* ਯੋਗਾ ਨੂੰ ਮਾਨਤਾ ਦੁਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ: ਵਿੱਤ ਮੰਤਰੀ ਪੰਜਾਬ

Tuesday, February 12, 20136comments


ਹੁਸ਼ਿਆਰਪੁਰ, 12 ਫਰਵਰੀ/ਸਫਲਸੋਚ/ 37ਵੀਂ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਦੇ ਚੌਥੇ ਦਿਨ ਦੇ ਇਨਡੋਰ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਦੇ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਚੁੰਨੀ ਲਾਲ ਭਗਤ ਅਤੇ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਕੀਤੀ। ਇਸ ਮੌਕੇ ਤੇ ਸ੍ਰੀ ਚੁੰਨੀ ਲਾਲ ਭਗਤ ਨੇ ਕਿਹਾ ਕਿ ਯੋਗਾ ਪ੍ਰਣਾਲੀ ਸਾਡੀ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਹਿੱਸਾ ਰਹੀ ਹੈ ਜਿਸ ਰਾਹੀਂ ਸਰੀਰ ਨੂੰ ਚੁਸਤ-ਫੁਰਤ ਅਤੇ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਭਾਰਤ ਵਿੱਚ ¦ਬੀ ਉਮਰ ਤੱਕ ਜਿੰਦਗੀ ਜਿਉਣ ਪਿੱਛੇ ਵੀ ਯੋਗਾ ਦਾ ਯੋਗਦਾਨ ਰਿਹਾ ਹੈ। ਅੱਜ ਅਸੀਂ ਯੋਗਾ ਤੋਂ ਦੂਰ ਹੋਣ ਕਰਕੇ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਾਂ । ਉਨ੍ਹਾਂ ਕਿਹਾ ਕਿ ਯੋਗਾ ਰਾਹੀਂ ਖਤਰਨਾਕ ਤੇ ਭਿਆਨਕ ਬੀਮਾਰੀਆਂ ਦਾ ਇਲਾਜ ਸੰਭਵ ਹੈ। ਉਨ੍ਹਾਂ ਇਸ ਮੌਕੇ ਤੇ ਯੋਗਾ ਐਸੋਸੀਏਸ਼ਨ ਨੂੰ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।                     ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਯੋਗਾ ਨੂੰ ਖੇਡਾਂ ਵਿੱਚ ਮਾਨਤਾ ਦੁਆਉਣ ਵਾਸਤੇ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਜਾਵੇਗੀ ਤਾਂ ਜੋ ਸਾਡੀ ਸੰਸਕ੍ਰਿਤ ਨਾਲ ਜੁੜੀ ਇਸ ਪ੍ਰਣਾਲੀ ਨੂੰ ਜੀਵਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਭਰ ਦੇ ਖਿਡਾਰੀ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਚੁਸਤ ਰੱਖਣ ਵਾਸਤੇ ਯੋਗਾ ਦਾ ਅਭਿਆਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋਗੀ ਤੇ ਸਨਿਆਸੀ ਯੋਗਾ ਰਾਹੀਂ ਹੀ ¦ਬੀਆਂ  ਉਮਰਾਂ ਭੋਗਦੇ ਰਹੇ ਹਨ।  ਉਨ੍ਹਾਂ ਨੇ ਇਸ ਮੌਕੇ ਤੇ ਯੋਗਾ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਲੜਕੇ ਤੇ ਲੜਕੀਆਂ ਨੂੰ ਵਧਾਈ ਦਿੱਤੀ ਜਿਹੜੇ ਕਿ ਯੋਗਾ ਦੇ ਵੱਖ-ਵੱਖ ਤਰ੍ਹਾਂ ਦੇ ਖਤਰਨਾਕ ਅਭਿਆਸ ਕਰਕੇ ਅੱਗੇ ਆਏ ਹਨ। ਉਨ੍ਹਾਂ ਇਸ ਮੌਕੇ ਤੇ ਯੋਗਾ ਐਸੋਸੀਏਸ਼ਨ ਨੂੰ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ੍ਰੀ ਚੁੰਨੀ ਲਾਲ ਭਗਤ ਸਥਾਨਕ ਸਰਕਾਰਾਂ ਮੰਤਰੀ ਅਤੇ ਸ੍ਰ: ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਵੱਲੋਂ  ਯੋਗਾ ਸਬੰਧੀ ਇੱਕ ਸੋਵੀਨਾਰ ਰਲੀਜ਼ ਕੀਤਾ ਗਿਆ ਅਤੇ ਹਾਜ਼ਰ  ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਤੇ ਸ੍ਰੀ ਤੀਕਸ਼ਨ ਸੂਦ ਸਾਬਕਾ ਮੰਤਰੀ ਪੰਜਾਬ ਅਤੇ ਚੇਅਰਮੈਨ ਆਰਗੇਨਾਈਜਿੰਗ ਕਮੇਟੀ ਨੇ ਕਿਹਾ ਕਿ ਯੋਗਾ ਅਤੇ ਆਯੂਰਵੈਦਿਕ ਪ੍ਰਣਾਲੀ ਬਹੁਤ ਹੀ ਪੁਰਾਣੀ ਪ੍ਰਣਾਲੀ ਹੈ ਅਤੇ ਯੋਗਾ ਨੂੰ ਪ੍ਰਫੂਲਤ ਕਰਨ ਵਾਸਤੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਵੱਲੋਂ ਵੱਖ-ਵੱਖ ਤਰ੍ਹਾਂ ਕੋਰਸ ਸ਼ੁਰੂ ਕੀਤੇ ਜਾਣਗੇ।  