ਫਿਰੋਜ਼ਪੁਰ 12 ਫਰਵਰੀ/ਸਫਲਸੋਚ/ ਬਾਰਡਰ ਸੁਰੱਖਿਆ ਫੋਰਸ ਦੀ 143ਵੀਂ ਬਟਾਲੀਅਨ ਦੇ ਕਮਾਂਡੈਂਟ ਸ਼੍ਰੀ ਕੇ.ਐਮ.ਐਸ. ਵਾਲਾ ਨੇ ਜ਼ਿਲ•ਾ ਮੈਜਿਸਟ੍ਰੇਟ ਫਿਰੋਜ਼ਪੁਰ ਸ. ਮਨਜੀਤ ਸਿੰਘ ਨਾਰੰਗ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁਝ ਕਿਸਾਨਾਂ ਵੱਲੋਂ ਭਾਰਤ-ਪਾਕਿ ਦੇ ਅੰਤਰਰਾਸ਼ਟਰੀ ਬਾਰਡਰ ਅਤੇ ਕੰਡਿਆਲੀਆਂ ਤਾਰਾਂ ਨੇੜੇ ਬੀ.ਟੀ. ਕਾਟਨ ਅਤੇ ਹੋਰ ਉਚੀਆਂ ਫਸਲਾਂ ਬੀਜ ਰਹੇ ਹਨ ਜਿਸ ਦਾ ਫਾਇਦਾ ਉਠਾ ਕੇ ਪਾਕਿਸਤਾਨੀਂ ਅੱਤਵਾਦੀ ਭਾਰਤ-ਪਾਕਿਸਤਾਨ ਦੇ ਬਾਰਡਰ ਨੂੰ ਕਰਾਸ ਕਰ ਜਾਂਦੇ ਹਨ। ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਨੂੰ ਵੇਖਦਿਆਂ ਜ਼ਿਲ•ਾ ਮੈਜਿਸਟ੍ਰੇਟ ਫਿਰੋਜ਼ਪੁਰ ਸ. ਮਨਜੀਤ ਸਿੰਘ ਨਾਰੰਗ ਨੇ ਇਸ ਸਬੰਧ ਵਿੱਚ ਮਨਾਹੀਂ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਕਿਸਾਨ ਅੰਤਰਾਸ਼ਟਰੀ ਸਰੱਹਦ ਤੇ ਲੱਗੀ ਕੰਡਿਆਲੀ ਤਾਰ ਅਤੇ ਸਰੱਹਦ ਦੇ ਨੇੜੇ ਬੀ.ਟੀ. ਕਾਟਨ ਅਤੇ ਹੋਰ ਉਚੀਆਂ ਫਸਲਾਂ ਦੀ ਬਿਜਾਈ ਨਹੀ ਕਰੇਗਾ। ਇਹ ਹੁੱਕਮ 31ਮਾਰਚ 2013 ਤੱਕ ਲਾਗੂ ਰਹਿਣਗੇ।
Post a Comment