ਦੋਰਾਹਾ (ਲੁਧਿਆਣਾ), 25 ਫਰਵਰੀ (ਸਤਪਾਲ ਸੋਨੀ) ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਮਾਨਵਤਾਂ ਦੀ ਭਲਾਈ ਦੇ ਵਿਖਾਏ ਹੋਏ ਰਸਤੇ ’ਤੇ ਚੱਲਣਾ ਚਾਹੀਦਾ ਹੈ, ਤਾਂ ਜੋ ਇੱਕ ਨਰੋਏ ਸਮਾਜ਼ ਦੀ ਸਿਰਜਣਾ ਹੋ ਸਕੇ। ਸ. ਅਟਵਾਲ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਅੜੈਚਾ ਕਲੋਨੀ ਦੋਰਾਹਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 636ਵੇਂ ਪ੍ਰਕਾਸ਼ ਉਤਸਵ ਦੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ. ਅਟਵਾਲ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਮਾਨਵਤਾਂ ਦੀ ਭਲਾਈ ਅਤੇ ਸਮਾਜ ਵਿੱਚ ਬਰਾਬਰਤਾ ਦਾ ਸੰਦੇਸ਼ ਦਿੱਤਾ ਅਤੇ ਉਨ•ਾਂ ਨੇ ਮਨੁੱਖ-ਮਨੁੱਖ ਵਿੱਚ ਜਾਤ ਅਤੇ ਧਰਮ ਦਾ ਭੇਦ-ਭਾਵ ਨਾ ਕਰਨ ਦਾ ਵੀ ਸੰਦੇਸ਼ ਦਿੱਤਾ।ਉਹਨਾਂ ਕਿਹਾ ਕਿ ਗੁਰੂ ਰਵਿਦਾਸ ਜੀ ਇੱਕ ਸਮਾਜਿਕ ਸੁਧਾਰਕ ਸਨ, ਜੋ ਸੰਸਕ੍ਰਿਤੀ ਦੇ ਮੁੱਲਾਂ ਦੀ ਰਾਖੀ ਕਰਨ ਵਿੱਚ ਵਿਸ਼ਵਾਸ਼ ਰੱਖਦੇ ਸਨ।ਉਹਨਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਦੇ 40 ਸ਼ਬਦ ਅਤੇ ਇੱਕ ਸ਼ਲੋਕ ਦਰਜ ਹਨ। ਸ. ਅਟਵਾਲ ਨੇ ਕਿ ਦੇਸ਼ ਅਜ਼ਾਦ ਹੋਣ ਤੋਂ ਬਾਅਦ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ.ਅੰਬੇਦਕਰ ਜੀ ਨੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਸਮਾਜ਼ ਦੇ ਕਮਜ਼ੌਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉ¤ਚਾ ਚੁੱਕਣ ਲਈ ਅਨੇਕਾਂ ਸਾਰਥਿਕ ਕਦਮ ਚੁੱਕੇ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਵਿੱਦਿਆ ਦੀ ਲੋੜ ’ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਵਿੱਦਿਆ ਤੋਂ ਬਿਨਾਂ ਕੋਈ ਵੀ ਮਨੁੱਖ ਤਰੱਕੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਿਅਤ ਕਰਨਾ ਚਾਹੀਦਾ ਹੈ, ਤਾਂ ਜੋ ਇਹ ਬੱਚੇ ਪੜ• ਲਿਖ ਕੇ ਆਪਣੇ ਪੈਰਾ ’ਤੇ ਖੜ•ੇ ਹੋਣਗੇ ਅਤੇ ਨਾਲ ਹੀ ਦੇਸ਼ ਦੇ ਨਵ-ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਇਸ ਤੋਂ ਇਲਾਵਾ ਸ. ਅਟਵਾਲ ਅੱਜ ਪਿੰਡ ਜੋਗੀ ਮਾਜਰਾ, ਚੋਮੋ, ਰੱਬੋ ਉ¤ਚੀ, ਮਦਨੀਪੁਰ, ਧਮੋਟ ਕਲਾਂ, ਕੱਦੋ ਆਦਿ ਵੀ ਸ੍ਰੀ ਗੁਰੂ ਰਵਿਦਾਸ ਜੀ ਦੇ ਮਨਾਏ ਗਏ ਪ੍ਰਕਾਸ਼ ਉਤਸਵਾ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ. ਬਲਵੰਤ ਸਿੰਘ ਬਾਵਾ, ਡਾ. ਗੁਰਚਰਨ ਸਿੰਘ, ਸ. ਪਿਆਰਾ ਸਿੰਘ, ਸ੍ਰੀ ਤਾਰਾ ਸਿੰਘ, ਸ੍ਰੀ ਗੁਰਮੀਤ ਸਿੰਘ, ਸ੍ਰੀ ਗੁਰਪਾਲ ਸਿੰਘ, ਸ੍ਰੀ ਬਲਵੀਰ ਸਿੰਘ, ਸ੍ਰੀ ਦਲਬਾਰਾ ਸਿੰਘ ਅਤੇ ਡਾ. ਸੁਰਿੰਦਰ ਸਿੰਘ ਹਾਜ਼ਰ ਸਨ।
Post a Comment