ਪੰਜਾਬੀ ਸੱਥ ਦਾ ਦੋ ਦਿਨਾਂ ਸਲਾਨਾ ਸਮਾਗਮ ਸ਼ਾਨੋ ਸ਼ੌਕਤ ਨਾਲ ਆਰੰਭ ਮਨਦੀਪ ਨੂਰ ਦੀ ਸੂਫ਼ੀ ਗਾਇਕੀ ਤੇ ਢਾਡੀ ਵੰਨਗੀਆਂ ਨੇ ਬੰਨਿ•ਆ ਰੰਗ

Friday, February 22, 20130 comments


ਸਮਰਾਲਾ, 22 ਫਰਵਰੀ/ਨਵਰੂਪ ਧਾਲੀਵਾਲ /ਪੰਜਾਬੀ ਸੱਥ ਬਰਵਾਲੀ ਦਾ ਦੋ ਦਿਨਾਂ ਸਾਲਾਨਾ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੀਆਂ) ਦੇ ਖੁੱਲ•ੇ ਮੈਦਾਨ ਵਿੱਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਪਹਿਲੇ ਦਿਨ ਵੱਖ-ਵੱਖ ਸਕੂਲਾਂ ਦੇ ਦਰਜ਼ਨਾਂ ਵਿਦਿਆਰਥੀਆਂ ਨੇ ਕਵਿਤਾਵਾਂ, ਕਵਿਸ਼ਰੀ ਅਤੇ ਪ੍ਰਸਿੱਧ ਕਵਿਤਾਵਾਂ ਦੁਆਰਾ ਸੂਫ਼ੀ ਗਾਇਕੀ ਦੀ ਪੇਸ਼ਕਾਰੀ ਅਤੇ ਢਾਡੀ ਕਲਾ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਤੋਂ ਇਲਾਵਾ ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਿਤ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣੀਆਂ। ਪਹਿਲੇ ਦਿਨ ਦੇ ਸਮਾਗਮ ਵਿਚ ਗਿਆਨੀ ਮਹਿੰਦਰ ਸਿੰਘ ਭੰਗਲਾਂ ਪ੍ਰਧਾਨ ਨਗਰ ਕੌਂਸਲ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਬੰਸ ਸਿੰਘ ਮਾਣਕੀ ਨੇ ਪੰਜਾਬੀ ਸੱਥ ਵੱਲੋਂ ਦੇਸ਼-ਵਿਦੇਸ਼ ਵਿੱਚ ਮਾਂ ਬੋਲੀ ਅਤੇ ਸੱਭਿਆਚਾਰਕ ਵਿਰਸੇ ਦੀ ਰਾਖ਼ੀ ਲਈ ਆਰੰਭੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਨ•ਾਂ ਕਿਹਾ ਕਿ ਪੰਜਾਬੀ ਸੱਥ ਦਾ ਵੱਡਾ ਤਾਣਾ-ਬਾਣਾ ਪੰਜਾਬ ਦਾ ਰਾਖ਼ਾ ਹੈ, ਜਿਸਨੇ ਹਰ ਪੱਖੋਂ ਪੰਜਾਬ ਦੀ ਰਾਖ਼ੀ ਕੀਤੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸੱਥ ਦੇ ਮੁੱਖ ਨਿਗਰਾਨ ਗੁਰਦੀਪ ਬਰਵਾਲੀ ਨੇ ਕੀਤੀ। ਅਵਾਜ਼ ਪੰਜਾਬ ਦੀ ਪੀ.ਟੀ.