ਕੋਟਕਪੂਰਾ/3 ਫਰਵਰੀ/ਜੇ.ਆਰ.ਅਸੋਕ/ਮੋਗਾ ਤੋਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਪਾਲ ਜੈਨ, ਰਿਜਾਇਨ ਅਤੇ ਜੁਆਇਨ ਇਕ ਪੁਰਾਣੀ ਰਿਵਾਇਤ ਹੈ, ਇਨ•ਾਂ ਸ਼ਬਦਾਂ ਦਾ ਪ੍ਰਗਟਵਾ ਦਰਸ਼ਨ ਸਿੰਘ ਢਿਲਵਾ, ਜਥੇਬੰਦਕ ਸਕੱਤਰ ਕਾਂਗਰਸ ਐਸ.ਸੀ ਵਿਭਾਗ ਪੰਜਾਬ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ•ਾਂ ਕਿਹਾ ਕਿ ਮੋਗਾ ਦੇ ਸਾਬਕਾ ਵਿਧਾਇਕ ਜੈਨ ਨੇ ਆਪਣੇ ਨਿੱਜੀ ਸਵਾਰਥਾ ਲਈ ਹਮੇਸ਼ਾਂ ਹੀ ਦਲਬਦਲੀ ਦੀ ਰਿਵਾਇਤ ਰੱਖੀ ਹੈ, ਬੇਅੰਤ ਸਿੰਘ ਸਰਕਾਰ ਵੇਲੇ ਇਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਨ, ਉਸ ਤੋਂ ਬਾਅਦ ਇਹ ਅਕਾਲੀ ਦਲ ਵਿਚ ਸ਼ਾਮਲ ਹੋਏ ਫਿਰ ਕਾਂਗਰਸ ਸਰਕਾਰ ਆਈ ਤੇ ਕਾਂਗਰਸ ਵਿਚ ਸ਼ਾਮਲ ਹੋ ਗਏ, ਨਗਰ ਕੌਂਸਲ ਦੇ ਪ੍ਰਧਾਨ ਤੋਂ ਵਿਧਾਇਕ ਬਣੇ । 2012 ਦੀਆਂ ਚੋਣਾਂ ਵਿਚ ਕਾਂਗਰਸ ਦੀ ਟਿਕਟ ਤੇ ਫਿਰ ਜਿੱਤ ਪ੍ਰਾਪਤ ਕੀਤੀ ਹੁਣ ਫਿਰ ਆਪਣੇ ਨਿੱਜੀ ਸਵਾਰਥਾਂ ਲਈ ਕਾਂਗਰਸ ਵਿਚੋਂ ਰਿਜ਼ਾਇਨ ਕਰਕੇ ਅਕਾਲੀ ਦਲ ਜੁਆਇਨ ਕਰ ਲਿਆ । ਉਨ•ਾਂ ਕਿਹਾ ਕਿ ਜੈਨ ਨੇ ਹਮੇਸ਼ਾਂ ਹੀ ਦਲ ਬਦਲੀ ਨੂੰ ਪਹਿਲ ਦਿੱਤੀ ਹੈ ਅਤੇ ਮੋਗਾ ਦੀ ਜੰਨਤਾ ਨੂੰ ਧੌਖਾ ਦਿੱਤਾ ਹੈ, ਇਸ ਕਰਕੇ ਹੀ ਜੈਨ, ਰਿਜ਼ਾਇਨ ਅਤੇ ਜੁਆਇਨ ਜੈਨ ਦੀ ਪੁਰਾਣੀ ਰਿਵਾਇਤ । ਸ: ਢਿਲਵਾਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਕਿਹਾ ਕਿ ਅਕਾਲੀ ਪਾਰਟੀ ਵਿਚ ਦਲ ਬਦਲੂਆਂ ਲਈ ਕੋਈ ਥਾਂ ਨਹੀਂ ਹੈ ਪਰ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਅਪਰਾਧੀਆਂ ਅਤੇ ਵਪਾਰੀਆਂ ਨੂੰ ਦਲ ਬਦਲੀ ਕਰਵਾਕੇ ਪਾਰਟੀ ਵਿਚ ਸ਼ਾਮਲ ਕਰ ਰਿਹਾ ਹੈ । ਉਨ•ਾਂ ਕਿਹਾ ਕਿ ਵਿਜੈ ਸਾਥੀ ਕਾਂਗਰਸ ਪਾਰਟੀ ਦੇ ਸੱਚੇ ਸੁੱਚੇ ਅਤੇ ਬੇਦਾਗ ਆਗੂ ਹਨ । ਐਸ.ਸੀ ਸੈਲ ਪੰਜਾਬ ਮੋਗਾ ਹਲਕੇ ਦੇ ਲੋਕਾਂ ਤੋਂ ਮੰਗ ਕਰਦਾ ਹੈ ਕਿ ਉਹ ਵਿਜੈ ਸਾਥੀ ਨੂੰ ਜਿੱਤਾਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ । ਢਿਲਵਾਂ ਨੇ ਦੱਸਿਆ ਕਿ ਐਸ.ਸੀ ਵਿਭਾਗ ਮਹਿੰਦਰ ਸਿੰਘ ਕਲਿਆਣ ਚੇਅਰਮੈਨ ਪੰਜਾਬ ਦੀ ਅਗਵਾਈ ਵਿਚ ਮੋਗਾ ਦੇ ਹਰ ਪਿੰਡ ਵਿਚ ਜਾਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰੇਗਾ । ਇਸ ਸਮੇਂ ਸੂਬਾ ਸਿੰਘ ਮਾਨ, ਫੂਲਾ ਸਿੰਘ, ਜਸਵੀਰ ਸਿੰਘ ਵਾਈਸ ਚੇਅਰਮੈਨ, ਮਲਕੀਤ ਸਿੰਘ ਦੇਵੀਵਾਲਾ, ਬੇਅੰਤ ਸਿੰਘ ਬੁਰਜ, ਗੁਰਮੇਲ ਸਿੰਘ ਲਾਲੇਆਣਾ, ਹਰਭਜਨ ਸਿੰਘ ਸੇਵਾਲਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ ।

Post a Comment