ਨਵੇਂ
ਵਿਦਿਅਕ ਵਰ੍ਹੇ ਤੋਂ ਸ਼ੁਰੂ
ਹੋਣਗੀਆਂ ਪੱਤਰਕਾਰਤਾ ਦੀਆਂ ਕਲਾਸਾਂ
ਸੰਤ
ਸੀਚੇਵਾਲ ਦੇ 51ਵੇਂ ਜਨਮ
ਦਿਵਸ ਮੌਕੇ ਕਾਲਜ ’ਚ
ਲਗਾਈਆਂ ਤ੍ਰਿਵੈਣੀਆਂ
ਟਰਾਂਸਪੋਰਟ
ਮੰਤਰੀ ਅਜੀਤ ਸਿੰਘ ਕੋਹਾੜ
ਵੱਲੋਂ ਕਾਲਜ ਨੂੰ 5 ਲੱਖ
ਦੀ ਗਰਾਂਟ ਦੇਣ ਦਾ
ਐਲਾਨ
ਸੁਲਤਾਨਪੁਰ
ਲੋਧੀ, 2 ਫਰਵਰੀ ( ) ਸੰਤ
ਅਵਤਾਰ ਸਿੰਘ ਯਾਦਗਾਰੀ ਕਾਲਜ
ਸੀਚੇਵਾਲ ਦਾ 8ਵਾਂ ਸਥਾਪਨਾ
ਦਿਵਸ ਕੌਮਾਂਤਰੀ ਜਲਗਾਹ ਦਿਵਸ ਦੇ
ਰੂਪ ’ਚ ਮਨਾਇਆ ਗਿਆ। ਸੀਚੇਵਾਲ
’ਚ ਕਰਵਾਏ ਗਏ ਸਮਾਗਮ
’ਚ ਬੁਲਾਰਿਆਂ ਨੇ ਪੰਜਾਬ ਦੀਆਂ
ਜਲਗਾਹਾਂ ਦੀ ਸਾਂਭ-ਸੰਭਾਲ
ਦਾ ਸੱਦਾ ਦਿੰਦਿਆਂ ਕਿਹਾ
ਕਿ ਪਾਣੀ ਦੇ ਕੁਦਰਤੀ
ਸੋਮੇ ਬਚਣਗੇ ਤਾਂ ਹੀ
ਵਾਤਾਵਰਣ ਦਾ ਸੰਤੁਲਨ ਕਾਇਮ
ਰੱਖਿਆ ਜਾ ਸਕਦਾ ਹੈ। ਵਾਤਾਵਰਣ
ਪ੍ਰੇਮੀ ਸੰਤ ਬਲਬੀਰ ਸਿੰਘ
ਸੀਚੇਵਾਲ ਦੇ 51ਵੇਂ ਜਨਮ
ਦਿਨ ਮੌਕੇ 6 ਤ੍ਰਿਵੈਣੀਆਂ ਲਗਾਈਆਂ
ਗਈਆਂ ਅਤੇ ਕਾਲਜ ਦੇ
ਵਿਦਿਆਰਥੀਆਂ ਨੇ ਇਸ ਮੌਕੇ
ਜਲਗਾਹਾਂ ਨੂੰ ਬਚਾਉਣ ਦਾ
ਪ੍ਰਣ ਲਿਆ। ਸਮਾਗਮ
ਨੂੰ ਸੰਬੋਧਨ ਕਰਦਿਆਂ ਸੰਤ
ਸੀਚੇਵਾਲ ਨੇ ਕਿਹਾ ਕਿ
ਕੌਮਾਂਤਰੀ ਪੱਧਰ ਤੇ ਇਸ
ਗੱਲ ਦੀ ਚਿੰਤਾ ਪ੍ਰਗਟਾਈ
ਜਾ ਰਹੀ ਹੈ ਕਿ
ਪਾਣੀ ਦੇ ਕੁਦਰਤੀ ਸੋਮੇ
ਤੇਜ਼ੀ ਨਾਲ ਖਤਮ ਹੁੰਦੇ
ਜਾ ਰਹੇ ਹਨ, ਜਿਹੜੇ
ਪਾਣੀਆਂ ਦੇ ਸੋਮੇ ਬਚੇ
ਵੀ ਹਨ ਉਨ੍ਹਾਂ ਵਿੱਚ
ਫੈਕਟਰੀਆਂ ਤੇ ਸ਼ਹਿਰਾਂ ਦਾ
ਜ਼ਹਿਰੀਲਾ ਤੇ ਗੰਦਾ ਪਾਣੀ