ਸੀ ਦੀ ਉ¤ਪ ਜੇਤੂ ਮਨਦੀਪ ਕੌਰ ਨੂਰ ਨੇ ਇਸ ਮੌਕੇ ਸੂਫ਼ੀਆਨਾ ਕਲਾਮ ਦੀ ਪੇਸ਼ਕਾਰੀ ਕਰਦਿਆਂ ਬੁੱਲੇ ਸ਼ਾਹ, ਬਾਬਾ ਫ਼ਰੀਦ ਅਤੇ ਵਾਰਸ ਸ਼ਾਹ ਦੀਆਂ ਕਾਫ਼ੀਆਂ ਨਾਲ ਰੰਗ ਬੰਨਿ•ਆ। ‘ਅੱਲਾ ਹੂ’ ਦੀ ਪੇਸ਼ਕਾਰੀ ਨੇ ਸੁਰਬੱਧ ਸੰਗੀਤ ਦੀ ਸ਼ਾਨਦਾਰ ਝਲਕ ਪੇਸ਼ ਕੀਤੀ। ਗੁਰੂਗੜ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਨੇ ਇਸ ਮੌਕੇ ਜੋੜੇ ਦੀ ਕਲੀ ਅਤੇ ਢਾਈਆ ਗਾ ਕੇ ਪੁਰਾਤਨ ਢਾਡੀਆਂ ਨਾਲ ਰੰਗ ਬੰਨਿ•ਆ। ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਸਾਹਿਤਕਾਰ ਹਮਦਰਦਵੀਰ ਨੌਸ਼ਹਿਰਵੀ, ਦਰਸ਼ਪ੍ਰੀਤ ਬੱਤਰਾ, ਹਰਿੰਦਰ ਸਿੰਘ ਕਲੇਰ, ਪ੍ਰੋ. ਬਲਦੀਪ, ਨੇਤਰ ਸਿੰਘ ਮੁਤਿਓਂ, ਬਲਵੀਰ ਬੱਬੀ, ਲੀਲ ਦਿਆਲਪੁਰੀ, ਦੀਪ ਦਿਲਬਰ, ਹੈ¤ਡ ਗ੍ਰੰਥੀ ਹਰਨੇਕ ਸਿੰਘ, ਜਸਵੰਤ ਸਿੰਘ, ਸੁਖ਼ਦੇਵ ਸਿੰਘ ਘਰਖਣਾ, ਸੁਖਵਿੰਦਰ ਖੱਟਰਾਂ, ਅਵਤਾਰ ਘਰਖਣਾ, ਸੰਤੋਖ ਸਿੰਘ ਕੋਟਾਲਾ, ਬੰਤ ਸਿੰਘ ਸਮਰਾਲਾ, ਸਤਵੰਤ ਕੌਰ ਖਾਲਸਾ, ਸਤਵਿੰਦਰ ਸਿੰਘ ਦੀਵਾਲਾ, ਉ¤ਪ ਪ੍ਰਿੰ. ਹਰੀਸ਼ ਸੱਦੀ ਸਮੇਤ ਅਨੇਕਾਂ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ। ਦੀਪ ਦਿਲਬਰ ਵੱਲੋਂ ਪੁਸਤਕਾਂ ਦੀ ਸ਼ਾਨਦਾਰ ਪਰਦਰਸ਼ਨੀ ਲਗਾਈ ਗਈ। ਮੇਵਾ ਸਿੰਘ ਦੀਵਾਲਾ ਵੱਲੋਂ ਪੁਰਾਤਨ ਵਸਤਾਂ ਦੀਆਂ ਵੱਖ-ਵੱਖ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ। ਜਿਨ•ਾਂ ਦੀ ਵੱਖ ਵੱਖ ਸਕੂਲਾਂ ਤੋਂ ਪੁੱਜੇ ਵਿਦਿਆਰਥੀਆਂ ਨੇ ਪ੍ਰਦਰਸ਼ਨੀਆਂ ਦੇਖ਼ਕੇ ਖੁਸ਼ੀ ਪ੍ਰਗਟ ਕੀਤੀ। ਸਮਾਗਮ ਵਿਚ ਵੱਖ-ਵੱਖ ਖ਼ੇਤਰ ਵਿਚ ਨਾਮਣਾ ਖੱਟਣ ਵਾਲੇ 10 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨੀਤ ਕੀਤਾ ਗਿਆ। ਸਨਮਾਨ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਬੰਸ ਸਿੰਘ ਮਾਣਕੀ ਨੇ ਨਿਭਾਈ, ਜਦਕਿ ਮੰਚ ਦਾ ਸੰਚਾਲਨ ਰਾਜਵਿੰਦਰ ਸਮਰਾਲਾ ਨੇ ਬਾਖ਼ੂਬੀ ਨਿਭਾਇਆ।
ਫੋਟੋ : ਈ-ਮੇਲ ਤੋਂ
