ਹੁਸ਼ਿਆਰਪੁਰ, 22 ਫਰਵਰੀ 2013/ ਸਫਲਸੋਚ/ਸਿਹਤ ਵਿਭਾਗ ਹੁਸ਼ਿਆਰਪੁਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮਨਸ਼ਵੀ ਕੁਮਾਰ ਦੀ ਅਗਵਾਈ ਹੇਠ ਚਲਣ ਵਾਲੇ ਕੌਮੀ ਪਲਸ ਪੋਲੀਓ 24 ਫਰਵਰੀ 2013 ਦੇ ਦੂਜੇ ਗੇੜ ਦੇ ਜਾਗਰੂਕਤਾ ਪ੍ਰਚਾਰ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਅੱਜ ਰਿਕਸ਼ਾ ਲਗਾ ਕੇ ਚੇਤਨਾ ਰੈਲੀ ਨੂੰ ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਡਾ. ਦੇਸ ਰਾਜ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਅਜੈ ਬੱਗਾ ਜਿਲ•ਾ ਟੀਕਾਕਰਣ ਅਫ਼ਸਰ, ਡਾ. ਰਜਨੀਸ਼ ਸੈਣੀ ਸਹਾਇਕ ਸਿਵਲ ਸਰਜਨ, ਡਾ. ਚੂਨੀ ਲਾਲ ਕਾਜਲ ਜਿਲ•ਾ ਪਰਿਵਾਰ ਭਲਾਈ ਅਫ਼ਸਰ, ਡਾ. ਸੁਰਿੰਦਰ ਮਲਿਕ ਜਿਲ•ਾ ਸਿਹਤ ਅਫ਼ਸਰ, ਸ਼੍ਰੀਮਤੀ ਮਨਮੋਹਣ ਕੌਰ ਜਿਲ•ਾ ਮਾਸ ਮੀਡੀਆ ਅਫ਼ਸਰ, ਸ਼੍ਰੀ ਅਸ਼ਵਨੀ ਤਿਵਾੜੀ ਐਨ.ਜੀ.ਓ., ਸ਼੍ਰੀ ਮਲਕੀਤ ਸਿੰਘ, ਲਾਇੰਨ ਅਜੈ ਕਪੂਰ, ਲਾਇਨ ਸ਼ਾਮ ਲਾਲ ਰਾਣਾ, ਸ਼੍ਰੀ ਮੁਹਮੰਦ ਆਸਿਫ਼ ਡੀ.ਪੀ.ਐਮ., ਸ਼੍ਰੀ ਸੁਨੀਲ ਪ੍ਰਿਏ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਰਮਨਦੀਪ ਕੌਰ ਜਿਲ•ਾ ਬੀ.ਸੀ.ਸੀ. ਫੈਸੀਲੀਟੇਟਰ, ਸ਼੍ਰੀ ਤਿਸ਼ਲ ਦੇਵੀ ਸਿੱਖਿਆਰਥੀ ਏ.ਐਨ.ਐਮ. ਸਕੂਲ, ਐਨ.ਐਚ.ਵੀ. ਸੁਰਿੰਦਰ ਵਾਲੀਆ, ਸ਼੍ਰੀ ਦੀਪਕ ਅਤੇ ਏ.ਐਨ.ਐਮ. ਸਕੂਲ ਦੀਆਂ ਵਿਦਿਆਰਥਣਾਂ ਅਤੇ ਸਿੱਖਿਆਰਥਣਾਂ ਸ਼ਾਮਿਲ ਹੋਈਆਂ। ਪਲਸ ਪੋÑਲੀਓ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਡਾ. ਸੁਰਿੰਦਰ ਗੰਗੜ ਨੇ ਦੱਸਿਆ ਕਿ 24 ਫਰਵਰੀ ਨੂੰ ਜਿਲ•ਾ ਹੁਸ਼ਿਆਰਪੁਰ ਵਿੱਚ ਡਾ. ਅਜੈ ਬੱਗਾ ਜਿਲ•ਾ ਟੀਕਾਕਰਣ ਅਫ਼ਸਰ ਦੀ ਦੇਖ ਰੇਖ ਹੇਠ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ 0 ਤੋਂ 5 ਸਾਲ ਦੇ 1,69,068 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਸਿਹਤ ਵਿਭਾਗ ਵੱਲੋਂ 784 ਸਥਾਈ ਬੂਥ ਲਗਾਏ ਗਏ ਹਨ ਅਤੇ ਇਸ ਦੌਰਾਨ 25 ਟਰਾਂਜਿਟ ਟੀਮਾਂ, 20 ਮੁਬਾਇਲ ਟੀਮਾਂ ਕੰਮ ਕਰਨਗੀਆਂ। ਜਿਸਦੇ ਲਈ 3316 ਮੈਂਬਰ ਅਤੇ 190 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਸ੍ਰੀਮਤੀ ਮਨਮੋਹਣ ਕੌਰ ਨੇ ਦੱਸਿਆ ਕਿ ਮੁਹਿੰਮ ਨੂੰ ਕਾਮਯਾਬ ਕਰਨ ਲਈ ਇਹ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸਦੇ ਨਾਲ ਹੀ ਸਿਟੀ ਕੇਬਲ ਰਾਹੀਂ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਸ਼ਹਿਰੀ ਖੇਤਰਾਂ ਵਿੱਚ ਰਿਕਸ਼ਾ ਰਾਹੀਂ ਅਤੇ ਪੇਂਡੂ ਖੇਤਰਾਂ ਵਿੱਚ ਧਾਰਮਿਕ ਥਾਵਾਂ ਤੋਂ ਮੁਨਿਆਦੀ ਕਰਵਾਈ ਜਾ ਰਹੀ ਹੈ। ਸਵੈ ਸੇਵੀ ਸੰਸਥਾਵਾਂ, ਪ੍ਰੈਸ ਅਤੇ ਇਲੈਕਟ੍ਰੋਨਿਕ ਮੀਡੀਆ ਦੀ ਸਹਿਯੋਗ ਨਾਲ ਵੀ ਜਾਗਰੂਕਤਾ ਪ੍ਰਚਾਰ ਕੀਤਾ ਜਾ ਰਿਹਾ ਹੈ। ਡਾ. ਅਜੈ ਬੱਗਾ ਜਿਲ•ਾ ਟੀਕਾਕਰਣ ਅਫ਼ਸਰ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਤੇ ਆਂਢ ਗੁਆਂਢ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ 24 ਫਰਵਰੀ ਨੂੰ ਪੋਲੀਓ ਬੂਥਾਂ ਤੇ ਜਰੂਰ ਲੈ ਕੇ ਆਉਣ ਤਾਕਿ ਸਾਰਿਆਂ ਦੇ ਸਹਿਯੋਗ ਨਾਲ ਪੋਲੀਓ ਵਰਗੀ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾਵੇ।

Post a Comment