ਪਾ ਕੇ ਉਨ੍ਹਾਂ ਨੂੰ
ਖਤਮ ਕੀਤਾ ਜਾ ਰਿਹਾ
ਹੈ। ਉਨ੍ਹਾਂ
ਆਈਆਂ ਸੰਗਤਾਂ ਨੂੰ ਮੁਖਾਤਿਬ
ਹੁੰਦਿਆਂ ਕਿਹਾ ਕਿ ਜਲਗਾਹ
ਦਿਵਸ ਮੌਕੇ ਪ੍ਰਣ ਕਰੀਏ
ਕਿ ਪਾਣੀ ਦੀ ਇੱਕ
ਇੱਕ ਬੂੰਦ ਨੂੰ ਬਚਾਇਆ
ਤੇ ਸੰਭਾਲਿਆ ਜਾਵੇ।
ਡਾ. ਹਰਬੰਸ ਸਿੰਘ ਚਾਹਲ
ਨੇ ਇਸ ਮੌਕੇ ਕਿਹਾ
ਕਿ ਪਾਣੀਆਂ ਦਾ ਸੂਬਾ
ਅਖਵਾਉਂਦਾ ਪੰਜਾਬ ਅੱਜ ਪੀਣ
ਵਾਲੇ ਪਾਣੀ ਲਈ ਵੀ
ਤ੍ਰਾਹ-ਤ੍ਰਾਹ ਕਰਨ ਲੱਗ
ਪਿਆ ਹੈ। ਉਨ੍ਹਾਂ
ਕਿਹਾ ਕਿ ਪਾਣੀਆਂ ਬਾਰੇ
ਹੁਣ ਨਾ ਜਾਗੇ ਤਾਂ
ਬਹੁਤ ਦੇਰ ਹੋ ਜਾਵੇਗੀ। ਗਿ:
ਗਿਆਨ ਸਿੰਘ ਤੁੜ ਨੇ
ਆਪਣੇ ਵਿਚਾਰ ਰੱਖਦਿਆਂ ਕਿਹਾ
ਕਿ ਗੁਰਬਾਣੀ ਵਾਤਾਵਰਣ ਨੂੰ
ਸਾਫ ਸੁਥਰਾ ਰੱਖਣ ਦਾ
ਸੁਨੇਹਾ ਦਿੰਦੀ ਹੈ।
ਉਨ੍ਹਾਂ ਪ੍ਰਦੂਸ਼ਿਤ ਹੋ ਰਹੇ ਪਾਣੀ
ਦੇ ਸੋਮਿਆਂ ਬਾਰੇ ਸੰਤ
ਸੀਚੇਵਾਲ ਵੱਲੋਂ ਕੀਤੇ ਗਏ
ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ
ਨਰਿੰਦਰ ਕੁਮਾਰ ਵਰਮਾ ਨੇ
ਕਾਲਜ ਦੀਆਂ ਪ੍ਰਾਪਤੀਆਂ ਦਾ
ਜ਼ਿਕਰ ਕਰਦਿਆਂ ਕਿਹਾ ਕਿ
ਕਾਲਜ ਦੇ ਨਤੀਜੇ ਬੜੇ
ਸ਼ਾਨਦਾਰ ਆਉਂਦੇ ਹਨ।
ਇਥੇ ਪੜ੍ਹਦੇ ਬੱਚੇ ਯੂਨੀਵਰਸਿਟੀ
ਦੀਆਂ ਮੈਰਿਟ ਲਿਸਟਾਂ ਵਿੱਚ
ਆਉਂਦੇ ਹਨ। ਉਨ੍ਹਾਂ
ਕਿਹਾ ਕਿ ਇੱਥੋਂ ਦੇ
ਵਿੱਦਿਅਕ ਅਦਾਰਿਆਂ ’ਚ ਨਕਲ ਦਾ
ਨਾਮੋ ਨਿਸ਼ਾਨ ਨਹੀਂ ਹੁੰਦਾ। ਕਾਲਜ
ਵੱਲੋਂ ਆਉਂਦੇ ਵਿਦਿਅਕ ਵਰ੍ਹੇ
ਤੋਂ ਪੱਤਰਕਾਰਤਾ ਦੀਆਂ ਕਲਾਸਾਂ ਸ਼ੁਰੂ
ਕੀਤੀਆਂ ਜਾਣਗੀਆਂ। ਸੰਤ
