ਝੁਨੀਰ,12 ਫਰਵਰੀ(ਮਨਿੰਦਰ ਸਿੰਘ ਦਾਨੇਵਾਲੀਆ)ਕੈਂਸਰ ਪੀੜਤਾ ਮਲਕੀਤ ਕੌਰ ਪਤਨੀ ਬਲਬੀਰ ਸਿੰਘ ਵਾਸੀ ਕੋਰਵਾਲਾ ਸਿਵਲ ਹਸਪਤਾਲ ਮਾਨਸਾ ਵਿਖੇ ਪਹੁੰਚੀ ਸਿਵਲ ਹਸਪਤਾਲ ਦੇ ਮੁਲਾਜ਼ਮਾ ਨੇ ਮਲਕੀਤ ਕੌਰ ਤੋ ਹਲਫੀਆ ਬਿਆਨ ਲਿਖ ਕੇ ਅਗੂੰਠਾ ਲਾਉਣ ਲਈ ਕਿਹਾ ਜਿਸ ਹਲਫੀਆ ਬਿਆਨ ਵਿਚ ਲਿਖਿਆ ਹੋਇਆ ਸੀ ਕੇ ਉਕਤ ਮਲਕੀਤ ਕੌਰ ਨੂੰ ਸਿਵਲ ਹਸਪਤਾਲ ਵਿਚ ਬੁਲਾਇਆ ਤੇ ਬਣਦੀ ਜਾਣਕਾਰੀ ਦਿਤੀ ਗਈ।ਪਰ ਇਹ ਸਰਾ-ਸਰ ਝੂਠ ਹੈ। ਮਲਕੀਤ ਕੌਰ ਨੂੰ ਨਾਹੀ ਕੋਈ ਸੁਨੇਹਾ ਭੇਜਿਆ ,ਉਕਤ ਔਰਤ ਨੂੰ ਹਸਪਤਾਲ ਦੇ ਅਧਿਕਾਰੀਆ ਨੇ ਕਿਹਾ ਕਿ ਤੈਨੂੰ ਸਿਵਲ ਸਰਜਨ ਨਾਲ ਮਿਲਾਇਆ ਜਾਵੇਗਾ,ਪਰ ਦੋ ਘੰਟੇ ਉਡੀਕ ਕਰਨ ਦੇ ਬਾਵਜੂਦ ਵੀ ਸਿਵਲ ਸਰਜਨ ਨੂੰ ਨਹੀਂ ਮਿਲਾਇਆ ਗਿਆ।ਹਸਪਤਾਲ ਦੇ ਅਧਿਕਾਰੀਆ ਵਲੋਂ ਮਲਕੀਤ ਕੌਰ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ ਅਤੇ ਕਿਹਾ ਕਿ ਤੁਸੀ ਲੋਕ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਹੇ ਓ ਤੇ ਵਾਧੂ ਦਾ ਬੋਝ ਬਣਦੇ ਹੋ। ਜਾਣਕਾਰੀ ਦਿੰਦੇ ਹੋਏ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਜਦੋਂ ਮਲਕੀਤ ਕੌਰ ਸਿਵਲ ਹਸਪਤਾਲ ਆਈ ਤਾਂ ਮੈਂ ਵੀ ਹਸਪਤਾਲ ਪਹੁੰਚ ਗਿਆ,ਜਦੋਂ ਉਕਤ ਪੀੜ੍ਹਤ ਔਰਤ ਨੂੰ ਨਾਲ ਲੈਕੇ ਅਦਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਦੀ 1 ਲੱਖ ਦੀ ਜੋ ਰਾਸ਼ੀ ਹੈ।ਉਹ ਸਰਕਾਰ ਵੱਲੋਂ ਪਾਸ ਕਰ ਦਿੱਤੀ ਗਈ ਹੈ।ਜਦੋਂ ਅਧਿਕਾਰੀਆਂ ਨੂੰ ਥੋੜੀ ਮੋਟੀ ਦੁਆਈ ਦੇਣ ਲਈ ਕਿਹਾ ਤਾਂ ਉਹਨਾਂ ਨੇ ਸਾਫ ਕਹਿ ਦਿੱਤਾ ਕਿ ਸਾਡੇ ਕੋਲ ਕੋਈ ਦੁਆਈ ਨਹੀਂ ਹੈ।ਆਪਣੀ ਦੁਆਈ ਬੀਕਾਨੇਰ ਜਾ ਕੇ ਲਉ।ਨਰਾਜ਼ ਹੋਈ ਮਲਕੀਤ ਕੌਰ ਨੇ ਕਿਹਾ ਕਿ ਬੀਕਾਨੇਰ ਹਸਪਤਾਲ ‘ਚ ਸਾਡੇ ਨਾਲ ਦੁਰਵਿਹਾਰ ਕੀਤਾ ਜਾਦਾਂ ਹੈ ਕਿ ਇਥੇ ਵੀ ਕੋਈ ਦੁਆਈ ਨਹੀਂ ਦਿੱਤੀ ਜਾਂਦੀ।