ਮੋਗਾ, 12 ਫਰਵਰੀ/ ਸਫਲਸੋਚ/ਜ਼ਿਲਾ ਚੋਣ ਅਫਸਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਸਬੰਧੀ ਸਪੱਸ਼ਟ ਕਰਦਿਆਂ ਦੱਸਿਆ ਹੈ ਕਿ ਜ਼ਿਮਨੀ ਚੋਣ ਦੌਰਾਨ ਚੈਕਿੰਗ ਦੌਰਾਨ ਜੇਕਰ ਕਿਸੇ ਉਮੀਦਵਾਰ, ਉਸਦੇ ਸਮੱਰਥਕ ਜਾਂ ਏਜੰਟ ਵੱਲੋਂ ਵਰਤੇ ਜਾ ਰਹੇ ਵਾਹਨ ‘ਚੋਂ ਪੰਜਾਹ ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਾਂ ਪੋਸਟਰ ਜਾਂ ਚੋਣ ਸਮੱਗਰੀ ਜਾਂ ਕਿਸੇ ਪ੍ਰਕਾਰ ਦਾ ਨਸ਼ੀਲਾ ਪਦਾਰਥ, ਸ਼ਰਾਬ, ਹਥਿਆਰ ਜਾਂ ਤੋਹਫੇ (ਜਿਨ•ਾਂ ਦੀ ਕੀਮਤ 10 ਹਜ਼ਾਰ ਤੋਂ ਜ਼ਿਆਦਾ ਹੋਵੇ) ਬਰਾਮਦ ਹੁੰਦਾ ਹੈ, ਜਿਸਨੂੰ ਵੋਟਰਾਂ ਨੂੰ ਭਰਮਾਉਣ ਵਾਸਤੇ ਜਾਂ ਹੋਰ ਗੈਰਕਾਨੂੰਨੀ ਕੰਮਾਂ ਲਈ ਵਰਤੇ ਜਾਣ ਦੀ ਅਸ਼ੰਕਾ ਹੋਵੇ, ਉਸਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ।ਉਨ•ਾਂ ਦੱਸਿਆ ਕਿ ਚੈਕਿੰਗ ਅਤੇ ਜ਼ਬਤ ਕੀਤੇ ਗਏ ਸਾਮਾਨ ਦੀ ਨਾਲੋਂ-ਨਾਲ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਇਸਦੀ ਸੀਡੀ ਦੀ ਇਕ ਕਾਪੀ ਰਿਟਰਨਿੰਗ ਅਫਸਰ ਕੋਲ ਜਮ•ਾਂ ਕਰਵਾਈ ਜਾਵੇਗੀ ਜੋ ਕਿ ਅੱਗੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ‘ਚ ਲਿਆਉਣਗੇ।
Post a Comment