ਸੀਚੇਵਾਲ ਨੇ ਕਾਲਜ ‘ਚ
ਨਕਲ ਕਰਦਿਆਂ ਨੂੰ ਫੜਾਉਣ
ਵਾਲੇ ਨੂੰ ਵਿਸ਼ੇਸ਼ ਇਨਾਮ
ਦਿੱਤੇ ਜਾਣਗੇ। ਵਾਤਾਵਰਣ
’ਤੇ ਅਧਾਰਿਤ ਪੰਦਰਾ ਰੋਜ਼ਾ
‘ਸੀਚੇਵਾਲ ਟਾਈਮਜ਼’ ਦੀ ਕਾਪੀ
ਸੰਤ ਸੀਚੇਵਾਲ ਵੱਲੋਂ ਰਿਲੀਜ਼
ਕੀਤੀ ਗਈ। ਇਸ
ਮੌਕੇ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ
ਸਿੰਘ ਕੋਹਾੜ ਨੇ ਕਾਲਜ
ਨੂੰ 5 ਲੱਖ ਰੁਪਏ ਦੀ
ਗਰਾਂਟ ਦੇਣ ਦਾ ਐਲਾਨ
ਕੀਤਾ। ਅੰਤ
ਵਿੱਚ ਕਾਲਜ ਦੇ ਵਿੱਦਿਅਕ
ਤੇ ਹੋਰ ਗਤੀਵਿਧੀਆਂ ’ਚ
ਨਾਮਣਾ ਖੱਟਣ ਵਾਲੇ ਵਿਦਿਆਰਥੀਆਂ
ਨੂੰ ਸਨਮਾਨ ਚਿੰਨ ਦੇ
ਕੇ ਸਨਮਾਨਿਤ ਕੀਤਾ ਗਿਆ। ਸਮਾਗਮ
ਨੂੰ ਸੰਤ ਸੁਖਜੀਤ ਸਿੰਘ
ਸੀਚੇਵਾਲ, ਡਾ. ਕੇਵਲ ਸਿੰਘ
ਪਰਵਾਨਾ, ਪ੍ਰਿੰਸੀਪਲ ਧਰਮਪਾਲ ਨੇ ਵੀ
ਸੰਬੋਧਨ ਕੀਤਾ। ਇਸ
ਮੌਕੇ ਸੁਰਜੀਤ ਸਿੰਘ ਸੰਟੀ,
ਸੋਹਣ ਸਿੰਘ ਸ਼ਾਹ, ਸਰਪੰਚ
ਜਗਤਾਰ ਸਿੰਘ ਚੱਕਚੇਲਾ, ਮਿਹਰ
ਸਿੰਘ ਮੋਤੀਪੁਰ, ਤਰਸੇਮ ਸਿੰਘ ਕਨੇਡਾ,
ਲਛਮਣ ਸਿੰਘ, ਸੁਰਜੀਤ ਸਿੰਘ
ਸੀਤਾ,ਸੁਖਦੇਵ ਸਿੰਘ ਸੀਕਰੀ,
ਤਰਲੋਕ ਸਿੰਘ, ਬੇਅੰਤ ਸਿੰਘ
ਮੁਹੱਬਲੀਪੁਰ, ਅਮਰੀਕ ਸਿੰਘ ਸੰਧੁ,
ਵਾਈਸ ਪ੍ਰਿੰਸੀਪਲ ਦਿਲਬਾਗ ਸਿੰਘ ਮੋਮੀ
ਤੇ ਲਖਬੀਰ ਸਿੰਘ, ਪ੍ਰੋ.
ਕੁਲਵਿੰਦਰ ਸਿੰਘ, ਪ੍ਰੋ. ਹਰਨੇਕ
ਸਿੰਘ, ਪ੍ਰੋ. ਮਨਪ੍ਰੀਤ ਸਿੰਘ
ਅਤੇ ਜਸਵੀਰ ਸਿੰਘ ਆਦਿ
ਤੋਂ ਇਲਾਵਾ ਵੱਡੀ ਗਿਣਤੀ
’ਚ ਸੰਗਤ ਹਾਜ਼ਰ ਸੀ।

Post a Comment