ਸ਼ਾਹਕੋਟ, 25 ਫਰਵਰੀ (ਸਚਦੇਵਾ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 636ਵਾਂ ਪ੍ਰਕਾਸ਼ ਉਤਸਵ ਸ਼ਾਹਕੋਟ ਵਿਖੇ ਬੜੀ ਹੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ (ਰਜਿ.) ਸ਼ਾਹਕੋਟ ਵੱਲੋਂ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਭੀੜਾ ਬਜ਼ਾਰ ਸ਼ਾਹਕੋਟ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜਥੇ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ । ਇਸ ਮੌਕੇ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨ•ਾਂ ਸਮੂਹ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਸਾਡੀ ਧਰਤੀ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਅਤੇ ਸਾਨੂੰ ਸਾਰਿਆਂ ਨੂੰ ਗੁਰੂਆਂ ਪੀਰਾਂ ਦੇ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ । ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ (ਰਜਿ.) ਸ਼ਾਹਕੋਟ ਦੇ ਅਹੁਦੇਦਾਰਾਂ ਵੱਲੋਂ ਜਥੇਦਾਰ ਅਜੀਤ ਸਿੰਘ ਕੋਹਾੜ ਅਤੇ ਸਹਿਯੋਗ ਦੇਣ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਤਰਸੇਮ ਲਾਲ ਮਿੱਤਲ, ਸੀਨੀਅਰ ਮੀਤ ਪ੍ਰਧਾਨ ਚਰਨਦਾਸ ਗਾਬਾ, ਸਾਬਕਾ ਪ੍ਰਧਾਨ ਤਰਸੇਮ ਦੱਤ ਛੁਰਾ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਅਮਨ ਮਲਹੋਤਰਾ ਸਮਾਜ ਸੇਵਕ, ਗੁਰਮੁੱਖ ਸਿੰਘ ਸਚਦੇਵਾ, ਮਾਸਟਰ ਗੁਰਮੇਜ ਲਾਲ ਅਹੀਰ, ਦਰਸ਼ਨ ਲਾਲ, ਜੋਗਿੰਦਰ ਪਾਲ, ਨਿਰਮਲ ਸਿੰਘ ਸੌਖੀ ਸ਼ਹਿਰੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ, ਜਤਿੰਦਰਪਾਲ ਸਿੰਘ ਬੱਲਾ, ਸੁਖਮਿੰਦਰਪਾਲ ਸਿੰਘ ਮੰਗਾ (ਦੋਵੇਂ) ਸਾਬਕਾ ਐਮ.ਸੀ, ਅਵਤਾਰ ਸਿੰਘ, ਪ੍ਰਧਾਨ ਜਗਦੀਸ਼ ਲਾਲ, ਤੀਰਥ ਰਾਮ ਰੱਲ, ਡਾਕਟਰ ਸੁਰਿੰਦਰ ਭੱਟੀ, ਜੈਕੀ, ਮਨੀ, ਸੰਟੀ, ਸੁਰਜੀਤ ਪਾਲ, ਨੂਰ ਚੰਦ, ਕਰਨਵੀਰ, ਉਜਾਗਰ ਸਿੰਘ, ਸੋਢੀ ਸਿੰਘ, ਆਤਮਾ ਰਾਮ, ਸੋਨੂੰ, ਵਿੱਕੀ, ਡਾਕਟਰ ਅਰਵਿੰਦਰ ਸਿੰਘ ਰੂਪਰਾ, ਸੁਭਾਸ਼ ਸੋਬਤੀ ਆਦਿ ਹਾਜ਼ਰ ਸਨ ।
ਮੀਏਵਾਲ ਅਰਾਈਆਂ ‘ਚ ਮਨਾਇਆ ਸ਼ਰਧਾਂ ਨਾਲ ਸ਼੍ਰੀ ਗੁਰੁ ਰਵਿਦਾਸ ਜੀ ਦਾ ਪ੍ਰਕਾਸ਼ ਪੂਰਵ
ਇਸੇ ਤਰ•ਾਂ ਨਜ਼ਦੀਕੀ ਪਿੰਡ ਮੀਏਵਾਲ ਅਰਾਈਆਂ ਵਿਖੇ ਵੀ ਸ਼੍ਰੀ ਗੁਰੁ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਧਰਮਸ਼ਾਲਾਂ ‘ਚ ਸੰਗਤਾਂ ਵੱਲੋਂ ਨਿਸ਼ਾਲ ਸਾਹਿਬ ‘ਤੇ ਚੌਲਾ ਝੜਾਉਣ ਦੀ ਸੇਵਾ ਨਿਭਾਈ ਗਈ, ਉਪਰੰਤ ਪਿੰਡ ਬੋਪਾਰਾਏ ਤੋਂ ਸਤਿਕਾਰ ਸਹਿਤ ਅੰਮ੍ਰਿਤ ਬਾਣੀ ਲਿਆਦੀ ਗਈ । ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮੀਏਵਾਲ ਅਰਾਈਆਂ ਦੇ ਨੌਜੁਆਨਾਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ ਬਾਰੇ ਦੱਸਿਆ, ਉਪਰੰਤ ਅੰਮ੍ਰਿਤ ਬਾਣੀ ਦੇ ਭੋਗ ਪਾਏ ਗਏ ਅਤੇ ਅੰਮ੍ਰਿਤ ਬਾਣੀ ਪਿੰਡ ਬੋਪਾਰਾਏ ਵਿਖੇ ਸਤਿਕਾਰ ਸਹਿਤ ਭੇਜੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਤਪਾਲ, ਤੇਜਾ ਸਿੰਘ ਖਜਾਨਚੀ, ਕਮਲ ਕੁਮਾਰ ਜਨਰਲ ਸਕੱਤਰ, ਰੋਕੀ, ਬਲਜੀਤ, ਮਹਿੰਦਰ ਸਿੰਘ, ਸੋਮਨਾਥ, ਗਿਆਨ ਚੰਦ, ਚਮਨ ਲਾਲ ਖਾਨਪੁਰ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੋਰਮ ਸ਼ਾਹਕੋਟ ਆਦਿ ਹਾਜ਼ਰ ਸਨ ।
ਗੁਰੂ ਰਵਿਦਾਸ ਧਰਮਸ਼ਾਲਾ ਸ਼ਾਹਕੋਟ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੂਰਵ ਮੌਕੇ ਕੀਰਤਨ ਦਾ ਜਥਾਂ । ਨਾਲ ਹਾਜ਼ਰ ਸੰਗਤਾਂ ।
Post a Comment