ਕੈਪਸ਼ਨ : ਅੱਜ ਦੇ ਸਮਾਗਮ ’ਚ ਕਵਿਤਾਵਾਂ ਪੇਸ਼ ਕਰਦੀਆਂ ਬੱਚੀਆਂ ਅਤੇ ਬੱਚੀਆਂ ਨੂੰ ਸਨਾਮਨ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ ਤੇ ਹੋਰ
‘ਖੰਡੂ’ ਕਹਾਣੀ ਨੇ ਲਿਆ ਪਹਿਲਾ ਸਥਾਨ
ਪਹਿਲੇ ਦਿਨ ਸਵ. ਪੀ.ਐ¤ਸ ਬੱਤਰਾ ਯਾਦਗਾਰੀ ਮਿੰਨੀ ਕਹਾਣੀ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਸੱਥ ਦੇ ਮੁਖੀ ਗੁਰਦੀਪ ਸਿੰਘ ਕੰਗ ਨੇ ਕੀਤਾ। ਪਹਿਲੇ ਨੰਬਰ ਦੀ ਜੇਤੂ ਕਹਾਣੀ ‘ਖੰਡੂ’ ਐਲਾਨੀ ਗਈ ਹੈ, ਜੋ ਲੇਖ਼ਕ ਜਗਦੇਵ ਸਿੰਘ ਘੁੰਗਰਾਲੀ ਦੀ ਰਚਨਾਂ ਹੈ, ਜਦਕਿ ਮਾ. ਮੇਘਦਾਸ ਦੀ ਕਹਾਣੀ ’ਚਾਨਣ ਦੀ ਚਾਹਤ’ ਨੂੰ ਦੂਸਰਾ ਅਤੇ ਅਮਰੀਕ ਸਿੰਘ ਤਲਵੰਡੀ ਦੀ ਕਹਾਣੀ ‘ਘੋੜੇ ਵਾਲਾ ਚੌਂਕ’ ਨੂੰ ਤੀਸਰਾ ਸਥਾਨ ਦਿੱਤਾ ਗਿਆ ਹੈ। ਜੇਤੂ ਕਹਾਣੀਕਾਰਾਂ ਨੂੰ ਅੱਜ 23 ਫ਼ਰਵਰੀ ਨੂੰ ਮੁੱਖ ਸਮਾਗਮ ਤੇ ਸਨਮਾਨਿਤ ਕੀਤਾ ਜਾਵੇਗਾ।
ਬੱਚੀਆਂ ਵੱਲੋਂ ਕਵਿਤਾਵਾਂ ਦੀ ਪੇਸ਼ਕਾਰੀ ਨੇ ਰੰਗ ਬੰਨਿ•ਆ
ਪੰਜਾਬੀ ਸੱਥ ਬਰਵਾਲ਼ੀ ਦੇ ਸਮਾਗਮ ਵਿੱਚ ਬੱਚੀਆਂ ਵੱਲੋਂ ਕਵਿਤਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਜਿਨ•ਾਂ ਵਿੱਚ ਹਰਨੀਤ ਕੌਰ ਨੇ ਕਵਿਤਾ ‘ਤੁਰਦੀ ਰਹੀ’ ਸਿਮਰਨਪ੍ਰੀਤ ਕੌਰ ਨੇ ‘ਮੇਰੀ ਮਾਂ’ ਰਮਨਦੀਪ ਕੌਰ ਨੇ ‘ਭਰੂਣ ਹੱਤਿਆ’ ਸੁਰੱਈਆ ਨੇ ‘ਚੋਰ ਤੇ ਕੁੱਤੀ’ ਰਮਨਪ੍ਰੀਤ ਕੌਰ ਨੇ ‘ਸ਼ਹੀਦ ਭਗਤ ਸਿੰਘ’ ਪ੍ਰਭਜੋਤ ਕੌਰ ਨੇ ‘ਸੁੱਕ ਗਏ ਦਰਿਆ’ ਅਤੇ ਦਲਜੀਤ ਕੌਰ ਗੜ•ੀ ਤਰਖਾਣਾ ਨੇ ‘ਆਟੇ ਦੀ ਚਿੜੀ’ ਕਵਿਤਾ ਪੇਸ਼ ਕਰਕੇ ਵਾਹ-ਵਾਹ ਖੱਟੀ। ਸਨਮਾਨਿਤ ਹੋਣ ਵਾਲੀਆਂ ਬੱਚੀਆਂ ਵਿੱਚ ਗਰਨਜੋਤ ਕੌਰ, ਜਸਲੀਨ ਕੌਰ, ਜਸ਼ਨਪ੍ਰੀਤ ਕੌਰ, ਰਾਜਪ੍ਰੀਤ ਕੌਰ, ਰਮਨੀਕ ਕੌਰ, ਹਰਮਨਜੋਤ ਕੌਰ, ਪਲਕਜੋਤ ਕੌਰ ਅਤੇ ਪਵਨਪ੍ਰੀਤ ਕੌਰ ਸ਼ਾਮਿਲ ਹਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger