ਸਮਰਾਲਾ, 22 ਫਰਵਰੀ/ਨਵਰੂਪ ਧਾਲੀਵਾਲ /ਲੇਖਕ ਮੰਚ ਸਮਰਾਲਾ ਵੱਲੋਂ ਪ੍ਰੋਂ ਹਮਦਰਦਵੀਰ ਨੌਸ਼ਹਿਰਵੀ ਦੀ ਨਵ-ਪ੍ਰਕਾਸ਼ਿਤ ਸਵੈਜੀਵਾਨਾਤਮਕ ਨਿਬੰਧ ਸੰਗ੍ਰਹਿ ‘ਕਾਲੇ ਲਿਖੁ ਨਾ ਲੇਖ’ ਉੱਪਰ ਸ਼੍ਰੀਮਤੀ ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 24 ਫਰਵਰੀ ਨੂੰ ਇੱਕ ਸਾਹਿਤਕ ਸਮਾਗਮ ਵਿੱਚ ਕੀਤੀ ਜਾ ਰਹੀ ਹੈ। ਇਸ ਪੁਸਤਕ ’ਤੇ ਪੇਪਰ ਪੜ•ਨ ਲਈ ਵਿਦਵਾਨ ਸਾਹਿਤਕਾਰ ਪ੍ਰੋ. ਗੋਪਾਲ ਸਿੰਘ ਬੁੱਟਰ ਜ¦ਧਰ, ਡਾ. ਕਰਨੈਲ ਸਿੰਘ ਸੋਮਲ ਮੋਹਾਲੀ ਤੇ ਡਾ. ਭੀਮਇੰਦਰ ਸਿੰਘ ਪਟਿਆਲਾ ਸ਼ਾਮਿਲ ਹੋ ਰਹੇ ਹਨ ਅਤੇ ਇਸ ਪੁਸਤਕ ਉੱਪਰ ਵਿਚਾਰ ਚਰਚਾ ਕਰਨ ਲਈ ਮੁੱਖ ਤੌਰ ’ਤੇ ਡਾ. ਸੁਖਦੇਵ ਸਿੰਘ, ਡਾ. ਯੋਗਰਾਜ, ਡਾ. ਸਰਬਜੀਤ ਸਿੰਘ, ਸੁਖਦੇਵ ਮਾਦਪੁਰੀ, ਮਨਮੋਹਨ ਸਿੰਘ ਦਾਊਂ, ਚੇਤਨ ਸਿੰਘ, ਨਰਿੰਦਰ ਸਿੰਘ ਡਾਨਸੀਵਾਲ, ਸੁਰਜੀਤ ਸਿੰਘ ਸਾਬਕਾ ਐਸ.ਐਸ.ਪੀ., ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਡਾ. ਪਰਮਿੰਦਰ ਸਿੰਘ ਬੈਨੀਪਾਲ, ਤੇਲੂ ਰਾਮ ਕੁਹਾੜਾ, ਰਘਬੀਰ ਭਰਤ, ਮਾਸਟਰ ਤਰਲੋਚਨ, ਸੁਰਜੀਤ ਵਿਸ਼ਾਦ, ਡਾ. ਹਰਿੰਦਰਜੀਤ ਕਲੇਰ, ਹਰਜਿੰਦਰਪਾਲ ਸਿੰਘ ਆਦਿ ਪੁੱਜਣਗੇ। ਇਸ ਸਮਾਗਮ ਦੀ ਮਹਿਮਾਨ ਨਿਵਾਜ਼ੀ ਜੈਵਿਕ ਖੇਤੀ ਮਾਹਿਰ ਜਸਬੀਰ ਸਿੰਘ ਘੁਲਾਲ ਕਰਨਗੇ। ਇਹ ਜਾਣਕਾਰੀ ਲੇਖਕ ਮੰਚ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਇੱਕ ਪ੍ਰੈੱਸ ਨੋਟ ਰਾਹੀਂ ਦਿੱਤੀ ਤੇ ਉਨ•ਾਂ ਨੇ ਸਭ ਨੂੰ ਇਸ ਸਮਾਗਮ ਵਿੱਚ ਪੁੱਜਣ ਦੀ ਅਪੀਲ ਵੀ ਕੀਤੀ, ਇਸ ਮੌਕੇ ਉਨ•ਾਂ ਦੇ ਨਾਲ ਨਾਟਕਕਾਰ ਰਾਜਵਿੰਦਰ ਸਮਰਾਲਾ, ਦੀਪ ਦਿਲਬਰ, ਦਲਜੀਤ ਸਿੰਘ ਰਿਐਤ ਆਦਿ ਦੀ ਹਾਜ਼ਰੀ ਵਿੱਚ ਦਿੱਤੀ।

Post a Comment