ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਪੁਲਿਸ ਹੱਥੇ ਚੜ੍ਹਿਆ
Sunday, February 03, 20130 comments
ਲੁਧਿਆਣਾ /ਸਤਪਾਲ ਸੋਨੀ/ ਭੈੜੇ ਅਨਸਰਾਂ ਅਤੇ ਨਸ਼ਿਆ ਦੇ ਸਮਗੱਲਰਾਂ ਵਿਰੁਧ ਆਰੰਭ ਕੀਤੀ ਗਈ ਮੁਹਿੰਮ ਨੂੰ ਅੱਜ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਇੰਨਸਪੈਕਟਰ ਸਤਵਿੰਦਰ ਸਿੰਘ ਮੁੱਖ ਅਫਸਰ ਥਾਣਾ ਦੁਗਰੀ ਸਮੇਤ ਪੁਲਿਸ ਪਾਰਟੀ ਦੇ ਭਾਈ ਹਿਮੰਤ ਸਿੰਘ ਨਗਰ ਇੱਟਾਂ ਵਾਲੇ ਚੌਂਕ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਪੁਲਿਸ ਪਾਰਟੀ ਨੁੰ ਦੇਖ ਕੇ ਪਿਛੇ ਮੁੜਨ ਲੱਗਾ ਜਿਹਨਾ ਨੂੰ ਕਾਬੂ ਕਰਕੇ ਪੁੱਛ-ਗਿੱਛ ਦੌਰਾਨ ਆਪਣਾ ਨਾਮ ਅਨਿਕੇਤ ਅਰੋੜਾ ਉਰਫ ਸੀਬੂ ਦਸਿਆ ਵਾਸੀ ਭਾਈ ਹਿਮੰਤ ਸਿੰਘ ਨਗਰ ਦਸਿਆ।ਤਲਾਸ਼ੀ ਲੈਣ ਤੇ ਉਸ ਦੇ ਕੋਲੋਂ ਇਕ ਪਲਾਸਟਿਕ ਦੇ ਲਿਫਾਫੇ ਵਿੱਚੋਂ 1100 ਨਸ਼ੇ ਦੀਆਂ ਗੋਲੀਆਂ ਫੈਨੋਟਿਲ ਅਤੇ 250 ਨਸ਼ੇ ਦੀਆਂ ਗੋਲੀਆਂ (ਨਿਟਰਜ਼ਪਾਮ-10) ਬਰਾਮਦ ਹੋਈਆਂ।ਆਰੋਪੀ ਦਾ ਵੱਡਾ ਭਰਾ ਵੀ ਨਸ਼ੇ ਦੀਆਂ ਗੋਲੀਆਂ ਵੇਚਦਾ ਸੀ ਜੋ ਇਸ ਸਮੇਂ ਜੇਲ ਵਿੱਚ ਹੈ। ਆਰੋਪੀ ਤੋਂ ਸਖਤੀ ਨਾਲ ਹੋਰ ਪੁੱਛ-ਗਿੱਛ ਜਾਰੀ ਹੈ ।

Post a Comment