ਲੁਧਿਆਣਾ (ਸਤਪਾਲ ਸੋਨੀ ) ਉਦਯੋਗਪਤੀਆਂ ਦਾ ਇਕ ਵਫਦ ਪੰਜਾਬ ਸਰਕਾਰ ਦੇ ਇੰਡਸਟਰੀ,ਕਮਰਸ ਅਤੇ ਲੇਬਰ ਪ੍ਰੀਸਿੰਪਲ ਸੱਕਤਰ ਸ਼੍ਰੀ ਕਰਣ ਅਵਤਾਰ ਸਿੰਘ ਨੂੰ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚ੍ਰਰਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿੱਚ ਮਿਲਕੇ ਇੰਡਸਟਰੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।ਪ੍ਰੀਸਿੰਪਲ ਸੱਕਤਰ ਨਾਲ ਹੋਈ ਗਲਬਾਤ ਬਾਰੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਹੋਇਆਂ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦਸਿਆ ਕਿ ਪ੍ਰੀਸਿੰਪਲ ਸੱਕਤਰ ਸ਼੍ਰੀ ਕਰਨ ਅਵਤਾਰ ਸਿੰਘ ਨੂੰ ਲੁਧਿਆਣਾ ਵਿੱਚ ਇਕ ਨਵਾਂ ਫੋਕਲ ਪੁਆਇੰਟ ਬਨਾੳੇਣ, ਸੈਕ ਅਪਰੂਵਲ ਹਟਾੳੇਣ ਅਤੇ ਮਿਕਸ ਲੈਂਡ ਏਰੀਆ ਘੋਸ਼ਿਤ ਕਰਨ ਦੀ ਅਪੀਲ ਕੀਤੀ ਗਈ।ਉਦੱਮੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦਸਿਆ ਕਿ ਫੋਕਲ ਪੁਆਇੰਟ ਫੇਸ 1 ਤੋਂ 3 ਗਲਾਡਾ ਅਤੇ 4-8 ਪੀ.ਐਸ.ਆਈ.ਈ. ਸੀ. ਦੇ ਕੰਟਰੋਲ ਹੇਠ ਹੋਣ ਕਾਰਨ ਉਦਯੋਗਪਤੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਪ੍ਰੀਸਿੰਪਲ ਸੱਕਤਰ ਸ਼੍ਰੀ ਕਰਣ ਅਵਤਾਰ ਸਿੰਘ ਨੂੰ ਪੂਰੇ ਫੋਕਲ ਪੁਆਇੰਟ ਨੂੰ ਪੀ.ਐਸ.ਆਈ.ਈ. ਸੀ. ਦੇ ਹਵਾਲੇ ਕਰਨ ਦੀ ਅਪੀਲ ਕੀਤੀ ਗਈ ।ਉਦਯੋਗਪਤੀਆਂ ਦੇ ਇਸ ਵਫਦ ਵਿੱਚ ਬਾਈ ਸਾਈਕਲ ਇੰਜੀਨਅਰਿੰਗ ਪਾਰਕ ਦੇ ਪ੍ਰਧਾਨ ਜਗਤਵੀਰ ਸਿੰਘ ਬਿਟੂ,ਲੱਘੂ ਉਦਯੋਗ ਭਾਰਤੀ ਦੇ ਪ੍ਰਧਾਨ ਰਾਜੀਵ ਜੈਨ, ਬਾਈ ਸਾਈਕਲ ਇੰਜੀਨਅਰਿੰਗ ਪਾਰਕ ਦੇ ਚੇਅਰਮੈਨ ਰਜਨੀਸ਼ ਗੁੱਪਤਾ ਅਤੇ ਏਵਨ ਸਾਈਕਲ ਲਿਮਟਿਡ ਦੇ ਬੀ.ਐਸ.ਧੀਮਾਨ ਸ਼ਾਮਿਲ ਸਨ ।


Post a Comment