ਖੰਨਾ, 02 ਫਰਵਰੀ ( ) - ਸੁਤੰਤਰਤਾ ਸੈਨਾਨੀ ਪਰਿਵਾਰਕ ਸੰਗਠਨ ਦੇ ਕੌਮੀ ਪ੍ਰਧਾਨ ਆਜ਼ਾਦੀ ਘੁਲਾਟੀਏ ਸ੍ਰ. ਰਾਏ ਸਿੰਘ ਪਤੰਗਾ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ ਜੋਂ ਉਹਨਾ ਦੀ ਪਤਨੀ ਸ਼੍ਰੀਮਤੀ ਅਜੀਤ ਕੌਰ ਜੀ (80) ਦਾ ਅਚਾਨਕ ਦਿਹਾਂਤ ਹੋ ਗਿਆ। ਸ਼੍ਰੀਮਤੀ ਪਿਛਲੇ ਕੁੱਝ ਦਿਨਾਂ ਤੋਂ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ਼ ਸਨ। ਅੱਜ ਤੜਕੇ ਉਹਨਾ ਆਖਰੀ ਸਾਹ ਲਿਆ। ਸ਼੍ਰੀਮਤੀ ਅਜੀਤ ਕੌਰ ਜੀ ਦਾ ਅੱਜ ਬਾਅਦ ਦੁਪਹਿਰ ਸਸਕਾਰ ਕਰ ਦਿੱਤਾ ਗਿਆ। ਉਹ ਆਪਣੇ ਪਿੱਛੇ 2 ਲੜਕੇ ਅਤੇ ਚਾਰ ਲੜਕੀਆਂ ਛੱਡ ਗਏ ਹਨ। ਇਸ ਮੌਕੇ ’ਤੇ ਸ਼੍ਰੀ ਪਤੰਗਾ ਦੇ ਰਿਸ਼ਤੇਦਾਰ, ਸਾਕ ਸਬੰਧੀ ਅਤੇ ਹਿੰਦੋਸਤਾਨ ਨੈਸ਼ਨਲ ਪਾਰਟੀ (ਐਚ. ਐਨ. ਪੀ.) ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨੇਤਰ ਸਿੰਘ ਨਾਗਰਾ, ਅਕਾਲੀ ਆਗੂ ਗੁਰਦੀਪ ਸਿੰਘ ਦੀਪਾ, ਢਾਡੀ ਸੰਦੀਪ ਸਿੰਘ ਰੁਪਾਲੋਂ, ਬਾਬਾ ਦਰਸ਼ਨ ਸਿੰਘ ਗਲਵੱਡੀ, ਡਾ. ਹਰਭਜਨ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ ਭੱਟੀਆ, ਜੰਟੀ ਮਾਨ ਦੈਹਿੜੂ, ਸਵਰਨ ਸਿੰਘ, ਜਤਿੰਦਰ ਵਧਵਾ, ਪ੍ਰੀਤਮ ਸਿੰਘ, ਬਾਬਾ ਫਕੀਰ ਸਿੰਘ, ਪਰਮਜੀਤ ਸਿੰਘ ਧੀਮਾਨ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਮਾਤਾ ਅਜੀਤ ਕੌਰ ਨਮਿਤ ਅੰਤਮ ਅਰਦਾਸ ਅਤੇ ਪਾਠ ਦੇ ਭੋਗ 10 ਫਰਵਰੀ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਵਾਰਡ ਨੰਬਰ 15, ਜੀ. ਟੀ. ਬੀ. ਨਗਰ ਖੰਨਾ ਵਿਖੇ ਪੈਣਗੇ।
Post a Comment