ਆਉਣ ਵਾਲੇ ਸਮੇਂ ਵਿੱਚ ਯੋਗਾ ਨੂੰ ਇੱਕ ਇਲਾਜ ਪ੍ਰਣਾਲੀ ਦੇ ਤੌਰ ਵੀ ਜਾਣਿਆ ਜਾਵੇਗਾ।  ਉਨ੍ਹਾਂ ਇਸ ਮੌਕੇ ਤੇ ਪੰਜਾਬ ਕੈਬਨਿਟ ਦੇ ਦੋਵੇਂ ਮੰਤਰੀਆਂ ਅਤੇ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ।  ਸ੍ਰੀ ਕੇ.ਸੀ. ਸ਼ਰਮਾ ਪ੍ਰਧਾਨ ਯੋਗ ਫੈਡਰੇਸ਼ਨ ਆਫ਼ ਇੰਡੀਆ, ਡਾ. ਓ.ਪੀ. ਉਪਾਧਿਆਏ ਵਾਈਸ ਚਾਂਸਲਰ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਅਤੇ ਅਸ਼ੋਕ ਕੁਮਾਰ ਅਗਰਵਾਲ ਸਕੱਤਰ ਯੋਗਾ ਫੈਡਰੇਸ਼ਨ ਆਫ਼ ਇੰਡੀਆ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਯੋਗਾ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਬੀ.ਐਸ. ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਕੈਪਟਨ ਕਰਨੈਲ ਸਿੰਘ ਐਸ ਡੀ ਐਮ, ਸ੍ਰੀ ਪੀ ਐਸ ਗਿੱਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਦਿਗਵਿਜੇ ਕਪਿਲ ਡੀ ਐਸ ਪੀ, ਮਹਿੰਦਰ ਭਗਤ ਭਾਜਪਾ ਆਗੂ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਪਰਮਜੀਤ ਸਿੰਘ ਈ ਓ,  ਸੰਤ ਬਾਬਾ ਰਣਜੀਤ ਸਿੰਘ, ਦੇਵ ਰਾਜ ਸ਼ਰਮਾ ਵਣ ਮੰਡਲ ਅਫ਼ਸਰ, ਸਤਵਿੰਦਰ ਪਾਲ ਸਿੰਘ ਢੱਟ ਯੂਥ ਅਕਾਲੀ ਆਗੂ, ਅਵਤਾਰ ਸਿੰਘ ਜੌਹਲ, ਰਾਣਾ ਰਣਬੀਰ ਸਿੰਘ, ਪਰਮਜੀਤ ਸਿੰਘ ਸੱਚਦੇਵਾ, ਯਸ਼ਪਾਲ ਸ਼ਰਮਾ, ਪ੍ਰਮੋਦ ਸੂਦ, ਦਿਲਬਾਗ ਰਾਏ, ਨਿਤਿਨ ਕੁਮਾਰ, ਰਾਜ ਕੁਮਾਰ, ਰਮੇਸ਼ ਸੂਦ, ਇੰਦਰਜੀਤ ਸ਼ਰਮਾ, ਰਾਮੇਸ਼ ਜ਼ਾਲਮ, ਵਿਜੇ ਪਠਾਨੀਆਂ, ਅਨੰਦਵੀਰ ਸਿੰਘ, ਰਘਬੀਰ ਬੰਟੀ, ਜੇ.ਐਸ ਸੋਹਲ, ਵਿਜੇ ਸੂਦ, ਅਸ਼ੋਕ ਸੂਦ, ਆਰ ਡੀ ਯਾਦਵ ਅਤੇ ਹੋਰ ਆਗੂ ਹਾਜ਼ਰ ਸਨ। ਸਟੇਜ ਸਕੱਤਰ ਦੀ ਭੁਮਿਕਾ ਸਾਬਕਾ ਡਿਪਟੀ ਡਾਇਰੈਕਟਰ ਖੇਡ ਵਿਭਾਗ ਹਰਪਾਲ ਕੰਵਰ ਨੇ ਨਿਭਾਈ। 




Share this article :

+ comments + 6 comments

Tuesday, March 17, 2020

iMazing Crack

Wednesday, April 07, 2021

tweakbit-pcrepairkit-crack is a complete and ideal package used to clean, speed up, and repair your PC in just seconds. There are many types of computers and laptops that go wrong and produce errors sometimes.
freeprokeys

Tuesday, February 22, 2022

it upholds duplicating to and sticking from any of these markup dialects. MathType Full Crack backings condition numbering and designing conditions, reordering HTML labels, and then some. Miracle Box Crack

Saturday, April 09, 2022

Hey man, .This was an excellent page for such a hard subject to talk about. I look forward to reading many more great posts like these. Thanks Gatte ki Sabji

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger