ਮੋਗਾ, 6 ਫਰਵਰੀ/ ਸਫਲਸੋਚ/ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਤਹਿਸੀਲਦਾਰ ਸ੍ਰੀ ਲਖਵੀਰ ਸਿੰਘ ਵੱਲੋਂ ਆਰਥਿਕ ਗਣਨਾ ਦੇ ਕੰਮ ਦੀ ਹੁਣ ਤੱਕ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਉਨ੍ਹਾਂ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 9 ਫਰਵਰੀ ਤੱਕ ਕੀਤੇ ਗਏ ਕੰਮ ਦੀ ਰਿਪੋਰਟ ਹਰ ਹਾਲਤ ‘ਚ ਜਮ੍ਹਾਂ ਕਰਵਾਈ ਜਾਵੇ ਜਾਂ ਇਸ ਦੀ ਜਾਣਕਾਰੀ ਟੈਲੀਫੋਨ ਰਾਹੀਂ ਦੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ 12 ਫਰਵਰੀ ਤੱਕ ਆਰਥਿਕ ਗਣਨਾ ਸਬੰਧੀ ਸਾਰਾ ਕੰਮ ਨੇਪਰੇ ਚਾੜ੍ਹ ਲਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਨੂੰਨਗੋ ਸ੍ਰੀ ਦਰਸ਼ਨ ਸਿੰਘ ਅਤੇ ਮਾਸਟਰ ਟ੍ਰੇਨਰ ਸ੍ਰੀ ਬਲਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ-ਕਮ-ਡਿਸਟ੍ਰਿਕਟ ਇਕਨਾਮਿਕ ਸੈਂਸਜ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਵੱਲੋਂ ਕੀਤੀ ਗਈ ਮੀਟਿੰਗ ‘ਚ ਚਾਰਜ ਅਫਸਰਾਂ ਵੱਲੋਂ ਦੱਸਿਆ ਗਿਆ ਸੀ ਕਿ ਜ਼ਿਲੇ ‘ਚ ਕੰਮ ਪ੍ਰਗਤੀ ਅਧੀਨ ਹੈ ਅਤੇ ਉਨ੍ਹਾਂ 10 ਫਰਵਰੀ ਤੱਕ 90 ਫੀਸਦੀ ਕੰਮ ਮੁਕੰਮਲ ਕਰ ਲੈਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਸਬੰਧੀ ਅਗਲੀ ਮੀਟਿੰਗ ਹੁਣ 11 ਫਰਵਰੀ ਨੂੰ ਹੋਣੀ ਨਿਸ਼ਚਿਤ ਹੋਈ ਹੈ। ਜ਼ਿਕਰਯੋਗ ਹੈ ਕਿ ਛੇਵੀਂ ਆਰਥਿਕ ਗਣਨਾ ਵਿਚ ਤਾਇਨਾਤ ਖੇਤਰੀ ਅਮਲੇ ਵਲਂੋ ਆਰਥਿਕ ਗਣਨਾ ਦਾ ਕੰਮ 16 ਜਨਵਰੀ, 2013 ਤੋਂ 16 ਫਰਵਰੀ, 2013 ਤੱਕ ਮੁਕੰਮਲ ਕੀਤਾ ਜਾਣਾ ਹੈ। ਜ਼ਿਲੇ ਵਿਚ ਆਰਥਿਕ ਗਣਨਾ ਦੇ ਪੇਂਡੂ ਖੇਤਰ ਦੇ ਕੰਮ ਲਈ ਤਹਿਸੀਲਦਾਰ ਬਤੌਰ ਚਾਰਜ ਅਫਸਰ ਕੰਮ ਕਰ ਰਹੇ ਹਨ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰ ਬਤੌਰ ਚਾਰਜ ਅਫਸਰ ਨਿਯੁਕਤ ਕੀਤੇ ਹੋਏ ਹਨ।

Post a Comment