ਕਾਮਰੇਡ ਨੰਦਗੜ੍ਹ ਨੇ ਕਿਹਾ ਕਿ ਜੇ ਸਰਕਾਰ ਕੈਂਸਰ ਪੀੜ੍ਹਤਾਂ ਨੂੰ 1 ਲੱਖ ਰੁਪਏ ਦੀ ਮੱਦਦ ਕਰਦੀ ਹੈ ਤਾਂ ਲੱਖ ‘ਚੋਂ 25 ਹਜ਼ਾਰ ਰੁਪੈ: ਨਗਦ ਦੇਵੇ ਤਾਂ ਜੋ ਮਰੀਜ਼ ਨੂੰ ਆਉਣ-ਜਾਣ ਲਈ ਦਿੱਕਤ ਨਾ ਆਵੇ।ਗਰੀਬ ਕੋਲ ਤਾਂ ਰੋਟੀ ਚਾਹ,ਖਾਣ-ਪੀਣ ਅਤੇ ਕਿਰਾਏ ਲਈ ਪੈਸਾ ਨਹੀਂ ਹੁੰਦਾ ਜਿਸ ਕਰਕੇ ਉਹ ਸਹੀ ਸਮੇਂ ਤੇ ਦੁਆਈ ਲੈਣ ਲਈ ਨਹੀਂ ਪਹੁੰਚ ਸਕਦੇ।ਜਦੋਂ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਮਲਕੀਤ ਕੌਰ ਦਾ ਹਲਫੀਆ ਬਿਆਨ ਲਿਖਿਆ ਤਾਂ ਉਹਨਾਂ ਨੇ ਕਿਹਾ ਅਸੀਂ ਪੰਜਾਬੀ ਭਾਸ਼ਾ ਵਿੱਚ ਲਿਖਣਾ ਨਹੀਂ ਜਾਣਦੇ।ਜਦੋਂ ਕਿ ਪੰਜਾਬ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਹੋਇਆ ਹੈ ਕਿ ਪੰਜਾਬ ਦੇ ਹਰੇਕ ਸਰਕਾਰੀ ਦਫਤਰਾਂ ਵਿੱਚ ਹਰ ਅਧਿਕਾਰੀ ਦਫਤਰੀ ਕੰਮ-ਕਾਜ਼ ਪੰਜਾਬੀ ਭਾਸ਼ਾ ਵਿੱਚ ਹੀ ਕਰੇਗਾ ਪਰ ਦੂਜੇ ਪਾਸੇ ਆਮ ਦੇਖਿਆ ਜਾਦਾਂ ਹੈ ਕਿ ਇਹ ਕਨੂੰਨ ਦਫਤਰਾਂ ਵਿੱਚ ਲਾਗੂ ਨਹੀਂ ਹੋ ਰਿਹਾ।ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਇੱਕ ਸੇਵਾਦਾਰ ਨੂੰ ਬੁਲਾ ਕੇ ਕੈਂਸਰ ਪੀੜ੍ਹਤ ਮਲਕੀਤ ਕੌਰ ਦਾ ਹਲਫੀਆ ਬਿਆਨ ਲਿਖਵਾਇਆ।ਉਧਰ ਜਦੋਂ ਸਿਵਲ ਸਰਜਨ ਮਾਨਸਾ ਬਲਦੇਵ ਸਿੰਘ ਸਹੋਤਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਦੋਸ਼ਾ ਨੂੰ ਨਕਾਰਦਿਆਂ ਕਿਹਾ ਕਿ ਹਸਪਤਾਲ ਦਾ ਕੋਈ ਅਧਿਕਾਰੀ ਅਜਿਹੀ ਹਰਕਤ ਨਹੀਂ ਕਰ ਸਕਦਾ ਅਤੇ ਸਰਕਾਰ ਵੱਲੋਂ 1.5 ਲੱਖ ਰੁਪੈ: ਦੀ ਰਾਸੀ ਜਾਰੀ ਹੋ ਚੁੱਕੀ ਹੈ। ਕੈਂਸਰ ਪੀੜ੍ਹਤ ਮਰੀਜ਼ ਨੂੰ ਸਾਡੇ ਕੋਲ ਦੁਬਾਰਾ ਫਾਈਲ ਦੇ ਕੇ ਭੇਜਿਆ ਜਾਵੇ ਤਾਂ ਜਰੂਰ ਮੱਦਦ ਕੀਤੀ ਜਾਵੇਗੀ।
Post a Comment