ਮੌੜ ਮੰਡੀ (ਹੈਪੀ ਜਿੰਦਲ) ਮੌੜ ਮੰਡੀ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਰੂਲਰ ਯੂਥ ਕਲੱਬ ਪ੍ਰਧਾਨ ਭੁਪਿੰਦਰ ਸਿੰਘ ਮਾਨ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਮੌੜ ਖੁਰਦ ਅਤੇ ਹੋਰ ਸਕੂਲਾਂ ਵਿੱਚ ਵਿੱਚ ਬੱਚਿਆ ਨੂੰ ਚਾਇਨਾ ਡੋਰ ਵਿਰੁੱਧ ਅਭਿਮਾਨ ਚਲਾਇਆ ਅਤੇ ਬੱਚਿਆ ਨੂੰ ਚਾਇਨਾ ਡੋਰ ਨਾਲ ਪਤੰਗ ਨਾ ਉਡਾਉਣ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਬਸੰਤ ਪੰਚਮੀ ਖੁਸ਼ੀਆ ਦਾ ਤਿਉਹਾਰ ਹੈ ਲੇਕਿਨ ਕੁੱਝ ਸਾਲਾ ਤੋ ਪ੍ਰਚਲਿਤ ਚਾਇਨਾ ਡੋਰ ਕਾਰਨ ਬੱਚੇ, ਵੱਡੇ ਅਤੇ ਬੇਜੁਬਾਨ ਪੰਛੀ ਮੌਤ ਦਾ ਨਿਸ਼ਾਨਾ ਬਣ ਰਹੇ ਹਨ ਅਤੇ ਕਈ ਅਪਾਹਿਜ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਵਿਦਿਆਰਥੀਆ ਨੂੰ ਸ਼ਪਤ ਦਵਾਈ ਕਿ ਉਹ ਚਾਇਨਾ ਡੋਰ ਨਾਲ ਪਤੰਗ ਨਾ ਉਡਾਉਣ ਤਾਂ ਕਿ ਇਹ ਡੋਰ ਕਿਸੇ ਦੀ ਮੌਤ ਦਾ ਕਾਰਨ ਨਾ ਬਣ ਸਕੇ। ਇਸ ਮੌਕੇ ਰੂਲਰ ਯੂਥ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ, ਬਲਵਿੰਦਰ ਕੁਮਾਰ (ਹੈਪੀ) ਪ੍ਰਧਾਨ, ਜੀਵਨ ਗੁਪਤਾ, ਅਵਤਾਰ ਸਿੰਘ, ਰਜਿੰਦਰ ਅਰੋੜਾ, ਅਸ਼ਵਨੀ ਕੁਮਾਰ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਬਰ, ਦਰਸ਼ਨ ਸਿੰਘ ਪ੍ਰਿੰਸੀਪਲ, ਸਕੂਲ ਸਟਾਫ ਮੌਜੂਦ ਸਨ।

Post a Comment