ਮਾਨਸਾ 25ਫਰਵਰੀ (ਸਫਲਸੋਚ)ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ ਦਿਵਸ ਮਾਨਸਾ ਵਿਖੇ ਮਾਨਸਾ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਮੰਦਰ ਕਮੇਟੀ ਮਾਨਸਾ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਵਿਦਵਾਨ ਲੇਖਕ ਰਾਜਵੀਰ ਖਾਲਸਾ ਅੰਮ੍ਰਿਤਸਰ (ਰਿਕਸ਼ਾ ਚਾਲਕ) ਨੂੰ ਸ੍ਰੀ ਗੁਰੂ ਰਵਿਦਾਸ ਐਵਾਰਡ 2013 ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਗਰੀਬਾਂ ਨੂੰ ਸੰਭਾਲਣ ਵਾਲੇ ਗੁਰੂ ਨਾਨਕ ਦੇਵ ਜੀ ਭਗਤ ਪੂਰਨ ਸਿੰਘ ਮਦਰ ਟਰੇਸਾ ਵਰਗੇ ਲੋਕ ਮਹਾਨ ਹੋ ਗਏ ਤੇ ਦਲਿਤ ਸਮਾਜ, ਧਾਰਮਿਕ ਖੇਤਰ ਦੀ ਘੁੰਮਣ ਘੇਰੀ ਵਿੱਚ ਫਸ ਕੇ ਲੱਖਾਂ-ਕਰੋੜਾਂ ਰੁਪਏ ਬਰਬਾਦ ਕਰ ਰਿਹਾ ਹੈ। ਜਦ ਕਿ ਦੂਜੇ ਖੇਤਰਾਂ ਵਿੱਚੋਂ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ। ਦਲਿਤ ਸਮਾਜ ਨਸ਼ਿਆ ਦਾ ਵੱਡਾ ਖਰੀਦਦਾਰ ਬਣਿਆ ਹੋਇਆ ਹੈ। ਬਾਬਾ ਹਰਬੰਸ ੰਿਸਘ ਜਲੰਧਰ (ਭੈਣੀ ਬਾਘਾ) ਨੇ ਕਿਹਾ ਕਿ ਉ੍ਯੱਥੇ ਜਾਤ-ਪਾਤ ਕਿਸੇ ਨੇ ਨਹੀਂ ਪੁੱਛਣੀ ਤੇ ਉ੍ਯੱਥੇ ਅਮਲਾ ਨਾਲ ਨਬੇੜੇ ਹੋਣੇ ਹਨ। ਵਿਸ਼ੇਸ ਸਨਮਾਨਿਤ ਮੀਨਾਕਸ਼ੀ ਬਾਂਸਲ ਰਾਮਪੁਰਾ ਨੇ ਕਿਹਾ ਕਿ ਝੁੱਗੀ ਝੋਪੜੀਆਂ ਵਾਲੀਆਂ 70 ਕੁੜੀਆਂ ਜਿਨ•ਾਂ ਨੂੰ ਮੈਂ ਆਪਣੀਆਂ ਧੀਆਂ ਸਮਝ ਕੇ ਪੜ•ਾਉਂਦੀ ਹਾਂ। ਮੈਂ ਬੇਹੱਦ ਖੁਸ਼ ਹਾਂ। ਇਸ ਮੌਕੇ ਪ੍ਰੋ: ਰਾਜ ਭੁਪਿੰਦਰ ਕੌਰ ਤਲਵੰਡੀ ਸਾਬੋ ਨੂੰ ਵੀ ਸਨਮਾਨਿਤ ਕੀਤਾ ਗਿਆ। ਲੋਕ ਗਾਇਕ ਜਗਦੀਸ਼ ਜੀਦਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਜਿਨ•ਾਂ ਨੇ ਆਪਣੀਆਂ ਲੋਕ ਬੋਲੀਆਂ ਰਾਹੀਂ ਅੱਜ ਦੇ ਸਮਾਜਿਕ ਬੁਰਾਈਆਂ ਤੇ ਚਾਨਣਾ ਪਾਇਆ।ਇਸ ਮੌਕੇ ਪਹੁੰਚੇ ਸ਼੍ਰੀ ਕੁਲਦੀਪ ਸ਼ਰਮਾ ਐਸ.ਪੀ. ਆਪਰੇਸ਼ਨ ਮਾਨਸਾ ਨੇ ਪਹੁੰਚ ਕੇ ਗੁਰੂ ਰਵਿਦਾਸ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਆਤਮਾ ਸਿੰਘ ਪੁਮਾਰ, ਗੁਰਦੇਵ ਸਿੰਘ ਕੋਟ-ਧਰਮੂ, ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰੇਮ ਸਿੰਘ ਜਿਲ•ਾ ਪ੍ਰਧਾਨ ਪਰਜਾਪਤ ਭਲਾਈ ਸਮਾਜ, ਬਲਜਿੰਦਰ ਸ਼ਰਮਾ, ਹਰਿੰਦਰ ਸਿੰਘ ਧੁਰੀ ਸਮੇਤ ਹੋਰ ਸਨਮਾਨਿਤ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ। ਸਭਾ ਦੇ ਜਨਰਲ ਸਕੱਤਰ ਰਾਮ ਕ੍ਰਿਸ਼ਨ ਸਿੰਘ ਨੇ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਤੇ ਲੱਖ-ਲੱਖ ਵਧਾਈਆਂ ਦਿੰਦੇ ਹੋਏ ਸਾਂਝੀ ਵਾਲਤਾ, ਸਮਾਨਤਾ, ਭਾਈਚਾਰਕ ਸਾਂਝ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਦੀ ਲੋੜ ਹੈ। ਉਹਨਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਗੁਰੂ ਕਾ ਲੰਗਰ ਛਕਿਆ।

Post a Comment