ਮੋੜ ਮੰਡੀ 24 ਫਰਵਰੀ (ਹੈਪੀ ਜਿੰਦਲ) ਮੋੜ ਮੰਡੀ ਦੇ ਪ੍ਰਸਿੱਧ ਡੇਰਾ ਬਾਬਾ ਨਿੱਕੂ ਰਾਮ ਦੇ ਪ੍ਰਸਿੱਧ ਸਵਾਮੀ ਸ੍ਰੀ ਰਾਮ ਮੂਨੀ ਜੀ ਦੇ ਭੋਗ ਤੇ ਭਾਰੀ ਇਕੱਠ ਨੇ ਸਰਧਾਂਜਲੀਆ ਅਰਪਿਤ ਕੀਤੀਆ ਵਿਸ਼ੇਸ਼ ਤੋਰ ਤੇ ਸ: ਜਨਮੇਜਾ ਸਿੰਘ ਸਿੰਚਾਈ ਮੰਤਰੀ ਪੰਜਾਬ ਨੇ ਪਹੁੰਚ ਕੇ ਪ੍ਰਸਿੱਧ ਸ੍ਰੀ ਬਾਬਾ ਰਾਮ ਮੂਨੀ ਜੀ ਨੂੰ ਸਰਧਾਜਲੀ ਅਰਪਿਤ ਕੀੌਤੀ ਇਸ ਮੌਕੇ ਸੰਤ ਰਮੇਸ਼ ਮੂਨੀ ਜੀ ਨੂੰ ਪੱਗੜੀ ਦੀ ਰਸਮ ਅਦਾ ਕੀਤੀ ਗਈ ਜਿਸ ਵਿੱਚ ਬਾਹਰੋ ਆਏ ਸੰਤ ਮਹਾਤਮਾ ਨੇ ਰਸਮ ਵਿੱਚ ਹਿੱਸਾ ਪਾਇਆ ਸੰਤ ਪਰਮਾਨੰਦ ਜੀ ਨੇ ਆਈ ਸੰਗਤ ਨੂੰ ਪਰਮਾਤਮਾ ਦੇ ਵਚਨ ਸੁਣਾਏ 8/2/2013 ਦਿਨ ਸੁੱਕਰਵਾਰ ਤੋ ਹੀ ਡੇਰਾ ਬਾਬਾ ਨਿੱਕੂ ਰਾਮ ਵਿੱਚ ਸਰਧਾਲੂਆ ਵੱਲੋ ਲੰਗਰ ਚਲਾਏ ਗਏ ਬਾਹਰੋ ਆਈ ਸੰਗਤ ਅਤੇ ਮੰਡੀ ਨਿਵਾਸੀ, ਪਿੰਡ ਨਿਵਾਸੀਆ ਨੇ ਲੰਗਰ ਦੀ ਸੇਵਾ ਕੀਤੀ ਅਤੇ ਹਰ ਇੱਕ ਕੰਮ ਵਿੱਚ ਹਿੱਸਾ ਲਿਆ ਸਵੇਰ ਦੇ ਸਮੇ ਪਾਠ ਦਾ ਭੋਗ ਪਾਇਆ ਗਿਆ ਅਤੇ ਰਸਮ ਪੱਗੜੀ ਤੋ ਬਾਅਦ ਅਟੁੱਟ ਲੰਗਰ ਸ਼ੁਰੂ ਕੀਤਾ ਗਿਆ ਮੰਡੀ ਅਤੇ ਪਿੰਡ ਨਿਵਾਸੀ ਸਵੇਰ ਤੋ ਹੀ ਸੇਵਾ ਵਿੱਚ ਲੱਗੇ ਰਹੇ ਇਸ ਮੌਕੇ ਡਾ: ਸਵਾਮੀ ਕਿਸ਼ੋਰ ਦਾਸ ਜੀ, ਮਹੰਤ ਅਮਮ੍ਰਿਤ ਮੂਨੀ ਮਾਨਸਾ, ਸੰਤ ਰਵਿੰਦਰ ਮੂਨੀ, ਸੰਤ ਰਵੀ ਮੂਨੀ, ਅਤੇ ਮੰਡੀ ਨਿਵਾਸੀਆ ਵਿੱਚ ਕ੍ਰਿਸ਼ਨ ਤਾਇਲ, ਕਰਨੈਲ ਪ੍ਰਧਾਨ, ਤੇਜਿੰਦਰ ਬਾਂਸਲ, ਰਵੀ, ਕਾਕਾ ਬਸਾਤੀ ਵਾਲਾ, ਆਦਿ ਮੰਡੀ ਨਿਵਾਸੀ ਮੌਜੂਦ ਸਨ




Post a Comment