ਸੰਗਰੂਰ, 22 ਫਰਵਰੀ (ਸੂਰਜ ਭਾਨ ਗੋਇਲ)-ਜ਼ਿਲ•ੇ ਵਿ¤ਚ ਕਣਕ ਦੀ ਫਸਲ ’ਤੇ ਪੀਲੀ ਕੁੰਗੀ ਦੇ ਹਮਲੇ ਸਬੰਧੀ ਸਰਵੇਲਂੈਸ ਟੀਮ ਨੇ ਅ¤ਜ ਮੁ¤ਖ ਖੇਤੀਬਾੜੀ ਅਫਸਰ ਡਾ: ਰਾਜਿੰਦਰ ਸਿੰਘ ਸੋਹੀ ਅਤੇ ਟੀਮ ਦੇ ਮੈਂਬਰ ਡਾ: ਮਨਦੀਪ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ. ਖੇੜੀ ਅਤੇ ਡਾ: ਗੁਰਵੀਰ ਕੌਰ ਪੈਥਾਲੋਜਿਸਟ, ਪੀ.ਏ.ਯੂ. ਨਾਲ ਪਿੰਡ ਪੁੰਨਾਂਵਾਲ ਬਲਾਕ ਧੂਰੀ ਵਿਖੇ ਦੌਰਾ ਕੀਤਾ।ḩਇਸ ਦੌਰਾਨ ਕਿਸਾਨ ਹਰਕੇਵਲ ਸਿੰਘ ਪੁ¤ਤਰ ਸ. ਬਖ਼ਸ਼ੀਸ਼ ਸਿੰਘ ਅਤੇ ਸ. ਨਿਰਭੈ ਸਿੰਘ ਪੁ¤ਤਰ ਸ. ਮਹਿੰਦਰ ਸਿੰਘ ਦੇ ਖੇਤਾਂ ਵਿ¤ਚ ਬੀਜੀ ਸਿਰਫ ਐਚ.ਡੀ.2932 ਕਿਸਮ ’ਤੇ ਹੀ ਦੋਗੀਆਂ ਵਿ¤ਚ ਪੀਲੀ ਕੁੰਗੀ ਦਾ ਹਮਲਾ ਧਿਆਨ ਵਿ¤ਚ ਆਇਆ ਹੈ।ḩਇਹ ਕਿਸਮ ਸਿਰਫ ਜ਼ਿਲ•ਾ ਸੰਗਰੂਰ ਦੇ 1.62% ਰਕਬੇ ਵਿ¤ਚ ਬੀਜੀ ਗਈ ਹੈ।ਟੀਮ ਵ¤ਲੋਂ ਹੋਰ ਵੀ ਖੇਤਾਂ ਦਾ ਵੀ ਦੌਰਾ ਕੀਤਾ ਗਿਆ। ਪੀਲੀ ਕੁੰਗੀ ਦੇ ਹਮਲੇ ਦੀ ਸੂਰਤ ਵਿ¤ਚ ਕਿਸਾਨਾਂ ਨੂੰ ਇਸ ਦੇ ਬਚਾਅ ਲਈ 200 ਮਿਲੀਲਿਟਰ ਟਿਲਟ 25 ਈ.ਸੀ. ਪ੍ਰਤੀ ਏਕੜ 200 ਲਿਟਰ ਪਾਣੀ ਵਿ¤ਚ ਘੋਲ ਬਣਾ ਕੇ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਸੁਝਾਅ ਹੈ ਕਿ ਉਹ ਆਪਣੀ ਫ਼ਸਲ ਦਾ ਆਪ ਨਿਰੀਖਣ ਲਗਾਤਾਰ ਕਰਦੇ ਰਹਿਣ। ਡਾ:ਸੋਹੀ ਨੇ ਦ¤ਸਿਆ ਕਿ ਕਿਸਾਨਾਂ ਨੂੰ ਇਸ ਬਿਮਾਰੀ ਸਬੰਧੀ ਸਰਵੇਲੈਂਸ ਕਰਨ ਲਈ ਖੇਤੀਬਾੜੀ ਵਿਭਾਗ ਦੇ ਸਮੂਹ ਸਟਾਫ ਦੀਆਂ ਟੀਮਾਂ ਪਹਿਲਾਂ ਹੀ ਬਣਾਈਆਂ ਗਈਆਂ ਹਨ ਕਿ ਜਿਥੇ ਕਿਤੇ ਵੀ ਪੀਲੀ ਕੁੰਗੀ ਦਾ ਹਮਲਾ ਧਿਆਨ ਵਿ¤ਚ ਆਵੇ ਤਾਂ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦੀ ਸਲਾਹ ਕਿਸਾਨਾਂ ਨੂੰ ਦਿ¤ਤੀ ਜਾਵੇ।ḩਇਸ ਸਮੇਂ ਉਨ•ਾਂ ਨਾਲ ਪਿੰਡ ਦੇ ਉ¤ਘੇ ਕਿਸਾਨ ਸ੍ਰ. ਮਨਜੀਤ ਸਿੰਘ ਅਤੇ ਰਾਜਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਵੀ ਮੌਜੂਦ ਸਨ।

Post a Comment