ਝੁਨੀਰ,2 ਫਰਵਰੀ(ਮਨਿੰਦਰ ਦਾਨੇਵਾਲੀਆ):ਬੱਸ ਸਟੈਂਡ ਝੁਨੀਰ ਤੋਂ ਬੋਹਾ ਵੱਲ ਜਾਣ ਵਾਲੇ ਮੇਨ ਰਸਤੇ ‘ਚ ਬਣੀਆਂ ਦੁਕਾਨਾਂ ਕੋਲੋ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ ਪਿੰਡ ਦੇ ਹੀ ਬਜ਼ੁਰਗ ਅਕਾਲੀ ਆਗੂ ਗੰਗਣ ਸਿੰਘ ਝੁਨੀਰ,ਸੀ.ਪੀ.ਆਈ. ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਜਗਰਾਜ ਸਿੰਘ ਭੁੱਲਰ,ਮੁਕਤੀ ਮੋਰਚਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਆਦਿ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਬੋਹਾ ਰੋਡ ਝੁਨੀਰ ਅੱਗੇ ਬਣੀਆਂ ਦੁਕਾਨਾਂ ਅੱਗੋਂ ਫਾਲਤੂ ਰੋਕੀ ਜਗ੍ਹਾ ਹਟਾਈ ਜਾਵੇ ਤੇ ਦੋਨੇਂ ਪਾਸੇ ਬੈਰੀਕੇਟ ਲਾਏ ਜਾਣ ਤਾਂ ਕਿ ਇੱਥੋਂ ਦੀ ਲੰਘਣ ਵਾਲੇ ਵੱਡੇ ਵਹੀਕਲ ਬੱਸਾਂ,ਟਰੱਕਾਂ,ਟਰਾਲੀਆਂ ਆਦਿ ਨਾਲ ਲੱਗਣ ਵਾਲੇ ਜਾਮ ਤੋਂ ਮੁਕਤੀ ਮਿਲ ਸਕੇ।ਜਦੋਂ ਇਸ ਸਬੰਧੀ ਐਸ.ਡੀ.ਐਮ ਸਰਦੂਲਗੜ੍ਹ ਨਾਲ ਸੰਪਰਕ ਕੀਤਾ ਤਾਂ ਸੰਪਰਕ ਨਹੀਂ ਹੋ ਸਕਿਆ।ਉਕਤ ਆਗੂਆਂ ਅਤੇ ਝੁਨੀਰ ਵਾਸੀਆਂ ਦੀ ਮੰਗ ਹੈ ਕਿ ਇਸ ਸੜਕ ਉਪਰ ਦੀ ਸਿਰਫ਼ ਮੋਟਰ-ਸਾਇਕਲ ਅਤੇ ਕਾਰਾਂ ਨੂੰ ਲੰਗਣ ਦੀ ਇਜ਼ਾਜ਼ਤ ਹੀ ਦਿੱਤੀ ਜਾਵੇ।ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਪੀੜ੍ਹਤ ਵਾਸੀ ਲਿਖਤੀ ਤੌਰ ਤੇ ਦੇਣ ਲੋਕ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਬਨਵੇ ਕਰ ਦਿੱਤਾ ਜਾਵੇਗਾ।
Post a Comment