ਕਿਹਾ ਕਿ ਡਾਕਟਰਾਂ ਦੇ ਮੁਤਾਬਿਕ ਸੁਖਵਿੰਦਰ ਦੇ ਇਲਾਜ ਲਈ ਲੱਖਾਂ ਰੁਪਏ ਖਰਚ ਆਉਣੇ ਹਨ, ਜੋ ਮੇਰੇ ਵੱਸ ਤੋਂ ਬਾਹਰ ਹੈ, ਮੈਂ ਤਾਂ ਘਰ ਦਾ ਗੁਜਾਰਾ ਵੀ ਪਿੰਡ ਦੇ ਘਰਾਂ ਵਿੱਚ ਕੰਮਕਾਰ ਕਰਕੇ ਚਲਾ ਰਹੀ ਹਾਂ, ਮਾਤਾ ਅਜਮੇਰ ਕੌਰ ਨੇ ਸਮਾਜਸੇਵੀ ਸੰਸਥਾਵਾਂ, ਐਨ.ਆਰ. ਆਈ. ਅੱਗੇ ਸਹਾਇਤਾ ਕਰਨ ਦੀ ਗੁਹਾਰ ਲਗਾਈ ਹੈ ਕਿ ਮੇਰੇ ਪੁੱਤਰ ਦੇ ਇਲਾਜ ਲਈ ਕੁਝ ਨਾ ਕੁਝ ਸਹਾਇਤਾ ਕੀਤੀ ਜਾਵੇ, ਜਿਸ ਕਾਰਨ ਮੇਰੇ ਪੁੱਤਰ ਦੀ ਜਾਨ ਬਚ ਸਕੇ। ਜਿਕਰਯੋਗ ਹੈ ਕਿ ਘਰ ਵਿੱਚ ਅੱਤ ਦੀ ਗਰੀਬੀ ਹੋਣ ਕਰਕੇ ਬਿਰਧ ਮਾਤਾ ਬਹੁਤ ਮੁਸ਼ਕਿਲ ਨਾਲ ਘਰ ਦਾ ਗੁਜਾਰਾ ਲੋਕਾਂ ਦੇ ਘਰਾਂ ਵਿੱਚ ਕੰਮਕਾਜ ਕਰਕੇ ਚਲਾ ਰਹੀ ਹੈ। ਉਸ ਨੇ ਮੀਡੀਆ ਦੀ ਸਹਾਇਤਾ ਨਾਲ ਮੱਦਦ ਦੀ ਅਪੀਲ ਕੀਤੀ ਹੈ, ਜੇਕਰ ਕਿਸੇ ਸਮਾਜ ਸੇਵੀ ਜਾਂ ਐਨ.ਆਰ.ਆਈ ਨੇ ਇਸ ਗਰੀਬ ਪਰਿਵਾਰ ਦੀ ਮੱਦਦ ਲਈ ਅੱਗੇ ਆਉਣਾ ਚਾਹੁੰਦਾ ਹੈ ਤਾਂ ਇਸ ਪਰਿਵਾਰ ਦੀ ਜਾਣਕਾਰੀ ਇਸ ਲੜਕੇ ਦੇ ਜੀਜਾ ਨਾਲ 9915863853 ਤੇ ਜਾਂ ਸਬੰਧੀ ਪਿੰਡ ਦੀ ਪੰਚਾਇਤ ਨਾਲ ਰਾਬਤਾ ਕਾਇਮ ਕਰਕੇ ਖਾਤਾ ਨੰਬਰ 0340000303081336 ਵਿੱਚ ਸਹਾਇਤਾ ਰਾਸ਼ੀ ਭੇਜ ਸਕਦਾ ਹੈ।
Post a Comment